ਇਕ ਘੰਟਾ ਜੁੱਤੀਆਂ ਝਾੜੋ , ਫਿਰ ਚਾਹੇ ਲੱਸੀ ਪੀਉ , ਚਾਹੇ ਦੁੱਧ ਕਾੜ੍ਹੋ

ਅੰਮ੍ਰਿਤਸਰ – ਸ੍ਰੀ ਅਕਾਲ ਤਖਤ ਸਾਹਿਬ ਵਿਖੇ ਪੇਸ਼ ਹੋਏ ਤਖਤ ਸ੍ਰੀ ਪਟਨਾ ਸਾਹਿਬ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ. ਅਵਤਾਰ ਸਿੰਘ ਹਿਤ ਨੂੰ ਪੰਜ ਸਿੰਘ ਸਾਹਿਬਾਨ ਵੱਲੋਂ ਧਾਰਮਿਕ ਤਨਖ਼ਾਹ ਲਗਾਈ ਗਈ ਹੈ। ਇਸ ਤਨਖ਼ਾਹ ਦੌਰਾਨ ਉਨ੍ਹਾਂ ਨੂੰ ਤਖਤ ਸ੍ਰੀ ਪਟਨਾ ਸਾਹਿਬ ਵਿਖੇ 7 ਦਿਨ ਜੋੜਿਆਂ ਦੀ ਸੇਵਾ, ਬਰਤਨ ਸਾਫ਼ ਕਰਨ ਦੀ ਸੇਵਾ ਅਤੇ 1-1 ਘੰਟਾ ਕੀਰਤਨ ਸਰਵਨ ਕਰਨ ਦੀ ਸੇਵਾ ਲਗਾਈ ਗਈ ਹੈ। ਇਸੇ ਤਰ੍ਹਾਂ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਵਿਖੇ ਵੀ 1-1 ਘੰਟਾ 5 ਦਿਨ ਸੇਵਾ ਕਰਨ ਅਤੇ ਦੋਵੇਂ ਗੁਰੂ ਧਾਮਾਂ ‘ਤੇ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਕਰਵਾਉਣ ਅਤੇ ਦੇਗ ਲਈ 5100-5100 ਰੁਪਏ ਭੇਟ ਕਰਨ ਦੀ ਧਾਰਮਿਕ ਸਜ਼ਾ ਲਗਾਈ ਗਈ ਹੈ।

Share with Friends

Leave a Reply