64ਵੀਆਂ ਨੈਸ਼ਨਲ ਸਕੂਲ ਖੇਡਾਂ ਦੇ ਜੂਡੋ ਮੁਕਾਬਲੇ ‘ਚੋਂ ਪੰਜਾਬ ਨੇ 1 ਸੋਨ ਤਗਮੇ ਸਮੇਤ 5 ਤਗਮੇ ਜਿੱਤੇ

ਜਲੰਧਰ-64ਵੀਆਂ ਨੈਸ਼ਨਲ ਸਕੂਲ ਖੇਡਾਂ ਦੇ ਜੂਡੋ ਮੁਕਾਬਲੇ ਜੋ ਨਵੀਂ ਦਿੱਲੀ ਵਿਖੇ ਕਰਵਾਏ ਜਾ ਰਹੇ ਹਨ, ਇਨ੍ਹਾਂ ਖੇਡਾਂ ਵਿਚੋਂ ਪੰਜਾਬ ਦੇ ਜੂਡੋ ਖਿਡਾਰੀਆਂ ਨੇ 1 ਸੋਨ, 2 ਚਾਂਦੀ ਤੇ 2 ਕਾਂਸੀ ਦੇ ਤਗਮੇ ਜਿੱਤ ਕੇ ਸ਼ਾਨਦਾਰ ਪ੍ਰਦਰਸ਼ਨ ਕੀਤਾ | 60 ਕਿੱਲੋ ਭਾਰ ਵਰਗ ‘ਚੋਂ ਪੰਜਾਬ ਦੇ ਮੌਾਟੀ ਨੇ ਸੋਨ ਤਗਮਾ, 66 ਕਿੱਲੋ ਭਾਰ ਵਰਗ ‘ਚੋਂ ਮਹਿਕਪ੍ਰੀਤ ਸਿੰਘ ਤੇ ਅਰਸ਼ਪ੍ਰੀਤ ਕੌਰ ਨੇ ਚਾਂਦੀ ਦੇ ਤਗਮੇ ਜਿੱਤੇ ਤੇ 52 ਕਿੱਲੋ ਭਾਰ ਵਰਗ ‘ਚੋਂ ਸਵਪਨਪ੍ਰੀਤ ਕੌਰ ਤੇ ਪ੍ਰਭਸਿਮਰਨ ਕੌਰ ਨੇ ਕਾਂਸੀ ਦੇ ਤਗਮੇ ਜਿੱਤ ਕੇ ਮਾਣਮੱਤੀ ਪ੍ਰਾਪਤੀ ਕੀਤੀ | ਇਹ ਜਾਣਕਾਰੀ ਜੂਡੋ ਕੋਚ ਸੁਰਿੰਦਰ ਕੁਮਾਰ ਤੇ ਕੋਚ ਅਮਰਜੀਤ ਸ਼ਾਸ਼ਤਰੀ ਵਲੋਂ ਦਿੱਤੀ ਗਈ |

Share with Friends

Leave a Reply