ਪਾਕਿਸਤਾਨੀ ਵੀਜ਼ਾ ਅਪਲਾਈ ਕਰਨ ਵਾਲੇ 23 ਭਾਰਤੀਆਂ ਦੇ ਲਾਪਤਾ ਹੋਏ ਪਾਸਪੋਰਟ

ਨਵੀਂ ਦਿੱਲੀ- ਪਾਕਿਸਤਾਨ ਤੋਂ 23 ਭਾਰਤੀ ਤੀਰਥ ਯਾਤਰੀਆਂ ਦੇ ਪਾਸਪੋਰਟ ਲਾਪਤਾ ਹੋਣ ਨਾਲ ਸਨਸਨੀ ਫੈਲ ਗਈ ਹੈ। ਇਸ ਸੰਬੰਧੀ ਜਾਣਕਾਰੀ ਮਿਲਣ ‘ਤੇ ਭਾਰਤੀ ਵਿਦੇਸ਼ ਮੰਤਰਾਲੇ ਵੀ ਇਸ ਮਾਮਲੇ ‘ਤੇ ਗੰਭੀਰ ਨਜ਼ਰ ਆ ਰਿਹਾ ਹੈ। ਜਾਣਕਾਰੀ ਲਈ ਦੱਸ ਦੇਈਏ ਕਿ ਇਹ ਸਾਰੇ ਪਾਸਪੋਰਟ ਉਨ੍ਹਾਂ ਸਿੱਖ ਤੀਰਥ ਯਾਤਰੀਆਂ ਦੇ ਸਨ ਜੋ ਪਾਕਿਸਤਾਨ ‘ਚ ਮੌਜੂਦ ਵੱਖ-ਵੱਖ ਗੁਰਦੁਆਰਿਆਂ ‘ਚ ਯਾਤਰਾ ਲਈ ਜਾਣ ਵਾਲੇ ਸਨ। ਭਾਰਤੀ ਵਿਦੇਸ਼ ਮੰਤਰਾਲੇ ਵੱਲੋਂ ਪਾਸਪੋਰਟ ਵਿਭਾਗ ਨੂੰ ਇਸ ਮਾਮਲੇ ‘ਚ ਤੁਰੰਤ ਕਾਰਵਾਈ ਕਰਨ ਦੇ ਲਈ ਕਿਹਾ ਗਿਆ ਹੈ।

Share with Friends

Leave a Reply