ਅਮਰੀਕਾ ”ਚ ਡਰੋਨ ਨਾਲ ਹਸਪਤਾਲ ਭੇਜੀ ਗਈ ਕਿਡਨੀ

ਨਿਊਯਾਰਕ— ਅਮਰੀਕਾ ਦੇ ਬਾਲਟੀਮੋਰ ਤੋਂ ਗੈਰੀਲੈਂਡ ਦੇ ਹਸਪਤਾਲ ‘ਚ ਡਰੋਨ ਰਾਹੀਂ ਕਿਡਨੀ ਭੇਜਣ ‘ਚ ਕਾਮਯਾਬੀ ਮਿਲੀ। ਡਰੋਨ ਨੇ 5 ਕਿਲੋਮੀਟਰ ਦੀ ਦੂਰੀ 10 ਮਿੰਟ ‘ਚ ਤੈਅ ਕਰ ਕੇ ਕਿਡਨੀ ਪਹੁੰਚਾਈ। ਇਸ ਨੂੰ 44 ਸਾਲ ਦੀ ਔਰਤ ਨੂੰ ਟਰਾਂਸਪਲਾਂਟ ਕੀਤਾ ਗਿਆ।
ਯੂਨੀਵਰਸਿਟੀ ਆਫ ਮੈਰੀਲੈਂਡ ਮੈਡੀਕਲ ਸਟੋਰ ਦੇ ਡਾਕਟਰਾਂ ਨੇ ਦੱਸਿਆ ਕਿ ਬਾਲਟੀਮੋਰ ਦੀ ਔਰਤ 8 ਸਾਲ ਤੋਂ ਡਾਇਲਸਿਸ ‘ਤੇ ਸੀ। ਉਸ ਦੀ ਕਿਡਨੀ ਟਰਾਂਸਪਲਾਂਟ ਕੀਤੀ ਗਈ ਹੈ। ਕਿਡਨੀ ਸੁਰੱਖਿਅਤ ਪਹੁੰਚੇ, ਇਸ ਦੇ ਲਈ ਪਹਿਲਾਂ ਮੈਡੀਕਲ ਦਾ ਸਾਮਾਨ ਰੱਖ ਕੇ ਡਰੋਨ ਦੀ ਟੈਸਟਿੰਗ ਕੀਤੀ ਗਈ। ਇਨ੍ਹਾਂ ਵਿਚ ਸੈਲਾਈਨ ਅਤੇ ਬਲੱਡ ਟਿਊਬਸ ਵਰਗੀਆਂ ਚੀਜ਼ਾਂ ਸ਼ਾਮਲ ਸੀ। ਇਸ ਦੇ ਬਾਅਦ ਫੈਡਰਲ ਐਵੀਏਸ਼ਨ ਐਡਮਨਿਸਟ੍ਰੇਸ਼ਨ ਦੀ ਨਿਗਰਾਨੀ ‘ਚ ਕਿਡਨੀ ਹਸਪਤਾਲ ਭੇਜੀ ਗਈ।

Share with Friends

Leave a Reply