ਬਾਈਕ ਤੋਂ ਬਾਅਦ ਹੈਲੀਕਾਪਟਰ ”ਤੇ ਖਤਰਨਾਕ ਸਟੰਟ ਕਰਦੇ ਦਿਸੇ ਅਕਸ਼ੈ ਕੁਮਾਰ

ਮੁੰਬਈ— ਸਟੰਟ ਲਈ ਮਸ਼ਹੂਰ ਖਿਲਾੜੀ ਅਕਸ਼ੈ ਕੁਮਾਰ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫਿਲਮ ‘ਸੂਰਆਵੰਸ਼ੀ’ ਦੀ ਸ਼ੂਟਿੰਗ ‘ਚ ਰੁੱਝੇ ਹੋਏ ਹਨ। ਐਕਟਰ ਅਕਸ਼ੈ ਕੁਮਾਰ ਬੈਂਕਾਕ ‘ਚ ਫਿਲਮ ਦੀ ਸ਼ੂਟਿੰਗ ਕਰ ਰਹੇ ਹਨ। ਸੋਸ਼ਲ ਮੀਡੀਆ ‘ਤੇ ਹਮੇਸ਼ਾ ਐਕਟਿਵ ਰਹਿਣ ਵਾਲੇ ਅਕਸ਼ੈ ਲਗਾਤਾਰ ਫਿਲਮ ਦੀ ਸ਼ੂਟਿੰਗ ਦੀਆਂ ਤਸਵੀਰਾਂ ਫੈਨਜ਼ ਨਾਲ ਸ਼ੇਅਰ ਕਰਦੇ ਰਹਿੰਦੇ ਹਨ। ਅਕਸੈ ਕੁਮਾਰ ਨੇ ਆਪਣੇ ਟਵਿਟਰ ਹੈਂਡਲ ‘ਤੇ ਇਕ ਤਸਵੀਰ ਸ਼ੇਅਰ ਕੀਤੀ ਹੈ, ਜਿਸ ‘ਚ ਅਕਸ਼ੈ ਕੁਮਾਰ ਹੈਲੀਕਾਪਟਰ ‘ਤੇ ਲਟਕਦੇ ਨਜ਼ਰ ਆ ਰਹੇ ਹਨ ਅਤੇ ਉਨ੍ਹਾਂ ਅੱਗੇ ‘ਸੂਰਆਵੰਸ਼ੀ’ ਦੇ ਡਾਇਰੈਕਟਰ ਰੋਹਿਤ ਸ਼ੈੱਟੀ ਬਾਇਕ ਚਲਾਉਂਦੇ ਨਜ਼ਰ ਆ ਰਹੇ ਹਨ।
ਅਕਸ਼ੈ ਕੁਮਾਰ ਨੇ ਇਸ ਤਸਵੀਰ ਨੂੰ ਸ਼ੇਅਰ ਕਰਦੇ ਹੋਏ ਲਿਖੀਆ,”ਬਸ ਇਵੇਂ ਹੀ ਹੈਲੀਕਾਪਟਰ ‘ਤੇ ਲਟਕਦੇ ਹੋਏ ਸ਼ੂਟਿੰਗ ਦਾ ਇਕ ਹੋਰ ਦਿਨ।” ਇਸ ਸਟੰਟ ਦੀ ਤਸਵੀਰ ਸ਼ੇਅਰ ਕਰਦੇ ਹੋਏ ਅਕਸ਼ੈ ਨੇ ਆਪਣੇ ਟਵਿਟਰ ਹੈਂਡਲ ‘ਤੇ ਲੋਕਾਂ ਨੂੰ ਅਜਿਹਾ ਕੁਝ ਖੁਦ ਨਾ ਕਰਨ ਦੀ ਹਿਦਾਇਤ ਵੀ ਦਿੱਤੀ ਹੈ। ਅਕਸ਼ੈ ਨੇ ਇਸ ਤੋਂ ਪਹਿਲਾਂ ਵੀ ਅਕਸ਼ੈ ਦੀ ਸਟੰਟ ਦੀ ਇਕ ਹੋਰ ਤਸਵੀਰ ਵਾਇਰਲ ਹੋਈ ਸੀ। ਜਿਸ ‘ਚ ਅਕਸ਼ੈ ਬੈਂਕਾਕ ਦੀ ਸੜਕਾਂ ‘ਤੇ ਬਾਈਕ ਚਲਾਉਂਦੇ ਨਜ਼ਰ ਆ ਰਹੇ ਸਨ। ਰੋਹਿਤ ਸ਼ੈੱਟੀ ਦੇ ਡਾਇਰੈਕਸ਼ਨ ‘ਚ ਬਣੀ ਇਸ ਫਿਲਮ ‘ਚ ਕੈਟਰੀਨਾ ਕੈਫ ਨਜ਼ਰ ਆਵੇਗੀ ਅਤੇ ਫਿਲਮ 2020 ‘ਚ ਰਿਲੀਜ਼ ਹੋਵੇਗੀ।

Share with Friends

Leave a Reply