ਪੌਪ ਸਿੰਗਰ ਸ਼ਿਵਾਨੀ ਭਾਟੀਆ ਦੀ ਸੜਕ ਹਾਦਸੇ ‘ਚ ਮੌਤ

ਮਥੁਰਾ—ਯਮੁਨਾ ਐਕਸਪ੍ਰਰੈੱਸ ‘ਤੇ ਸੋਮਵਾਰ ਰਾਤ ਹੋਏ ਸੜਕ ਹਾਦਸੇ ਦੌਰਾਨ ਮਸ਼ਹੂਰ ਗਾਇਕਾ ਸ਼ਿਵਾਨੀ ਭਾਟੀਆ ਦੀ ਮੌਤ ਹੋ ਗਈ ਹੈ। ਜਦਕਿ ਉਨ੍ਹਾਂ ਦੇ ਪਤੀ ਨਿਖਿਲ ਭਾਟੀਆ ਇਸ ਹਾਦਸੇ ਦੌਰਾਨ ਗੰਭੀਰ ਜ਼ਖਮੀ ਹੋ ਗਏ, ਉਨ੍ਹਾਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਇਸ ਦੀ ਜਾਣਕਾਰੀ ਪੁਲਸ ਨੇ ਮੰਗਲਵਾਰ ਨੂੰ ਦਿੱਤੀ ਹੈ।
ਪੁਲਸ ਅਧਿਕਾਰੀ ਨੇ ਦੱਸਿਆ ਕਿ ਸ਼ਿਵਾਨੀ ਆਪਣੇ ਪਤੀ ਨਾਲ ਸੋਮਵਾਰ ਨੂੰ ਆਗਰਾ ‘ਚ ਹੋਏ ਸਮਾਗਮ ‘ਚ ਸ਼ਿਰਕਤ ਕਰਨ ਲਈ ਕਾਰ ‘ਚ ਜਾ ਰਹੀ ਸੀ। ਜਦੋਂ ਸੁਰੀਰ ਕੋਤਵਾਲੀ ਖੇਤਰ ਦੇ ਨੇੜੇ ਉਨ੍ਹਾਂ ਨਾਲ ਹਾਦਸਾ ਹੋ ਗਿਆ। ਉਨ੍ਹਾਂ ਦੀ ਕਾਰ ਕਿਸੇ ਦੂਜੇ ਗੱਡੀ ਨਾਲ ਟੱਕਰ ਹਣ ਕਾਰਨ ਇਹ ਭਿਆਨਕ ਹਾਦਸਾ ਵਾਪਰ ਗਿਆ।
ਹਾਦਸੇ ਸਮੇਂ ਗੱਡੀ ਸ਼ਿਵਾਨੀ ਦਾ ਪਤੀ ਚਲਾ ਰਿਹਾ ਸੀ। ਮਾਂਟ ਟੋਲ ਚੌਕੀ ਦੇ ਇੰਚਾਰਜ਼ ਨੇ ਦੱਸਿਆ ਕਿ ਕਾਰ ਦੀ ਸਪੀਡ ਕਾਫੀ ਤੇਜ਼ ਸੀ ਜਿਸ ਕਾਰਨ ਹਾਦਸੇ ਤੋਂ ਬਾਅਦ ਕਾਰ ‘ਤੇ ਕੰਟਰੋਲ ਨਾਲ ਹੋਣ ਕਾਰਨ ਕਾਰ ਉਲਟ ਗਈ। ਦੋਵਾਂ ਨੂੰ ਨਿਅਤੀ ਹਸਪਤਾਲ ‘ਚ ਭਰਤੀ ਕੀਤਾ ਗਿਆ, ਜਿੱਥੇ ਸ਼ਿਵਾਨੀ ਨੂੰ ਮ੍ਰਿਤਕ ਐਲਾਨ ਕਰਨ ਤੋਂ ਬਾਅਦ ਪਰਿਵਾਰ ਨੇ ਉਸ ਦਾ ਪੋਸਟਮਾਰਟਮ ਕਰਨ ਤੋਂ ਇਨਕਾਰ ਕਰ ਦਿੱਤਾ ਅਤੇ ਲਾਸ਼ ਨੂੰ ਆਪਣੇ ਨਾਲ ਲੈ ਗਏ। ਜਦਕਿ ਨਿਖਿਲ ਨੂੰ ਇਲਾਜ ਲਈ ਦਿੱਲੀ ਲਿਜਾਇਆ ਗਿਆ ਹੈ।
ਸ਼ਿਵਾਨੀ ਦਿੱਲੀ ਐਨ. ਸੀ. ਆਰ. ਅਤੇ ਨੇੜਲੇ ਇਲਾਕਿਆਂ ‘ਚ ਪੌਪ ਸਿੰਗਰ ਦੇ ਤੌਰ ‘ਤੇ ਪਛਾਣ ਬਣਾ ਚੁੱਕੀ ਸੀ।

Share with Friends

Leave a Reply