ਬਿਨਾਂ ਤਨਖਾਹ ਦੇ ਕੰਮ ਕਰਨ ਵਾਲੇ ਅਮਰੀਕੀ ਅਧਿਕਾਰੀਆਂ ਲਈ ਅੱਗੇ ਆਏ ਕੈਨੇਡੀਅਨ

ਓਟਾਵਾ — ਅਮਰੀਕਾ ‘ਚ ਚੱਲ ਰਹੇ ਸ਼ਟ ਡਾਊਨ ਕਾਰਨ ਬਹੁਤ ਸਾਰੇ ਅਮਰੀਕੀ ਅਧਿਕਾਰੀ ਬਿਨਾਂ ਤਨਖਾਹ ਦੇ ਕੰਮ ਕਰਨ ਲਈ ਮਜਬੂਰ ਹਨ। ਅਜਿਹੇ ‘ਚ ਕੈਨੇਡੀਅਨ ਅਧਿਕਾਰੀਆਂ ਨੇ ਉਨ੍ਹਾਂ ਦੀ ਮਦਦ ਲਈ ਪਿੱਜ਼ੇ ਖਰੀਦੇ। ਕੈਨੇਡੀਅਨ ਹਵਾਈ ਆਵਾਜਾਈ ਕੰਟਰੋਲ ਨੇ ਅਮਰੀਕਾ ‘ਚ ਸਰਕਾਰੀ ਕੰਮਕਾਜ ਬੰਦ ਹੋਣ ਕਾਰਨ ਪ੍ਰਭਾਵਿਤ ਹੋਏ ਆਪਣੇ ਹਮਰੁਤਬਾ ਅਮਰੀਕੀ ਸਾਥੀਆਂ ਲਈ ਪਿੱਜ਼ੇ ਖਰੀਦ ਕੇ ਸਾਂਝੀਵਾਲਤਾ ਦਾ ਸੰਦੇਸ਼ ਦਿੱਤਾ
ਰਾਸ਼ਟਰੀ ਮੀਡੀਆ ਪ੍ਰਬੰਧਕ ਰੋਨ ਸਿੰਗਰ ਨੇ ਐਤਵਾਰ ਨੂੰ ਦੱਸਿਆ ਕਿ ਇਹ ਪਹਿਲ ਉਸ ਸਮੇਂ ਸ਼ੁਰੂ ਹੋਈ ਜਦ ਐਡਮੋਂਟਨ ਦੇ ਕੰਟਰੋਲ ਕੇਂਦਰ ਨੇ ਯੂਟਾ ਦੀ ਸਾਲਟ ਲੇਕ ਸਿਟੀ ਅਤੇ ਅਲਾਸਕਾ ਦੇ ਐਂਕੋਰੇਜ ਦੇ ਕੰਟਰੋਲ ਲਈ ਪਿੱਜ਼ਾ ਖਰੀਦਣ ਲਈ ਪੈਸੇ ਇਕੱਠੇ ਕਰਨੇ ਸ਼ੁਰੂ ਕੀਤੇ। ਇਸ ਦੇ ਬਾਅਦ ਕੈਨੇਡਾ ਦੇ ਸਾਰੇ 7 ਕੰਟਰੋਲ ਕੇਂਦਰਾਂ ਅਤੇ ਕਈ ਟਾਵਰ ਇਸ ਪਹਿਲ ‘ਚ ਸ਼ਾਮਲ ਹੋਏ ਅਤੇ ਉਨ੍ਹਾਂ ਨੇ ਸਰਹੱਦ ‘ਤੇ ਕੰਮ ਕਰ ਰਹੇ ਆਪਣੇ ਅਮਰੀਕੀ ਹਮਰੁਤਬਾ ਅਧਿਕਾਰੀਆਂ ਲਈ ਪਿੱਜ਼ੇ ਖਰੀਦੇ। ਇਨ੍ਹਾਂ ‘ਚੋਂ ਕਈ ਅਮਰੀਕੀ ਕਰਮਚਾਰੀਆਂ ਨੇ ਸੋਸ਼ਲ ਮੀਡੀਆ ‘ਤੇ ਧੰਨਵਾਦ ਕੀਤਾ। ਜ਼ਿਕਰਯੋਗ ਹੈ ਕਿ ਅਮਰੀਕਾ ‘ਚ ਤਕਰੀਬਨ 10,000 ਹਵਾਈ ਅਧਿਕਾਰੀ ਬਿਨਾਂ ਤਨਖਾਹ ਦੇ ਕੰਮ ਕਰ ਰਹੇ ਹਨ।

Share with Friends

Leave a Reply