ਛੁੱਟੀਆਂ ਮਨਾਉਣ ”ਚ ਸਭ ਤੋਂ ਅੱਗੇ ਭਾਰਤੀ

ਨਵੀਂ ਦਿੱਲੀ- ਗੱਲ ਜਦੋਂ ਮਹਿੰਗੇ ਟੂਰ ਅਤੇ ਛੁੱਟੀਆਂ ‘ਤੇ ਜਾਣ ਦੀ ਹੋਵੇ ਤਾਂ ਭਾਰਤੀ ਦੁਨੀਆਭਰ ‘ਚ ਸਭ ਤੋਂ ਮੋਹਰੀ ਰਹਿੰਦੇ ਹਨ। ਭਾਰਤ ਨੇ ਮਹਿੰਗੇ ਟਰਿਪ ਦੇ ਮਾਮਲੇ ‘ਚ ਮੈਕਸੀਕੋ, ਥਾਈਲੈਂਡ, ਸਪੇਨ, ਤੁਰਕੀ, ਅਮਰੀਕਾ ਤੇ ਚੀਨ ਸਮੇਤ ਦੂਜੇ ਦੇਸ਼ਾਂ ਨੂੰ ਪਛਾੜ ਦਿੱਤਾ ਹੈ। ਵਰਲਡ ਟਰੈਵਲ ਐਂਡ ਟੂਰਿਜ਼ਮ ਕੌਂਸਲ (ਡਬਲਯੂ. ਟੀ. ਟੀ. ਸੀ.) ਇਕਾਨਮਿਕ ਇੰਪੈਕਟ 2019 ਦੀ ਰਿਪੋਰਟ ਮੁਤਾਬਕ ਭਾਰਤੀ ਮਹਿੰਗੇ ਟਰਿਪ ‘ਤੇ ਜਾਣ ਦੇ ਮਾਮਲੇ ‘ਚ ਗਲੋਬਲ ਲੀਡਰ ਦੇ ਤੌਰ ‘ਤੇ ਉੱਭਰੇ ਹਨ।
ਡਬਲਯੂ. ਟੀ. ਟੀ. ਸੀ. ਇਕਾਨਮਿਕ ਇੰਪੈਕਟ ਟਰੈਵਲ ਐਂਡ ਟੂਰਿਜ਼ਮ ਦੇ ਗਲੋਬਲ ਪ੍ਰਾਈਵੇਟ ਸੈਕਟਰ ਨੂੰ ਰੀਪ੍ਰੈਜ਼ੈਂਟ ਕਰਦਾ ਹੈ। ਇਹ ਹਰ ਦੇਸ਼ ਦੇ ਟਰੈਵਲ ਤੇ ਟੂਰਿਜ਼ਮ ਦਾ ਜੀ. ਡੀ. ਪੀ. ‘ਚ ਯੋਗਦਾਨ ਦਾ ਪਤਾ ਲਾਉਂਦਾ ਹੈ ਅਤੇ ਇਸ ਮੁਤਾਬਕ ਭਾਰਤ ਨੇ ਆਪਣੇ ਕੁਲ ਜੀ. ਡੀ. ਪੀ. ਦੇ 94.8 ਫ਼ੀਸਦੀ ਟਰੈਵਲ ਐਂਡ ਟੂਰਿਜ਼ਮ ‘ਤੇ ਖਰਚ ਕੀਤਾ। ਅਮਰੀਕਾ ਅਤੇ ਚੀਨ ਕ੍ਰਮਵਾਰ ਇਸ ਮਾਮਲੇ ‘ਚ 71.3 ਫ਼ੀਸਦੀ ਅਤੇ 81.4 ਫ਼ੀਸਦੀ ਨਾਲ ਦੂਜੇ ਅਤੇ ਤੀਜੇ ਨੰਬਰ ‘ਤੇ ਰਹੇ। ਮੈਕਸੀਕੋ, ਥਾਈਲੈਂਡ, ਸਪੇਨ ਅਤੇ ਬ੍ਰਾਜ਼ੀਲ ਭਾਰਤ ਤੋਂ ਬਾਅਦ ਮਹਿੰਗੇ ਟਰਿਪ ‘ਤੇ ਖਰਚ ਕਰਨ ਵਾਲੇ ਦੂਜੇ ਦੇਸ਼ ਹਨ। ਉਥੇ ਹੀ ਭਾਰਤ ਕੰਮ ਨਾਲ ਜੁੜੇ ਜਾਂ ਬਿਜ਼ਨੈੱਸ ਟਰੈਵਲ ‘ਤੇ 5 ਫ਼ੀਸਦੀ ਤੋਂ ਜ਼ਿਆਦਾ ਖਰਚ ਕਰਦਾ ਹੈ। 2018 ‘ਚ 247.3 ਬਿਲੀਅਨ ਦੀ ਕੁਲ ਵੈਲਿਊ ਨਾਲ ਟਰੈਵਲ ਐਂਡ ਟੂਰਿਜ਼ਮ ਨੇ ਦੇਸ਼ ਦੀ ਜੀ. ਡੀ. ਪੀ. ‘ਚ 9.2 ਫ਼ੀਸਦੀ ਦਾ ਯੋਗਦਾਨ ਕੀਤਾ। ਹਾਲਾਂਕਿ ਦੇਸ਼ ‘ਚ ਸਭ ਤੋਂ ਜ਼ਿਆਦਾ 87 ਫ਼ੀਸਦੀ ਮਹਿੰਗੀਆਂ ਛੁੱਟੀਆਂ ਘਰੇਲੂ ਟਰੈਵਲ ਦੌਰਾਨ ਗੁਜ਼ਾਰੀਆਂ ਗਈਆਂ, ਜਦੋਂ ਕਿ 13 ਫ਼ੀਸਦੀ ਯੋਗਦਾਨ ਇੰਟਰਨੈਸ਼ਨਲ ਟੂਰਿਜ਼ਮ ਦਾ ਰਿਹਾ।

Share with Friends

Leave a Reply