ਖੇਤ ਕਿਸੇ ਦਾ ਤੇ ਖਰਬੂਜ਼ੇ ਕਿਸੇ ਦੇ

ਭਾਰਤੀ ਟੈਲੀਵਿਜ਼ਨ ਦੀ ਕਵੀਨ ਮੰਨੀ ਜਾਣ ਵਾਲੀ ਅਤੇ ਬਾਲੀਵੁੱਡ ਫ਼ਿਲਮਾਂ ਦੀ ਪ੍ਰੋਡਿਊਸਰ ਏਕਤਾ ਕਪੂਰ ਸਰੋਗੇਸੀ ਜ਼ਰੀਏ ਇੱਕ ਮੁੰਡੇ ਦੀ ਮਾਂ ਬਣ ਗਈ ਹੈ।

ਏਕਤਾ ਕਪੂਰ ਦੀ ਪੀਆਰ ਟੀਮ ਵੱਲੋਂ ਜਾਰੀ ਬਿਆਨ ਵਿੱਚ ਇਸਦੀ ਪੁਸ਼ਟੀ ਕੀਤੀ ਗਈ ਹੈ। ਬਿਆਨ ਵਿੱਚ ਕਿਹਾ ਗਿਆ ਹੈ ਕਿ ਕਪੂਰ ਪਰਿਵਾਰ ਵਿੱਚ ਖੁਸ਼ੀ ਦਾ ਮਾਹੌਲ ਹੈ।

ਸਰੋਗੇਸੀ ਜ਼ਰੀਏ ਪੈਦਾ ਹੋਏ ਇਸ ਮੁੰਡੇ ਦਾ ਜਨਮ 27 ਜਨਵਰੀ ਨੂੰ ਹੋਇਆ ਹੈ ਅਤੇ ਉਸਦਾ ਨਾਮ ਰਵੀ ਕਪੂਰ ਰੱਖਿਆ ਗਿਆ ਹੈ।

ਏਕਤਾ ਕਪੂਰ ਦੇ ਪਿਤਾ ਜਤਿੰਦਰ ਦਾ ਅਸਲੀ ਨਾਮ ਵੀ ਰਵੀ ਕਪੂਰ ਹੈ।

ਸਰਗੋਸੀ ਅਸਲ ਵਿਚ ਭਾੜੇ ਦੀ ਕੁੱਖ ਨਾਲ ਮਾਂ ਬਣਨ ਵਾਲੀ ਤੀਵੀਂ ਨੂੰ ਕਿਹਾ ਜਾਂਦਾ ਹੈ। ਜਦੋਂ ਕੋਈ ਤੀਵੀਂ ਆਪ ਮਾਂ ਨਹੀਂ ਬਣ ਸਕਦੀ ਤਾਂ ਉਹ ਕਿਸੇ ਹੋਰ ਤੀਵੀਂ ਨਾਲ ਕਰਾਰ ਕਰਕੇ ਉਸ ਦੀ ਕੁੱਖ ਕਿਰਾਏ ਤੇ ਲੈ ਲੈਂਦੀ ਹੈ। ਉਸ ਦੀ ਬੱਚੇਦਾਨੀ ਚੋਂ ਅੰਡੇ ਲੈ ਕੇ ਤੇ ਉਸ ਦੇ ਘਰ ਵਾਲੇ ਦੇ ਸ਼ੁਕਰਾਣੂ ਉਸ ਤੀਵੀਂ ਦੀ ਬੱਚੇਦਾਨੀ ਵਿਚ ਰੱਖ ਦਿੱਤੇ ਜਾਂਦੇ ਹਨ। ਇਸ ਤੋਂ ਬਾਅਦ ਜਿਹੜਾ ਬੱਚਾ ਜੰਮਦਾ ਉਹ ਉਸ ਬੰਦੇ ਤੀਵੀਂ ਦਾ ਹੁੰਦਾ ਜਿਨ੍ਹਾਂ ਨੇ ਨਿਆਣਾ ਬਣਾਉਣ ਲਈ ਸਮਾਨ ਦਿੱਤਾ ਹੁੰਦਾ।

ਉਨ੍ਹਾਂ ਨੇ ਦੱਸਿਆ, ”ਏਕਤਾ ਕਪੂਰ ਕੁਝ ਸਾਲ ਪਹਿਲਾਂ ਮਾਂ ਬਣਨ ਦੀ ਖੁਆਇਸ਼ ਲੈ ਕੇ ਮੇਰੇ ਕੋਲ ਆਈ ਸੀ। ਅਸੀਂ ਆਈਵੀਐਫ਼ ਅਤੇ ਆਈਯੂਆਈ ਜ਼ਰੀਏ ਕਈ ਵਾਰ ਕੋਸ਼ਿਸ਼ ਕੀਤੀ, ਪਰ ਏਕਤਾ ਗਰਭਵਤੀ ਨਹੀਂ ਹੋ ਸਕੀ। ਇਸ ਲਈ ਅਸੀਂ ਸਰੋਗੇਸੀ ਦਾ ਸਹਾਰਾ ਲਿਆ।”

ਉਨ੍ਹਾਂ ਦੀ ਇਸ ਮਾਂ ਬਣਨ ਦੀ ਖ਼ਬਰ ਤੋਂ ਬਾਅਦ ਬਾਲੀਵੁੱਡ ਅਤੇ ਟੀਵੀ ਇੰਡਸਟਰੀ ਨਾਲ ਜੁੜੇ ਲੋਕ ਉਨ੍ਹਾਂ ਨੂੰ ਵਧਾਈਆਂ ਅਤੇ ਸ਼ੁਭਇਛਾਵਾਂ ਦੇ ਰਹੇ ਹਨ।

ਏਕਤਾ ਕਪੂਰ ਆਪਣੇ ਜ਼ਮਾਨੇ ਦੇ ਮਸ਼ਹੂਰ ਅਦਾਕਾਰ ਜਤਿੰਦਰ ਦੀ ਕੁੜੀ ਹੈ ਅਤੇ ਅਦਾਕਾਰ ਤੁਸ਼ਾਰ ਕਪੂਰ ਦੀ ਭੈਣ ਹੈ।

ਕਿਹਾ ਜਾ ਰਿਹਾ ਹੈ ਕਿ ਏਕਤਾ ਨੇ ਮਾਂ ਬਣਨ ਦੀ ਪ੍ਰੇਰਨਾ ਤੁਸ਼ਾਰ ਕਪੂਰ ਤੋਂ ਲਈ ਹੈ।

ਤੁਸ਼ਾਰ ਕਪੂਰ

ਸਰੋਗੇਸੀ ਤੋਂ ਪਿਤਾ ਬਣੇ ਸਨ ਤੁਸ਼ਾਰ

ਤਿੰਨ ਸਾਲ ਪਹਿਲਾਂ ਤੁਸ਼ਾਰ ਕਪੂਰ ਵੀ ਸਰੋਗੇਸੀ ਜ਼ਰੀਏ ਇੱਕ ਬੇਬੀ ਬੁਆਏ ਦੇ ਪਿਤਾ ਬਣੇ ਸਨ ਅਤੇ ਉਨ੍ਹਾਂ ਨੇ ਆਪਣੇ ਮੁੰਡੇ ਦਾ ਨਾਮ ਲਕਸ਼ਯ ਕਪੂਰ ਰੱਖਿਆ ਸੀ।

ਲਕਸ਼ਯ ਦੇ ਜਨਮ ਦਿਨ ਤੋਂ ਲੈ ਕੇ ਕਈ ਖੁਸ਼ੀਆਂ ਦੇ ਮੌਕਿਆਂ ‘ਤੇ ਏਕਤਾ ਕਪੂਰ ਕਹਿ ਚੁੱਕੀ ਹੈ ਕਿ ਉਹ ਵਿਆਹ ਨਹੀਂ ਕਰਨਾ ਚਾਹੁੰਦੀ।

ਪਰ ਜਦੋਂ ਤੁਸ਼ਾਰ ਦੇ ਮੁੰਡੇ ਲਕਸ਼ਯ ਦਾ ਜਨਮ ਹੋਇਆ ਸੀ, ਉਦੋਂ ਉਨ੍ਹਾਂ ਨੇ ਮਾਂ ਬਣਨ ਦੀ ਇੱਛਾ ਜ਼ਾਹਿਰ ਜ਼ਰੂਰ ਕੀਤੀ ਸੀ। ਉਨ੍ਹਾਂ ਨੇ ਕਿਹਾ ਸੀ ਕਿ ਜਦੋਂ ਉਹ ਜ਼ਿੰਮੇਦਾਰੀ ਚੁੱਕਣ ਲਾਇਕ ਹੋ ਜਾਵੇਗੀ ਉਦੋਂ ਮਾਂ ਜ਼ਰੂਰ ਬਣਨਾ ਚਾਹੇਗੀ।

ਬੱਚਿਆਂ ਪ੍ਰਤੀ ਉਨ੍ਹਾਂ ਦਾ ਜੋ ਪਿਆਰ ਹੈ ਉਹ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਜ਼ਰੀਏ ਆਪਣੀ ਅਤੇ ਆਪਣੇ ਭਤੀਜੇ ਲਕਸ਼ਯ ਦੀਆਂ ਖ਼ੂਬਸੂਰਤ ਤਸਵੀਰਾਂ ਅਤੇ ਪੋਸਟ ਨੂੰ ਆਪਣੇ ਫੈਂਸ ਵਿਚਾਲੇ ਸਾਂਝਾ ਕਰਕੇ ਵਿਖਾ ਚੁੱਕੀ ਹੈ।

ਕਈ ਵਾਰ ਤਾਂ ਉਹ ਆਪਣੇ ਇੰਟਰਵਿਊ ਵਿੱਚ ਇਹ ਵੀ ਕਹਿ ਚੁੱਕੀ ਹੈ ਕਿ ਉਹ ਲਕਸ਼ ਦੇ ਬੇਹੱਦ ਕਰੀਬ ਹਨ ਅਤੇ ਉਹ ਉਸ ਨੂੰ ਜਾਨ ਤੋਂ ਵੀ ਵੱਧ ਪਿਆਰ ਕਰਦੀ ਹੈ।

Share with Friends

Leave a Reply