ਪਿਛਲੇ ਨੀ ਖਰਚ ਹੋਏ ਹਾਲੇ ਪੰਦਰਾਂ ਲੱਖ, ਹੁਣ 6000 ਰੁਪਏ ਦੇ ਹੋਰ ਚੱਕੋ ‘ ਕੱਖ ‘

ਚੰਡੀਗੜ੍ਹ: ਲੋਕ ਸਭਾ ਚੋਣਾਂ ਤੋਂ ਪਹਿਲਾਂ ਮੋਦੀ ਸਰਕਾਰ ਨੇ ਕਿਸਾਨਾਂ ਨੂੰ ਲਭਾਉਣ ਦੀ ਕੋਸ਼ਿਸ਼ ਕੀਤੀ ਹੈ। ਸਰਕਾਰ ਨੇ ਅੰਤ੍ਰਿਮ ਬਜਟ ਵਿੱਚ ਪੰਜ ਏਕੜ ਵਾਲੇ ਕਿਸਾਨਾਂ ਨੂੰ 6000 ਰੁਪਏ ਸਾਲਾਨਾ ਦੇਣ ਦਾ ਐਲਾਨ ਕੀਤਾ ਹੈ। ਇਹ ਰਕਮ 2000 ਰੁਪਏ ਦੀਆਂ ਤਿੰਨ ਕਿਸ਼ਤਾਂ ਵਿੱਚ ਮਿਲੇਗੀ। ਭਾਵ ਕਿਸਾਨਾਂ ਨੂੰ 500 ਰੁਪਏ ਮਹੀਨਾ ਮਿਲੇਗਾ।

ਇਹ ਰਕਮ ਸਿੱਧਾ ਖਾਤਿਆਂ ਵਿੱਚ ਆਏਗੀ। ਇਸ ਨਾਲ 12 ਕਰੋੜ ਕਿਸਾਨਾਂ ਨੂੰ ਲਾਭ ਮਿਲੇਗਾ। ਇਹ ਸਕੀਮ 1 ਦਸੰਬਰ, 2018 ਤੋਂ ਲਾਗੂ ਹੋਏਗੀ। ਵਿੱਚ ਮੰਤਰੀ ਪਿਊਸ਼ ਗੋਇਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਕਿਸਾਨ ਯੋਜਨਾ ਲਈ 75000 ਕਰੋੜ ਰੁਪਏ ਰੱਖੇ ਗਏ ਹਨ।

ਇਸ ਤੋਂ ਇਲਾਵਾ ਪਸ਼ ਪਾਲਣ ਲਈ ਕਿਸਾਨਾਂ ਨੂੰ ਕਰਜ਼ ‘ਤੇ 2 ਫੀਸਦੀ ਵਿਆਜ਼ ਦੀ ਰਾਹਤ ਦੇਣ ਦਾ ਐਲਾਨ ਕੀਤਾ ਹੈ। ਕਿਸਾਨ ਕ੍ਰੈਡਿਟ ਕਾਰਡ ਮੁਹੱਈਆ ਕਰਵਾਉਣ ਦਾ ਵੀ ਐਲਾਨ ਕੀਤਾ ਹੈ।

ਮੋਦੀ ਸਰਕਾਰ ਨੇ ਅੱਜ ਆਪਣੀ ਸਰਕਾਰ ਦੇ ਆਖਰੀ ਬਜਟ ਨਾਲ ਆਮ ਲੋਕਾਂ ਨੂੰ ਛੱਪੜ ਪਾੜ ਖੁਸ਼ੀਆਂ ਦਿੱਤੀਆਂ ਹਨ। ਲੋਕ ਸਭਾ ‘ਚ ਵਿੱਤ ਮੰਤਰੀ ਪਿਊਸ਼ ਗੋਇਲ ਨੇ ਇਨਕਮ ਟੈਕਟ ‘ਚ ਭਾਰੀ ਛੂਟ ਦਿੰਦੇ ਹੋਏ ਇਸ ਨੂੰ ਢਾਈ ਲੱਖ ਤੋਂ 5 ਲੱਖ ਰੁਪਏ ਕਰ ਦਿੱਤਾ ਹੈ।

ਇਸ ਤਰ੍ਹਾਂ ਮੋਦੀ ਸਰਕਾਰ ਨੇ ਆਖਰੀ ਬਜਟ ਪੇਸ਼ ਕਰ ਮਿਡਲ ਕਲਾਸ ਨੂੰ ਖੁਸ਼ ਕੀਤਾ ਹੈ। ਫਿਲਹਾਲ ਆਮ ਆਦਮੀ ਨੂੰ 2.5 ਲੱਖ ਰੁਪਏ ਦੀ ਇਨਕਮ ‘ਤੇ ਟੈਕਸ ‘ਚ ਛੂਟ ਸੀ ਜਦਕਿ 2.5 ਤੋਂ 5 ਲੱਖ ਰੁਪਏ ਦੀ ਇਨਕਮ ਵਾਲਿਆਂ ਨੂੰ 5% ਟੈਕਸ ਦੇਣਾ ਪੈਂਦਾ ਸੀ। 5-10 ਲੱਖ ਰੁਪਏ ਸਾਲਾਨਾ ਕਮਾਈ ‘ਤੇ 20% ਤੇ 10 ਲੱਖ ਤੋਂ ਉਤੇ ਵਾਲਿਆ ਨੂੰ 30% ਟੈਕਸ ਦੇਣਾ ਪੈਂਦਾ ਹੈ।

ਹੁਣ ਸਰਕਾਰ ਨੇ ਟੈਕਸ ‘ਚ ਸਿਧੇ ਤੌਰ ‘ਤੇ 5 ਲੱਖ ਰੁਪਏ ਸਲਾਨਾ ਕਮਾਈ ਵਾਲਿਆਂ ਨੂੰ ਟੈਕਸ ‘ਚ ਛੂਟ ਦੇ ਦਿੱਤੀ ਹੈ। ਲੋਕ ਸਭਾ ਚੋਣਾਂ 2019 ਤੋਂ ਪਹਿਲਾਂ ਮੋਦੀ ਸਰਕਾਰ ਨੇ ਆਮ ਲੋਕਾਂ ਨੂੰ ਖੁਸ਼ ਕਰਨ ਲਈ ਕਾਫੀ ਵੱਡਾ ਦਾਅ ਚੱਲਿਆ ਹੈ।

 

 

ਕਿਸਾਨ ਕ੍ਰੈਡਿਟ ਕਾਰਡ ਮੁਹੱਈਆ ਕਰਵਾਉਣ ਦਾ ਵੀ ਐਲਾਨ ਕੀਤਾ ਹੈ।

Share with Friends

Leave a Reply