ਧੋਂਦੇ ਹੋਰ ਬੋਲੀਆਂ ਦੇ ਪੈਰ,ੳ ਅ ਮੰਗੂ ਮਾਂ ਬੋਲੀ ਦੀ ਖੈਰ

ਜਲੰਧਰ —1 ਫਰਵਰੀ ਨੂੰ ਸਿਨੇਮਾਘਰਾਂ ਦਾ ਸ਼ਿੰਗਾਰ ਬਣਨ ਵਾਲੀ ਪੰਜਾਬੀ ਫਿਲਮ ‘ਉੜਾ ਆੜਾ’ ਦੀ ਸਿਨੇਮਾ ਲਿਸਟ ਸਾਹਮਣੇ ਆ ਗਈ ਹੈ। ਇਸ ਸਿਨੇਮਾ ਲਿਸਟ ਨੂੰ ਤਰਸੇਮ ਜੱਸੜ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸ਼ੇਅਰ ਕੀਤਾ ਹੈ। ਆਧੁਨਿਕ ਸਮਾਜ ‘ਚ ਮਾਤਾ-ਪਿਤਾ ਆਪਣੇ ਬੱਚਿਆਂ ਨੂੰ ਮਹਿੰਗੇ ਸਕੂਲਾਂ ‘ਚ ਪੜ੍ਹਾਉਣ ਦੀ ਦੌੜ ‘ਚ ਲੱਗੇ ਹਨ, ਜਿਸ ਕਾਰਨ ਬੱਚੇ ਆਪਣੀਆਂ ਜੜ੍ਹਾਂ ਨੂੰ ਸਮਝਣ ਤੋਂ ਅਸਮਰੱਥ ਹਨ। ‘ਉੜਾ ਆੜਾ’ ਦੀ ਕਹਾਣੀ ਸਾਡੀ ਜ਼ਿੰਦਗੀ ‘ਚ ਹਰ ਭਾਸ਼ਾ ਦੀ ਮਹੱਤਤਾ ਨੂੰ ਵੀ ਉਜਾਗਰ ਕਰਦੀ ਹੈ। ਇਸ ਫਿਲਮ ‘ਚ ਤਰਸੇਮ ਜੱਸੜ ਤੇ ਨੀਰੂ ਬਾਜਵਾ ਨੇ ਮੁੱਖ ਭੂਮਿਕਾ ਨਿਭਾਈ ਹੈ। ਦੱਸ ਦਈਏ ਕਿ ਇਹ ਫਿਲਮ ਆਸਟ੍ਰੇਲੀਆ ਦੇ ਵੱਖ-ਵੱਖ ਸ਼ਹਿਰਾਂ ‘ਚ ਵੀ ਰਿਲੀਜ਼ ਹੋ ਰਹੀ ਹੈ।
ਆਸਟ੍ਰੇਲੀਆ
ਨਿਊਜ਼ੀਲੈਂਡ
ਦੱਸਣਯੋਗ ਹੈ ਕਿ ਫਿਲਮ ਦੇ ਟਰੇਲਰ ਤੇ ਗੀਤਾਂ ਨੂੰ ਲੋਕਾਂ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਟਰੇਲਰ ‘ਚ ਨੀਰੂ ਬਾਜਵਾ ਅਤੇ ਤਰਸੇਮ ਜੱਸੜ ਦੀ ਸ਼ਾਨਦਾਰ ਕੈਮਿਸਟਰੀ ਦੇਖਣ ਨੂੰ ਮਿਲੀ ਰਹੀ ਹੈ। ਇਹ ਫਿਲਮ ਸ਼ਿਤਿਜ ਚੌਧਰੀ ਨੇ ਡਾਇਰੈਕਟ ਕੀਤੀ ਹੈ ਅਤੇ ਨਰੇਸ਼ ਕਥੂਰੀਆ ਨੇ ਇਸ ਦੀ ਕਹਾਣੀ ਲਿਖੀ ਹੈ। ਇਹ ਫਿਲਮ 1 ਫਰਵਰੀ ਨੂੰ ਸਿਨੇਮਾਘਰਾਂ ‘ਚ ਦਸਤਕ ਦੇ ਰਹੀ ਹੈ।

Share with Friends

Leave a Reply