”ਪਿਛਲੇ ਮਹੀਨੇ ਇੱਥੇ ਗੋਲੀਆਂ ਚੱਲੀਆਂ।” 18 ਸਾਲਾ ਅੰਕਿਤਾ ਨੇ ਮੈਨੂੰ ਦੱਸਿਆ।ਉਸ ਨੇ ਮੈਨੂੰ ਉਹ ਕੰਧ ਦਿਖਾਈ ਜਿੱਥੇ ਗੋਲੀਆਂ ਦੇ ਨਿਸ਼ਾਨ ਬਣੇ ਹੋਏ ਸਨ। ਉਸ ਦੇ ਪਿੰਡ ਦੀਆਂ ਉਹ ਪੁਰਾਣੀਆਂ ਕੰਧਾਂ ਐਨੀ ਗੰਭੀਰ ਸਥਿਤੀ ਵਿੱਚ ਹਨ ਕਿ ਮੈਂ ਇਹ ਸਮਝ ਨਹੀਂ ਸਕੀ ਕਿ ਨੁਕਸਾਨ ਗੋਲੀਆਂ ਲਗਣ ਨਾਲ ਹੋਇਆ ਹੈ ਜਾਂ ਫਿਰ ਪਿੰਡ ਦੀ ਗਰੀਬੀ ਕਾਰਨ।ਮੈਂ ਯੂਪੀ ਦੇ ਜ਼ਿਲ੍ਹਾ ਮੁਜ਼ੱਫਰਨਗਰ ਦੇ ਆਦੁਲਪੁਰ ਤਾਲੁਕਾ ਪੁਰਕੁਆਜ਼ੀ ਵਿੱਚ ਸੀ ਜਿੱਥੇ ਅੰਕਿਤਾ ਆਪਣੇ ਪਰਿਵਾਰ ਨਾਲ ਰਹਿੰਦੀ ਹੈ।ਅੰਕਿਤਾ ਨੇ ਦੱਸਿਆ, ”ਦੂਜੀ ਜਾਤੀ ਦੇ ਲੋਕਾਂ ਦਾ ਸਾਡੇ ਪਿੰਡ ਦੇ ਇੱਕ ਸ਼ਖ਼ਸ ਨਾਲ ਝਗੜਾ ਹੋਇਆ। ਕਾਰਨ? ਉਹ ਮੋਟਰਕਸਾਈਕਲ ਚਲਾ ਰਿਹਾ ਸੀ ਤੇ ਕੁਝ ਉਸਦੇ ਸਾਹਮਣੇ ਟਰੈਕਟਰ ਚਲਾ ਰਹੇ ਸਨ। ਉਸ ਨੇ ਹੌਰਨ ਵਜਾਇਆ ਅਤੇ ਉਹ ਨਾਰਾਜ਼ ਹੋ ਗਏ।’’ਉਹ ਉਸ ਨਾਲ ਝਗੜਨ ਲੱਗੇ। ਸਾਡੇ ਪਿੰਡ ਦੇ ਕੁਝ ਲੋਕਾਂ ਨੇ ਆ ਕੇ ਉਨ੍ਹਾਂ ਨੂੰ ਛੁਡਾਇਆ ਪਰ ਲੜਾਈ ਉੱਥੇ ਹੀ ਖ਼ਤਮ ਨਾ ਹੋਈ।
ਅਗਲੇ ਦਿਨ ਮੁੜ ਉਹ ਲੋਕ ਸਾਡੇ ਪਿੰਡ ਆਏ। ਉਨ੍ਹਾਂ ਦੇ ਨਾਲ ਕੁਝ ਹੋਰ ਲੋਕ ਸਨ। ਸਾਰੇ ਟਰੈਕਟਰ ‘ਤੇ ਸਨ ਤੇ ਲਗਾਤਾਰ ਗੋਲੀਆਂ ਚਲਾ ਰਹੇ ਸਨ। ਉਹ ਚੀਕ ਰਹੇ ਸਨ,”ਤੁਸੀਂ ਕਿੰਨੀ ਵੀ ਕੋਸ਼ਿਸ਼ ਕਰ ਲਵੋ, ਤੁਸੀਂ ਦਲਿਤ ਸਾਡੇ ਤੋਂ ਅੱਗੇ ਨਹੀਂ ਵੱਧ ਸਕਦੇ।””ਮੈਂ ਆਪਣੇ ਘਰ ਦੇ ਅੰਦਰ ਲੁਕ ਗਈ। ਮੈਂ ਐਨੀ ਡਰੀ ਹੋਈ ਸੀ ਕਿ ਦੱਸ ਨਹੀਂ ਸਕਦੀ। ਪਿਛਲੇ ਸਾਲ 2 ਅਪ੍ਰੈਲ ਨੂੰ ਸਾਡੇ ਪਿੰਡ ਵਿੱਚ ਦੰਗੇ ਹੋਏ। ਲਗਾਤਾਰ ਗੋਲੀਆਂ ਚੱਲ ਰਹੀਆਂ ਸਨ। ਉਸ ਸਮੇਂ ਪਹਿਲੀ ਵਾਰ ਮੈਂ ਅਸਲ ਵਿੱਚ ਗੋਲੀ ਵੇਖੀ ਸੀ। ਅੱਜ ਵੀ ਉਹ ਘਟਨਾ ਮੈਨੂੰ ਯਾਦ ਹੈ।””ਮੈਂ ਅਜੇ ਵੀ ਇਹ ਸੋਚ ਕੇ ਡਰ ਜਾਂਦੀ ਹਾਂ ਕਿ ਕੀ ਹੁੰਦਾ ਜੇ ਔਰਤ ਜਾਂ ਕੋਈ ਬੱਚਾ ਉਨ੍ਹਾਂ ਦੇ ਰਸਤੇ ਵਿੱਚ ਆ ਜਾਂਦਾ ਜਿਹੜੇ ਟਰੈਕਟਰ ‘ਤੇ ਚੜ੍ਹ ਕੇ ਲਗਾਤਾਰ ਗੋਲੀਆਂ ਚਲਾ ਰਹੇ ਸਨ। ਇਹ ਸੋਚਣਾ ਵੀ ਮੈਨੂੰ ਡਰਾਉਂਦਾ ਹੈ।”ਮੈਂ ਅਤੇ ਮੇਰਾ ਸਾਥੀ ਉੱਤਰ ਪ੍ਰਦੇਸ਼ ਦੇ ਇਸ ਛੋਟੇ ਜਿਹੇ ਪਿੰਡ ਵਿੱਚ ਇਹ ਸਮਝਣ ਲਈ ਗਏ ਕਿ 18 ਸਾਲਾ ਕੁੜੀ ਲਈ 2019 ਦੀਆਂ ਲੋਕ ਸਭਾ ਚੋਣਾਂ ਵਿੱਚ ਕੀ ਮਹੱਤਵਪੂਰਨ ਮੁੱਦੇ ਹਨ। ਅੰਕਿਤਾ ਪਹਿਲੀ ਵਾਰ ਵੋਟ ਕਰੇਗੀ।
ਕਿਹੜੇ ਮਹੱਤਵਪੂਰਨ ਮੁੱਦੇ ਹਨ
ਅੰਕਿਤਾ ਕਹਿੰਦੀ ਹੈ,”ਮੈਂ ਚਾਹੁੰਦੀ ਹਾਂ ਕਿ ਦਲਿਤਾਂ ਖਿਲਾਫ਼ ਹੁੰਦੀ ਇਹ ਹਿੰਸਾ ਅਤੇ ਦੰਗੇ ਖ਼ਤਮ ਹੋ ਜਾਣ। ਮੈਂ ਉਸ ਨੂੰ ਵੋਟ ਕਰਾਂਗੀ ਜੋ ਇਨ੍ਹਾਂ ਦੰਗਿਆਂ ਨੂੰ ਖਤਮ ਕਰੇ।”
ਅੰਕਿਤਾ ਮੁਤਾਬਕ ਉਹ ਉਸ ਪਾਰਟੀ ਨੂੰ ਵੋਟ ਦੇਵੇਗੀ ਜਿਹੜੀ ਦੰਗੇ ਰੋਕੇ,ਦੰਗੇ, ਤਸ਼ੱਦਦ ਅਤੇ ਹਿੰਸਾ ਔਰਤਾਂ ਨੂੰ ਕਿਵੇਂ ਪ੍ਰਭਾਵਿਤ ਕਰਦੀ ਹੈ?ਅਜਿਹੀਆਂ ਘਟਨਾਵਾਂ ਸੁਰਖ਼ੀਆਂ ਬਣਦੀਆਂ ਹਨ। ਪੀੜਤਾਂ ਦੀ ਗਿਣਤੀ ਅਤੇ ਸਰਕਾਰ ਵੱਲੋਂ ਐਲਾਨੀ ਮਦਦ ‘ਤੇ ਗੱਲਾਂ ਹੋਣ ਲਗਦੀਆਂ ਹਨ।
ਪਰ ਉਨ੍ਹਾਂ ਔਰਤਾਂ ਦਾ ਕੀ ਹੁੰਦਾ ਹੈ ਜਿਨ੍ਹਾਂ ਨੂੰ ਅਜਿਹੇ ਦੰਗਿਆਂ ਦਾ ਸਾਹਮਣਾ ਕਰਨਾ ਪੈਂਦਾ ਹੈ? ਇਸ ਤੋਂ ਬਾਅਦ ਉਨ੍ਹਾਂ ਦੀ ਜ਼ਿੰਦਗੀ ਕਿਵੇਂ ਬਦਲ ਜਾਂਦੀ ਹੈ? ਕੀ ਦੰਗੇ ਔਰਤਾਂ ਨੂੰ ਮਰਦਾਂ ਨਾਲੋਂ ਕੁਝ ਵੱਖਰਾ ਪ੍ਰਭਾਵਿਤ ਕਰਦੀ ਹੈ?ਅੰਕਿਤਾ ਦਾ ਕਹਿਣਾ ਹੈ ਕਿ ਲਗਾਤਾਰ ਜਾਤ ਆਧਾਰਿਤ ਹਿੰਸਾ ਦੀਆਂ ਘਟਨਾਵਾਂ ਕੁੜੀਆਂ ਅਤੇ ਔਰਤਾਂ ‘ਤੇ ਵਧੇਰੇ ਅਸਰ ਕਰਦੀਆਂ ਹਨ।ਉਹ ਸਹੀ ਹੋਣੀ ਚਾਹੀਦੀ ਹੈ, ਕਿਉਂਕਿ ਉਹ ਵੀ ਅਜਿਹੀ ਹਿੰਸਾ ਤੋਂ ਪ੍ਰਭਾਵਿਤ ਹੈ।ਅੰਕਿਤਾ ਅੱਗੇ ਪੜ੍ਹਾਈ ਨਹੀਂ ਕਰ ਸਕੀ। ਸੁਰੱਖਿਆ ਕਾਰਨਾਂ ਕਰਕੇ ਉਹ ਘਰ ਵਿੱਚ ਬੰਦੀ ਬਣ ਗਈ ਸੀ ਅਤੇ ਉਸਦਾ ਪਰਿਵਾਰ ਚਾਹੁੰਦੀ ਸੀ ਕਿ ਉਹ ਵਿਆਹ ਕਰਵਾ ਲਵੇ।ਅੰਕਿਤਾ ਨੇ ਇਸ ਦੇ ਲਈ ਆਪਣੇ ਪਰਿਵਾਰ ਨਾਲ ਝਗੜਾ ਕੀਤਾ ਕਿਉਂਕਿ ਉਹ ਐਨੀ ਛੇਤੀ ਵਿਆਹ ਨਹੀਂ ਕਰਵਾਉਣਾ ਚਾਹੁੰਦੀ ਸੀ।ਉਸਦੀ ਮਾਂ ਓਮਬੀਰੀ ਇੱਕ ਬਹਾਦੁਰ ਔਰਤ ਹੈ। ਪਿੰਡ ਵਿੱਚ ਉਹ ਪਹਿਲੀ ਔਰਤ ਹੈ ਜਿਸ ਨੇ ਆਪਣੀ ਧੀ ਨੂੰ 12ਵੀਂ ਕਲਾਸ ਤੱਕ ਪੜ੍ਹਾਇਆ ਹੈ।ਜਦੋਂ ਅੰਕਿਤਾ ਨੌਵੀਂ ਕਲਾਸ ਵਿੱਚ ਸੀ ਉਸ ਨੂੰ ਹੋਸਟਲ ਵਿੱਚ ਭੇਜ ਦਿੱਤਾ ਗਿਆ ਸੀ ਕਿਉਂਕਿ ਆਲੇ-ਦੁਆਲੇ ਦੇ ਇਲਾਕੇ ਵਿੱਚ ਕੋਈ ਚੰਗਾ ਸਕੂਲ ਨਹੀਂ ਸੀ ਉਹ ਦੂਜੀਆਂ ਔਰਤਾਂ ਨੂੰ ਵੀ ਪ੍ਰੇਰਿਤ ਕਰਦੀ ਰਹੀ ਹੈ ਕਿ ਉਹ ਆਪਣੀਆਂ ਧੀਆਂ ਨੂੰ ਪੜ੍ਹਾਉਣ।ਓਮਬੀਰੀ ਯਾਦ ਕਰਦੇ ਹੋਏ ਦੱਸਦੀ ਹੈ,”ਲੋਕ ਕਹਿੰਦੇ ਸਨ, ਤੁਸੀਂ ਆਪਣੀ ਧੀ ਨੂੰ ਪੜ੍ਹਾਈ ਦੇ ਨਾਮ ‘ਤੇ ਬਾਹਰ ਭੇਜ ਦਿੱਤਾ। ਉਹ ਲੋਕ ਸਾਡੀਆਂ ਧੀਆਂ ਨੂੰ ਵੇਚ ਦੇਣਗੇ। ਪਰ ਮੈਂ ਝੁਕੀ ਨਹੀਂ। ਮੈਂ ਉਨ੍ਹਾਂ ਨੂੰ ਕਹਿੰਦੀ ਸੀ, ਤੁਹਾਨੂੰ ਮੇਰੀ ਧੀ ਦੀ ਚਿੰਤਾ ਕਰਨ ਦੀ ਲੋੜ ਨਹੀਂ ਹੈ। ਪਰ ਤੁਸੀਂ ਆਪਣੀਆਂ ਧੀਆਂ ਨੂੰ ਸਕੂਲ ਭੇਜੋ।”ਪਿੰਡ ਦੀਆਂ ਕੁਝ ਔਰਤਾਂ ਨੇ ਉਸਦੀ ਗੱਲ ਸੁਣੀ। ਕੁੜੀਆਂ ਨੂੰ ਸਕੂਲ ਜਾਣਾ ਸ਼ੁਰੂ ਕਰ ਦਿੱਤਾ। ਕੁਝ ਬਦਲਾਅ ਆਇਆ।
ਰਾਖਵਾਂਕਰਨ ਆਰਥਿਕ ਨਹੀਂ ਸਮਾਜਿਕ ਮੁੱਦਾ
ਓਮਬੀਰੀ ਨੇ ਮੈਨੂੰ ਦੱਸਿਆ,”ਪਿਛਲੇ ਸਾਲ 2 ਅਪ੍ਰੈਲ ਨੂੰ ਇੱਥੇ ਦਲਿਤਾਂ ਅਤੇ ਦੂਜੇ ਲੋਕਾਂ ਵਿਚਾਲੇ ਦੰਗੇ ਹੋਏ। ਉਸ ਤੋਂ ਬਾਅਦ ਮਾਹੌਲ ਪੂਰੀ ਤਰ੍ਹਾਂ ਖਰਾਬ ਹੋ ਗਿਆ। ਅਜੇ ਤੱਕ ਹਾਲਾਤ ਸਾਧਾਰਨ ਨਹੀਂ ਹੋਏ ਹਨ। ਤਾਂ ਮੈਂ ਆਪਣੀ ਧੀ ਨੂੰ ਖਤਰੇ ਵਿੱਚ ਕਿਵੇਂ ਪਾ ਸਕਦੀ ਹਾਂ? ਇਸ ਤੋਂ ਚੰਗਾ ਇਹੀ ਹੈ ਕਿ ਅਸੀਂ ਕੋਈ ਚੰਗਾ ਮੁੰਡਾ ਲੱਭ ਕੇ ਉਸਦਾ ਵਿਆਹ ਕਰ ਦਈਏ।”ਜਦੋਂ ਅਸੀਂ ਪਿੰਡ ਵਿੱਚ ਪਹੁੰਚੇ ਤਾਂ ਸਭ ਖਾਲੀ ਸੀ। ਲਗਪਗ ਸਾਰੇ ਲੋਕ ਆਪਣੇ ਕੰਮਾਂ ‘ਤੇ ਗਏ ਹੋਏ ਸਨ। ਆਦਮੀ ਨੇੜੇ ਦੇ ਸ਼ਹਿਰਾਂ ਵਿੱਚ ਕੰਮ ਲਈ ਜਾਂਦੇ ਸਨ ਤੇ ਔਰਤਾਂ ਖੇਤਾਂ ਵਿੱਚ ਕੰਮ ਕਰਦੀਆਂ ਸਨ।ਲਗਪਗ ਹਰ ਪਰਿਵਾਰ ਕੋਲ ਆਪਣੀ ਕੁਝ ਜ਼ਮੀਨ ਹੈ। ਉਨ੍ਹਾਂ ਕੋਲ ਮੱਝਾਂ ਅਤੇ ਬਲਦ ਵੀ ਹਨ। ਔਰਤਾਂ ਦਾ ਪੂਰਾ ਦਿਨ ਖੇਤਾਂ ਅਤੇ ਘਰ ਦੇ ਕੰਮਾਂ ਵਿੱਚ ਲੰਘਦਾ ਹੈ। ਉਹ ਜੰਗਲ ਵਿੱਚ ਲੱਕੜਾਂ ਇਕੱਠੀਆਂ ਕਰਨ ਵੀ ਜਾਂਦੇ ਹਨ।ਜਦੋਂ ਅਸੀਂ ਪਿੰਡ ਵਿੱਚ ਪਹੁੰਚੇ ਤਾਂ ਸਭ ਖਾਲੀ ਸੀ। ਲਗਪਗ ਸਾਰੇ ਲੋਕ ਆਪਣੇ ਕੰਮਾਂ ‘ਤੇ ਗਏ ਹੋਏ ਸਨ। ਆਦਮੀ ਨੇੜੇ ਦੇ ਸ਼ਹਿਰਾਂ ਵਿੱਚ ਕੰਮ ਲਈ ਜਾਂਦੇ ਸਨ ਤੇ ਔਰਤਾਂ ਖੇਤਾਂ ਵਿੱਚ ਕੰਮ ਕਰਦੀਆਂ ਸਨ।
ਲਗਪਗ ਹਰ ਪਰਿਵਾਰ ਕੋਲ ਆਪਣੀ ਕੁਝ ਜ਼ਮੀਨ ਹੈ। ਉਨ੍ਹਾਂ ਕੋਲ ਮੱਝਾਂ ਅਤੇ ਬਲਦ ਵੀ ਹਨ। ਔਰਤਾਂ ਦਾ ਪੂਰਾ ਦਿਨ ਖੇਤਾਂ ਅਤੇ ਘਰ ਦੇ ਕੰਮਾਂ ਵਿੱਚ ਲੰਘਦਾ ਹੈ। ਉਹ ਜੰਗਲ ਵਿੱਚ ਲੱਕੜਾਂ ਇਕੱਠੀਆਂ ਕਰਨ ਵੀ ਜਾਂਦੇ ਹਨ।ਅੰਕਿਤਾ ਦੇ ਪਰਿਵਾਰ ਕੋਲ ਆਪਣੀ ਖ਼ੁਦ ਦੀ ਜ਼ਮੀਨ ਨਹੀਂ ਹੈ। ਆਰਥਿਕ ਮੁੱਦੇ ਦੀ ਬਜਾਏ ਰਾਖਵਾਂਕਰਨ ਸਮਾਜਿਕ ਮੁੱਦਾ ਕਿਉਂ ਹੈ ਇਹ ਸ਼ਾਇਦ ਇਸ ਪਿੰਡ ਵਿੱਚ ਸਮਝ ਆ ਸਕਦਾ ਹੈ।ਮਾਪੇ ਆਪਣੇ ਬੱਚਿਆਂ ਨੂੰ ਸਕੂਲ ਭੇਜਣਾ ਚਾਹੁੰਦੇ ਹਨ। ਮਾਵਾਂ ਆਪਣੀਆਂ ਧੀਆਂ ਨੂੰ ਸਕੂਲ ਭੇਜ ਕੇ ਪੜ੍ਹਾਉਣਾ ਚਾਹੁੰਦੀਆਂ ਹਨ ਪਰ ਉਹ ਡਰਦੀਆਂ ਹਨ।ਇੱਕ ਹੋਰ ਸਥਾਨਕ ਔਰਤ ਕਵਿਤਾ ਦੱਸਦੀ ਹੈ,”ਸਕੂਲ ਇੱਥੋਂ ਸਿਰਫ਼ ਦੋ ਕਿੱਲੋਮੀਟਰ ਦੀ ਦੂਰੀ ‘ਤੇ ਹੈ। ਪਰ ਇਸਦੀ ਕੋਈ ਗਾਰੰਟੀ ਨਹੀਂ ਕਿ ਉਹ ਸੁਰੱਖਿਅਤ ਉੱਥੇ ਪਹੁੰਚ ਸਕੇਗੀ। ਕੋਈ ਵੀ ਆ ਕੇ ਦਲਿਤ ਕੁੜੀਆਂ ਨੂੰ ਪ੍ਰੇਸ਼ਾਨ ਕਰ ਸਕਦਾ ਹੈ ਅਤੇ ਅਜਿਹੇ ਲੋਕਾਂ ਖ਼ਿਲਾਫ਼ ਕੋਈ ਕਾਰਵਾਈ ਨਹੀਂ ਹੁੰਦੀ।”
ਉਸਦੀ ਧੀ ਰੀਆ 9ਵੀਂ ਕਲਾਸ ਵਿੱਚ ਪੜ੍ਹਦੀ ਹੈ।
ਜਾਗਰੂਕਤਾ ਲਈ ਕੈਂਪ
ਕਵਿਤਾ ਕਹਿੰਦੀ ਹੈ,”ਕਈ ਵਾਰ ਮੈਂ ਆਪਣੀ ਧੀ ਨੂੰ ਸਕੂਲ ਨਹੀਂ ਭੇਜਦੀ ਕਿਉਂਕਿ ਉਸ ਨਾਲ ਹੋਰ ਕੁੜੀਆਂ ਨਹੀਂ ਹੁੰਦੀਆਂ। ਇੱਥੋਂ ਤੱਕ ਕਿ ਕਈ ਵਾਰ ਅਧਿਆਪਕ ਵੀ ਕਹਿੰਦੇ ਹਨ ਆਪਣੀਆਂ ਧੀਆਂ ਨੂੰ ਨਾ ਭੇਜੋ।”ਸਥਾਨਕ ਐਨਜੀਓ ਨਾਲ ਕੰਮ ਕਰਨ ਵਾਲੀ ਰੇਸ਼ਮਾ ਪ੍ਰਵੀਨ ਕਹਿੰਦੀ ਹੈ,”ਇੱਥੋਂ ਦੇ ਲੋਕ ਰੂੜ੍ਹੀਵਾਦ ਹਨ ਅਤੇ ਅਜੇ ਵੀ ਜਾਤ ਪ੍ਰਣਾਲੀ ਵਿੱਚ ਫਸੇ ਹੋਏ ਹਨ ਇਸ ਲਈ ਉੱਚੀਆਂ ਜਾਤਾਂ ਵਾਲੇ ਲੋਕ ਦਲਿਤਾਂ ਨੂੰ ਦਬਾਉਣਾ ਚਾਹੁੰਦੇ ਹਨ ਅਤੇ ਇਹੀ ਹਿੰਸਾ ਦਾ ਮੂਲ ਕਾਰਨ ਹੈ।”ਨੈਸ਼ਨਲ ਕਰਾਈਮ ਰਿਕਾਰਡਜ਼ ਬਿਊਰੋ ਦੇ ਅੰਕੜਿਆਂ ਮੁਤਾਬਕ 2014 ਤੋਂ ਲੈ ਕੇ 2016 ਵਿਚਾਲੇ ਦਲਿਤਾਂ ਖ਼ਿਲਾਫ਼ ਅਪਰਾਧ ਦੇ 1,19,872 ਮਾਮਲੇ ਦਰਜ ਹੋਏ ਹਨ।
ਸਿਰਫ਼ 24.3 ਫੀਸਦ ਮਾਮਲਿਆਂ ਵਿੱਚ ਮੁਲਜ਼ਮਾਂ ਨੂੰ ਦੋਸ਼ੀ ਠਹਿਰਾਇਆ ਗਿਆ।
ਰੇਸ਼ਮਾ ਕਹਿੰਦੀ ਹੈ,”ਦਲਿਤ ਹੁਣ ਜਾਗਰੂਕ ਹੋ ਗਏ ਹਨ। ਉਹ ਆਪਣੇ ਹੱਕਾਂ ਲਈ ਲੜਾਈ ਲੜਦੇ ਹਨ। ਤਾਂ ਉੱਚੀ ਜਾਤ ਦੇ ਲੋਕ ਨਾਰਾਜ਼ ਹੁੰਦੇ ਹਨ। ਉਹ ਦਲਿਤਾਂ ‘ਤੇ ਅੱਤਿਆਚਾਰ , ਉਨ੍ਹਾਂ ਨਾਲ ਮਾਰਕੁੱਟ ਜਾਂ ਦਲਿਤ ਕੁੜੀਆਂ ਨਾਲ ਰੇਪ ਕਰਨ ਦੀ ਕੋਸ਼ਿਸ਼ ਕਰਦੇ ਹਨ।”

”ਤੁਸੀਂ ਯਕੀਨ ਨਹੀਂ ਕਰੋਗੇ ਪਰ ਜਦੋਂ ਕਈ ਵਾਰ ਅਸੀਂ ਜਾਗਰੂਕ ਕੈਂਪ ਲਗਾਉਂਦੇ ਹਾਂ ਅਸੀਂ ਲੋਕਾਂ ਨੂੰ ਦੱਸਦੇ ਹਾਂ ਕਿ ਜੇਕਰ ਕੁੜੀਆਂ ਨਾਲ ਰੇਪ ਹੁੰਦਾ ਹੈ ਤਾਂ ਉਨ੍ਹਾਂ ਨੂੰ ਕੀ ਕਰਨਾ ਚਾਹੀਦਾ ਹੈ।’’”ਅਸੀਂ ਉਨ੍ਹਾਂ ਨੂੰ ਸਿਖਾਉਂਦੇ ਹਾਂ ਕਿ ਕਿਵੇਂ ਅਦਾਲਤ ਲਈ ਸਬੂਤ ਇਕੱਠੇ ਕਰਨੇ ਹਨ। ਉਨ੍ਹਾਂ ਨੂੰ ਕੁੜੀ ਦੇ ਕੱਪੜੇ ਰੱਖਣ ਅਤੇ ਨਾ ਨਹਾਉਣ ਲਈ ਕਹਿੰਦੇ ਹਨ। ਅਸੀਂ ਉਨ੍ਹਾਂ ਨੂੰ ਉਸ ਥਾਂ ਦੀ ਵੀਡੀਓ ਬਣਾਉਣ ਲਈ ਕਹਿੰਦੇ ਹਾਂ ਜਿੱਥੇ ਕੁੜੀ ਮਿਲੇ।”ਹਾਲਾਂਕਿ ਅੰਕਿਤਾ ਦਾ ਸੁਪਨਾ ਸਿਰਫ਼ ਜਾਤੀਗਤ ਹਿੰਸਾ ਖਤਮ ਹੋਣ ਕਰਵਾਉਣ ਦਾ ਨਹੀਂ ਹੈ। ਉਹ ਔਰਤਾਂ ਦੇ ਕਈ ਹੋਰ ਮੁੱਦਿਆਂ ‘ਤੇ ਵੀ ਕੰਮ ਕਰਨਾ ਚਾਹੁੰਦੀ ਹੈ। ਦਲਿਤ ਕੁੜੀਆਂ ਸਿਰਫ਼ ਜਾਤੀਗਤ ਹਿੰਸਾ ਹੀ ਨਹੀਂ ਸਗੋਂ ਘਰੇਲੂ ਹਿੰਸਾ, ਛੇਤੀ ਵਿਆਹ ਹੋਣਾ, ਪੜ੍ਹਾਈ ਤੋਂ ਵਾਂਝੇ ਰਹਿਣਾ ਅਤੇ ਸਿਹਤ ਸਮੱਸਿਆਵਾਂ ਦਾ ਵੀ ਸਾਹਮਣਾ ਕਰਦੀਆਂ ਹਨ।ਉਹ ਕਹਿੰਦੀ ਹੈ,”ਮੈਂ ਅਗਲੇ ਪੰਜ ਸਾਲਾਂ ਵਿੱਚ ਆਪਣੀ ਡਿਗਰੀ ਪੂਰੀ ਕਰਨੀ ਚਾਹੁੰਦੀ ਹਾਂ। ਨੌਕਰੀ ਕਰਨਾ ਚਾਹੁੰਦੀ ਹਾਂ ਅਤੇ ਆਪਣੇ ਖੇਤਰ ਦੀਆਂ ਕੁੜੀਆਂ ਦੀ ਸਿੱਖਿਆ ਲਈ ਕੰਮ ਕਰਨਾ ਚਾਹੁੰਦੀ ਹਾਂ। ਮੈਂ ਨਹੀਂ ਚਾਹੁੰਦੀ ਕਿ ਕੋਈ ਵੀ ਕੁੜੀ ਪੜ੍ਹਾਈ ਤੋਂ ਵਾਂਝੀ ਰਹੇ। ਉਸਦੇ ਲਈ ਮੈਂ ਕਿਸੇ ਨਾਲ ਵੀ ਲੜਾਈ ਲੜਨ ਲਈ ਤਿਆਰ ਹਾਂ।”ਇਸ ਲਈ ਉਹ ਕਹਿੰਦੀ ਹੈ,”ਮੇਰਾ ਵੋਟ ਮਹੱਤਵਪੂਰਨ ਹੈ। ਮੇਰਾ ਵੋਟ ਦੁਨੀਆਂ ਬਦਲ ਸਕਦਾ ਹੈ। ਮੈਂ ਉਹ ਸਰਕਾਰ ਚਾਹੁੰਦੀ ਹਾਂ ਜੋ ਮੇਰੇ ਕੰਮ ਆਵੇ। ਤਾਂ ਚੀਜ਼ਾਂ ਬਦਲਣਗੀਆਂ।”

Share with Friends

Leave a Reply