ਓਨਟਾਰੀਓ ”ਚ ਆਏ ਤੂਫਾਨ ਕਾਰਨ 32 ਹਜ਼ਾਰ ਘਰਾਂ ਦੀ ਬੱਤੀ ਗੁੱਲ

ਓਨਟਾਰੀਓ—ਬੀਤੇ ਕੱਲ ਆਏ ਤੂਫਾਨ ਕਾਰਨ ਓਨਟਾਰੀਓ ‘ਚ ਆਮ ਜਨਜੀਵਨ ਬੁਰੀ ਤਰ੍ਹਾਂ ਪ੍ਰਭਾਵਤ ਹੋ ਗਿਆ ਹੈ। ਹਾਈਡਰੋ ਵਨ ਨੇ ਜਾਣਕਾਰੀ ਦਿੱਤੀ ਹੈ ਕਿ ਤੂਫਾਨ ਤੋਂ ਬਾਅਦ ਸੂਬੇ ਦੇ 32 ਹਜ਼ਾਰ ਘਰਾਂ ਦੀ ਬਿਜਲੀ ਬੰਦ ਹੋ ਗਈ ਹੈ। ਹਾਈਡਰੋ ਵਨ ਨੇ ਕਿਹਾ ਕਿ ਕਰੀਬ ਪਿਛਲੇ 24 ਘੰਟੇ ਤੋਂ ਤੂਫਾਨ ਚੱਲ ਰਿਹਾ ਹੈ ਅਤੇ ਉਦੋਂ ਤੋਂ ਲਗਭਗ 1,56,000 ਲੋਕਾਂ ਨੂੰ ਬਿਜਲੀ ਦੀ ਕਿੱਲਤ ਦਾ ਸਾਹਮਣਾ ਕਰਨਾ ਪਿਆ ਅਤੇ ਅਜੇ ਵੀ 32 ਹਜ਼ਾਰ ਲੋਕਾਂ ਦੇ ਘਰਾਂ ਤੱਕ ਬਿਜਲੀ ਨਹੀਂ ਪਹੁੰਚੀ। ਹਾਈਡਰੋ ਵਨ ਦੀ ਬੁਲਾਰਾ ਐਲੀਸੀਆ ਸਾਈਅਰਜ਼ ਨੇ ਕਿਹਾ ਕਿ ਵਿਭਾਗ ਵੱਲੋਂ 1,30,000 ਦੇ ਕਰੀਬ ਖਪਤਕਾਰਾਂ ਦੇ ਘਰਾਂ ਬਿਜਲੀ ਮੁੜ ਚਾਲੂ ਕਰ ਦਿੱਤੀ ਗਈ ਹੈ। ਇਨਵਾਇਰਨਮੈਂਟ ਕੈਨੇਡਾ ਨੇ ਕਿਹਾ ਕਿ ਬੀਤੀ ਸ਼ਾਮ ਤੂਫਾਨ ਆਪਣੇ ਉੱਚ ਪੱਧਰ ‘ਤੇ ਸੀ ਅਤੇ ਹੁਣ ਇਸ ਦੀ ਰਫਤਾਰ ‘ਚ ਲਗਾਤਾਰ ਗਿਰਾਵਟ ਆ ਰਹੀ ਹੈ। ਬੁਲਾਰੇ ਜੀਰਾਡਲ ਚੇਂਗ ਨੇ ਕਿਹਾ ਕਿ ਏਜੰਸੀ ਨੇ ਰਿਕਾਰਡ ਕੀਤਾ ਕਿ ਬੀਤੇ ਕੱਲ ਨਾਈਜੀਰੀਆ ਖੇਤਰ ‘ਚ ਹਵਾਵਾਂ ਦੀ ਰਫਤਾਰ ਦਾ ਪੱਧਰ 128 ਕਿਲੋਮੀਟਰ ਪ੍ਰਤੀ ਘੰਟੇ ‘ਤੇ ਪਹੁੰਚ ਗਿਆ ਸੀ।

Share with Friends

Leave a Reply