ਡਿਜੀਟਲ ਵਰਲਡ ’ਚ ਚੀਨ ਤੋਂ ਦੁਗਣੀ ਰਹੀ ਭਾਰਤ ਦੀ ਗ੍ਰੋਥ, 100 ਗੁਣਾ ਵਧੀ ਡਾਟਾ ਖਪਤ

ਦਿਲੀ– ‘ਡਿਜੀਟਲ ਇੰਡੀਆ’ ਦੀ ਮੁਹਿੰਮ ਤੇਜ਼ੀ ਨਾਲ ਵਧ ਰਹੀ ਹੈ। ਭਾਰਤ ਨੇ ਚੀਨ ਨੂੰ ਵੀ ਪਿੱਛੇ ਛੱਡ ਦਿੱਤਾ ਹੈ। ਇਹ ਗੱਲ ਮੈਕੇਂਜੀ ਦੀ ਇਕ ਹਾਲੀਆ ਸਟਡੀ ’ਚ ਕਹੀ ਗਈਹੈ। ‘ਡਿਜੀਟਲ ਇੰਡੀਆ ਟੈਕਨਾਲੋਜੀ ਟੂ ਟ੍ਰਾਂਸਫਾਰਮ ਏ ਕਨੈਕਟਿਡ ਨੈਸ਼ਨ’ ਟਾਈਟਲ ਵਾਲੀ ਇਸ ਸਟਡੀ ’ਚ ਕਿਹਾ ਗਿਆ ਹੈ ਕਿ ਡਿਜੀਟਲ ਅਡਾਪਸ਼ਨ ਇੰਡੈਕਸ ’ਚ ਗ੍ਰੋਥ ਦੇ ਮਾਮਲੇ ’ਚ ਭਾਰਤ ਦੀ ਰਫਤਾਰ ਚੀਨ ਤੋਂ ਦੁਗਣੀ ਹੋ ਗਈ ਹੈ। ਸਟਡੀ ਮੁਤਾਬਕ, 2014 ਤੋਂ ਡਿਜੀਟਲ ਅਡਾਪਸ਼ਨ ਇੰਡੈਕਸ ’ਚ ਭਾਰਤ ਦੀ ਗ੍ਰੋਥ 90 ਫੀਸਦੀ ਰਹੀ ਹੈ। ਉਥੇ ਹੀ ਚੀਨ ਦੀ ਗ੍ਰੋਥ ਭਾਰਤ ਦੀ ਅੱਧੀ ਯਾਨੀ 45 ਫੀਸਦੀ ਰਹੀ। ਇਸ ਇੰਡੈਕਸ ’ਚ ਗ੍ਰੋਥ ਦੇ ਮਾਮਲੇ ’ਚ ਰੂਸ ਅਤੇ ਜਰਮਨੀ ਵਰਗੇ ਦੇਸ਼ ਵੀ ਭਾਰਤ ਤੋਂ ਪੱਛਿ ਰਹੇ ਹਨ। ਸਟਡੀ ’ਚ ਕਿਹਾ ਗਿਆਹੈ ਕਿ ਡਾਟਾ ਸਸਤਾ ਹੋਣ ਕਾਰਨ ਭਾਰਤ ’ਚ ਡਾਟਾ ਦੀ ਖਪਤ ਕਰੀਬ 100 ਗੁਣਾ ਵਧੀ ਹੈ।

Share with Friends

Leave a Reply