”ਵਿਰਾਸਤ-ਏ-ਖਾਲਸਾ” ਆਉਣ ਵਾਲੇ ਸੈਲਾਨੀਆਂ ਲਈ ਅਹਿਮ ਖਬਰ

ਸ੍ਰੀ ਆਨੰਦਪੁਰ ਸਾਹਿਬ : ‘ਵਿਰਾਸਤ-ਏ-ਖਾਲਸਾ’ ਪੁੱਜਣ ਵਾਲੇ ਸੈਲਾਨੀਆਂ ਲਈ ਅਹਿਮ ਖਬਰ ਹੈ। ਅਸਲ ‘ਚ 25 ਜਨਵਰੀ ਤੋਂ 31 ਜਨਵਰੀ ਤੱਕ ਛਿਮਾਹੀ ਰੱਖ-ਰਖਾਅ ਲਈ ‘ਵਿਰਾਸਤ-ਏ-ਖਾਲਸਾ’ ਨੂੰ ਸੈਲਾਨੀਆਂ ਲਈ ਬੰਦ ਕੀਤਾ ਜਾ ਰਿਹਾ ਹੈ, ਜਦੋਂ ਕਿ ਪਹਿਲੀ ਫਰਵਰੀ ਤੋਂ ‘ਵਿਰਾਸਤ-ਏ-ਖਾਲਸਾ’ ਸੈਲਾਨੀਆਂ ਲਈ ਆਮ ਵਾਂਗ ਹੀ ਖੁੱਲ੍ਹੇਗਾ। ਇਸ ਦੀ ਪੁਸ਼ਟੀ ਕਰਦੇ ਹੋਏ ਇਕ ਬੁਲਾਰੇ ਨੇ ਦੱਸਿਆ ਕਿ ਮੁੱਖ ਕਾਰਜਕਾਰੀ ਅਫਸਰ ‘ਵਿਰਾਸਤ-ਏ-ਖਾਲਸਾ’ ਮਲਵਿੰਦਰ ਸਿੰਘ ਜੱਗੀ, ਆਈ. ਏ. ਐਸ. ਦੀਆਂ ਹਦਾਇਤਾਂ ਮੁਤਾਬਕ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਛਿਮਾਹੀ ਰੱਖ-ਰਖਾਅ ਲਈ ‘ਵਿਰਾਸਤ-ਏ-ਖਾਲਸਾ’ ਬੰਦ ਰੱਖ ਕੇ ਸਾਰੀ ਮੁਰੰਮਤ ਕਰਨ ਲਈ ਕਿਹਾ ਗਿਆ ਹੈ, ਜੋ ਕਿ ਆਮ ਦਿਨਾਂ ‘ਚ ਸੰਭਵ ਨਹੀਂ ਹੁੰਦੀ ਹੈ। ਇਸ ਲਈ ਦੇਸ਼-ਵਿਦੇਸ਼ ਤੋਂ ਆਪਣਾ ਪ੍ਰੋਗਰਾਮ ਬਣਾ ਕੇ ਆਉਣ ਵਾਲੇ ਸੈਲਾਨੀਆਂ ਨੂੰ ਅਗਾਊਂ ਸੂਚਨਾ ਦੇਣ ਦੇ ਮਕਸਦ ਨਾਲ ਇਹ ਦੱਸਿਆ ਜਾ ਰਿਹਾ ਹੈ ਕਿ ਉਹ ਸਾਰੇ ਪਹਿਲੀ ਫਰਵਰੀ, 2019 ਮੁਤਾਬਕ ਹੀ ਪ੍ਰੋਗਰਾਮ ਬਣਾਉਣ।

Share with Friends

Leave a Reply