ਸਿਰਸਾ-ਓਡੀਸ਼ਾ ਦੇ ਰਾਜਪਾਲ ਪ੍ਰੋ: ਗਣੇਸ਼ੀ ਲਾਲ ਨੇ ਸਿੱਖਿਆ ਅਦਾਰਿਆਂ ਨੂੰ ਵਿਦਿਆਰਥੀਆਂ ‘ਚ ਰਾਸ਼ਟਰੀਅਤਾ ਦੀ ਭਾਵਨਾ ਪੈਦਾ ਕਰਨ ਲਈ ਆਖਿਆ ਹੈ | ਇਸ ਦੇ ਨਾਲ ਹੀ ਉਨ੍ਹਾਂ ਨੇ ਦੇਸ਼ ਲਈ ਕੁਰਬਾਨ ਹੋਣ ਵਾਲੇ ਸ਼ਹੀਦਾਂ ਤੇ ਮਹਾਂਪੁਰਸ਼ਾਂ ਦੇ ਵਿਖਾਏ ਰਾਹ ‘ਤੇ ਚੱਲਣ ਦੀ ਨੌਜਵਾਨ ਪੀੜ੍ਹੀ ਨੂੰ ਪ੍ਰੇਰਿਤ ਕੀਤਾ ਹੈ | ਉਹ ਇਥੇ ਸਿਰਸਾ ਐਜੂਕੇਸ਼ਨ ਸੁਸਾਇਟੀ ਵਲੋਂ ਕਰਵਾਏ ਇਕ ਸਮਾਗਮ ‘ਚ ਬਤੌਰ ਮੁੱਖ ਮਹਿਮਾਨ ਵਜੋਂ ਆਪਣੇ ਵਿਚਾਰ ਪ੍ਰਗਟ ਕਰ ਰਹੇ ਸਨ। ਸਮਾਗਮ ਦੀ ਪ੍ਰਧਾਨਗੀ ਸਿਰਸਾ ਐਜੂਕੇਸ਼ਨ ਸੁਸਾਇਟੀ ਦੇ ਪ੍ਰਧਾਨ ਅਰਵਿੰਦ ਬਾਂਸਲ ਨੇ ਕੀਤੀ|ਪ੍ਰੋਗਰਾਮ ਦਾ ਆਗਾਜ਼ ਸ਼ਮਾ ਰੌਸ਼ਨ ਕਰਨ ਤੇ ਪੁਲਵਾਮਾ ‘ਚ ਸੀ. ਆਰ. ਪੀ. ਐਫ. ਦੇ ਸ਼ਹੀਦ ਹੋਏ ਜਵਾਨਾਂ ਨੂੰ ਸ਼ਰਧਾਂਜਲੀ ਨਾਲ ਹੋਇਆ|ਇਸ ਮੌਕੇ ਐਜੂਕੇਸ਼ਨ ਸੁਸਾਇਟੀ ਵਲੋਂ ਸ਼ਹੀਦਾਂ ਦੇ ਪਰਿਵਾਰਾਂ ਦੀ ਸਹਾਇਤਾ ਲਈ ਪ੍ਰਧਾਨ ਮੰਤਰੀ ਰਿਲੀਫ਼ ਫੰਡ ਦੇ ਲਈ 2 ਲੱਖ 51 ਹਜ਼ਾਰ ਰੁਪਏ ਦਾ ਦਾਨ ਦੇਣ ਦਾ ਐਲਾਨ ਕੀਤਾ। ਪ੍ਰੋ: ਗਣੇਸ਼ੀ ਲਾਲ ਨੇ ਕਿਹਾ ਕਿ ਅੱਜ ਦੇ ਨੌਜਵਾਨਾਂ ‘ਚ ਦੇਸ਼ ਭਗਤੀ ਤੇ ਰਾਸ਼ਟਰਵਾਦ ਦੀ ਭਾਵਨਾ ਪੈਦਾ ਕਰਨ ਦੀ ਬਹੁਤ ਜ਼ਿਆਦਾ ਲੋੜ ਹੈ | ਉਨ੍ਹਾਂ ਨੇ ਕਿਹਾ ਕਿ ਜਿਸ ਦੇਸ਼ ‘ਚ ਦੇਸ਼ ਭਗਤੀ ਦੀ ਭਾਵਨਾ ਜ਼ਿਆਦਾ ਹੋਵੇਗੀ, ਉਹ ਦੇਸ਼ ਤਰਕੀ ਦੇ ਰਾਹ ‘ਤੇ ਅੱਗੇ ਵਧੇਗਾ|ਉਨ੍ਹਾਂ ਨੇ ਇਸ ਲਈ ਕਈ ਦੇਸ਼ਾਂ ਦੇ ਉਦਹਾਰਣ ਦਿੱਤੇ|ਉਨ੍ਹਾਂ ਨੇ ਕਿਹਾ ਕਿ ਸਿੱਖਿਆ ਅਦਾਰਿਆਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਵਿਦਿਆਰਥੀਆਂ ‘ਚ ਰਾਸ਼ਟਰੀਅਤਾ ਦੀ ਭਾਵਨਾ ਪੈਦਾ ਕਰਨ | ਇਸ ਮੌਕੇ ਡਾ: ਕੁਮੁਦ ਬਾਂਸਲ ਦੀਆਂ ਦੋ ਪੁਸਤਕਾਂ ‘ਮਨ ਬੰਜਾਰਾ’,’ਮਨ ਜਾਗਿਆ’ ਪੁਸਤਕਾਂ ਜਾਰੀ ਕੀਤੀਆਂ ਗਈਆਂ|ਨੌਰੰਗ ਸਿੰਘ, ਸੁਨੀਲ ਗੁਪਤਾ, ਸੁਰੇਸ਼ ਗੋਇਲ ਆਦਿ ਸਮੇਤ ਕਈ ਪਤਵੰਤੇ ਲੋਕ ਤੇ ਵਿਦਿਆਰਥੀ ਹਾਜ਼ਰ ਸਨ |

Share with Friends

Leave a Reply