ਨੌਜਵਾਨ ਨੇ ਟ੍ਰੈਫਿਕ ਪੁਲਸ ਮੁਲਾਜ਼ਮ ਨੂੰ ਕਾਰ ਦੇ ਬੋਨਟ ‘ਤੇ ਘੜੀਸਿਆ

ਗੁਰੂਗ੍ਰਾਮ — ਸੜਕ ‘ਤੇ ਨਿਯਮਾਂ ਦੀ ਪਾਲਣਾ ਕਰਨਾ ਸਾਡੀ ਪਹਿਲੀ ਜ਼ਿੰਮੇਵਾਰੀ ਬਣਦੀ ਹੈ। ਛੋਟੀ ਜਿਹੀ ਗਲਤੀ ਸਾਡੀ ਜਾਨ ‘ਤੇ ਭਾਰੀ ਪੈ ਸਕਦੀ ਹੈ ਪਰ ਕਈ ਲੋਕ ਜੇ ਗਲਤੀ ਕਰ ਲੈਂਦੇ ਹਾਂ ਤਾਂ ਉਸ ਨੂੰ ਮੰਨਦੇ ਹੀ ਨਹੀਂ। ਕੁਝ ਅਜਿਹਾ ਹੀ ਦੇਖਣ ਨੂੰ ਮਿਲਿਆ ਹਰਿਆਣਾ ਦੇ ਗੁਰੂਗ੍ਰਾਮ ‘ਚ, ਜਿੱਥੇ ਗਲਤ ਦਿਸ਼ਾ ਤੋਂ ਆ ਕੇ ਮੇਨ ਰੋਡ ‘ਤੇ ਪਹੁੰਚੇ ਕਾਰ ਸਵਾਰ ਨੂੰ ਰੋਕਣਾ ਇਕ ਟ੍ਰੈਫਿਕ ਪੁਲਸ ਮੁਲਾਜ਼ਮ ਨੂੰ ਮਹਿੰਗਾ ਪੈ ਗਿਆ। ਕਾਰ ਡਰਾਈਵਰ ਨੇ ਕਾਰ ਦੌੜਾਉਣ ਦੀ ਕੋਸ਼ਿਸ਼ ‘ਚ ਪੁਲਸ ਮੁਲਾਜ਼ਮ ‘ਤੇ ਹੀ ਕਾਰ ਚੜ੍ਹਾ ਦਿੱਤੀ। ਉਹ ਪੁਲਸ ਮੁਲਾਜ਼ਮ ਨੂੰ ਕਾਰ ਦੀ ਬੋਨਟ ‘ਤੇ ਲਟਕਾ ਕੇ ਹੀ ਕਾਫੀ ਦੂਰ ਤਕ ਘੜੀਸਦਾ ਲੈ ਗਿਆ ਪਰ ਖੁਦ ਨੂੰ ਫਸਦਾ ਦੇਖ ਕੇ ਅਖੀਰ ਉਸ ਨੂੰ ਕਾਰ ਰੋਕਣੀ ਪਈ। ਇਹ ਘਟਨਾ ਗੁਰੂਗ੍ਰਾਮ ਦੇ ਸਿਗਨੇਚਰ ਟਾਵਰ ਚੌਕ ਨੇੜੇ ਦੀ ਹੈ। ਘਟਨਾ ਬੁੱਧਵਾਰ ਸ਼ਾਮ ਦੀ ਦੱਸੀ ਜਾ ਰਹੀ ਹੈ। ਪੁਲਸ ਨੇ ਹੱਤਿਆ ਦੀ ਕੋਸ਼ਿਸ਼ ਦੇ ਦੋਸ਼ ‘ਚ ਐੱਫ. ਆਈ. ਆਰ. ਦਰਜ ਕਰ ਕੇ ਦਿੱਲੀ ਵਾਸੀ ਕਰਨ ਕੰਠਵਾਲ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਕਾਰ ਨੂੰ ਕਬਜ਼ੇ ਵਿਚ ਲੈ ਲਿਆ।

Share with Friends

Leave a Reply