ਹੁਣ ਪੱਤਰਕਾਰਾ ਦੇ ਡਰੈਸ ਕੋਟ ਤੇ ਲੱਗਿਆ ਨੋਟ

ਕੈਨਬਰਾ— ਆਸਟ੍ਰੇਲੀਆ ‘ਚ ਔਰਤਾਂ ਸਲੀਵਲੈੱਸ ਟੀ-ਸ਼ਰਟ ਪਾ ਕੇ ਸੋਸ਼ਲ ਮੀਡੀਆ ‘ਤੇ ਤਸਵੀਰਾਂ ਸਾਂਝੀਆਂ ਕਰ ਰਹੀਆਂ ਹਨ। ਅਜਿਹਾ ਕਰ ਕੇ ਉਹ ਪੱਤਰਕਾਰ ਪੈਟ੍ਰੀਸ਼ੀਆ ਕਾਰਵੇਲਾਸ ਪ੍ਰਤੀ ਇਕਜੁੱਟਤਾ ਦਿਖਾ ਰਹੀਆਂ ਹਨ। ਅਸਲ ‘ਚ ਹਾਲ ਹੀ ‘ਚ ਉਹ ਛੋਟੀ ਬਾਂਹ ਵਾਲੀ ਟੀ-ਸ਼ਰਟ ਪਾ ਕੇ ਆਸਟ੍ਰੇਲੀਆਈ ਸੰਸਦ ਦੀ ਰਿਪੋਰਟਿੰਗ ਕਰਨ ਗਈ ਸੀ। ਇੱਥੇ ਉਸ ਨੂੰ ਸੰਸਦ ਕੰਪਲੈਕਸ ‘ਚੋਂ ਇਹ ਕਹਿ ਕੇ ਕੱਢ ਦਿੱਤਾ ਗਿਆ ਕਿ ਉਸ ਦੀ ਡਰੈੱਸ ਦੀ ਬਾਂਹ ਕਾਫੀ ਛੋਟੀ ਹੈ ਅਤੇ ਇਸ ਨਾਲ ਉਨ੍ਹਾਂ ਦੇ ਸਰੀਰ ਦਾ ਕਾਫੀ ਹਿੱਸਾ ਦਿਖਾਈ ਦੇ ਰਿਹਾ ਹੈ।
ਪੈਟ੍ਰੀਸ਼ੀਆ ਨੇ ਟਵਿੱਟਰ ‘ਤੇ ਆਪਣੀਆਂ ਬਾਹਾਂ ਦਿਖਾਉਂਦੇ ਹੋਏ ਇਕ ਤਸਵੀਰ ਸਾਂਝੀ ਕੀਤੀ ਅਤੇ ਲਿਖਿਆ,”ਮੈਨੂੰ ਸੰਸਦ ਤੋਂ ਇਸ ਲਈ ਬਾਹਰ ਕੱਢ ਦਿੱਤਾ ਗਿਆ ਕਿਉਂਕਿ ਉਨ੍ਹਾਂ ਨੂੰ ਮੇਰੀ ਬਾਂਹ ਦਾ ਕਾਫੀ ਹਿੱਸਾ ਦਿਖਾਈ ਦਿੱਤਾ। ਇਹ ਬੇਵਕੂਫੀ ਭਰੀ ਗੱਲ ਸੀ ਪਰ ਅਟੈਂਡਟ ਦੇ ਕਹਿਣ ‘ਤੇ ਮੈਨੂੰ ਬਾਹਰ ਜਾਣਾ ਹੀ ਠੀਕ ਲੱਗਾ। ਮੈਨੂੰ ਲੱਗਦਾ ਹੈ ਕਿ ਇਹ ਨਿਯਮ ਅੱਜ ਦੇ ਮਾਨਕਾਂ ਦੇ ਹਿਸਾਬ ਨਾਲ ਠੀਕ ਨਹੀਂ ਹੈ।”
ਸੰਸਦ ਦੇ ਸਦਨ ਅਤੇ ਗੈਲਰੀ ਦੋਹਾਂ ਹੀ ਥਾਵਾਂ ‘ਤੇ ਡਰੈੱਸ ਕੋਡ ਲੱਗਾ ਹੈ। ਇਸ ਤੋਂ ਪਹਿਲਾਂ ਪੁਰਸ਼ ਪੱਤਰਕਾਰਾਂ ਨੂੰ ਵੀ ਸੂਟ ਨਾ ਪਾ ਕੇ ਆਉਣ ਕਾਰਨ ਪ੍ਰੈੱਸ ਗੈਲਰੀ ‘ਚ ਦਾਖਲ ਹੋਣ ਤੋਂ ਰੋਕਿਆ ਜਾ ਚੁੱਕਾ ਹੈ ਪਰ ਪੈਟ੍ਰੀਸ਼ੀਆ ਦਾ ਮਾਮਲਾ ਆਉਣ ਮਗਰੋਂ ਸੋਸ਼ਲ ਮੀਡੀਆ ‘ਤੇ ਲੋਕ ਉਸ ਦੀ ਸਪੋਰਟ ‘ਚ ਉੱਤਰ ਗਏ ਹਨ।
ਇਕ ਟਵਿੱਟਰ ਯੂਜ਼ਰ ਨੇ ਆਸਟ੍ਰੇਲੀਆ ਦੀ ਵਿਦੇਸ਼ ਮੰਤਰੀ ਜੂਲੀ ਬਿਸ਼ਪ ਦੀ ਤਸਵੀਰ ਸਾਂਝੀ ਕਰਦਿਆਂ ਕਿਹਾ ਕਿ ਉਹ ਵੀ ਤਾਂ ਪਿਛਲੇ ਮਹੀਨੇ ਸਲੀਵਲੈੱਸ ਡਰੈੱਸ ਪਾ ਕੇ ਸੰਸਦ ‘ਚ ਗਏ ਸਨ, ਫਿਰ ਉਨ੍ਹਾਂ ਨੂੰ ਕਿਸੇ ਨੇ ਕਿਉਂ ਨਹੀਂ ਰੋਕਿਆ।
ਇਸ ਸਭ ਮਗਰੋਂ ਆਸਟ੍ਰੇਲੀਆ ਸਰਕਾਰ ਨੇ ਮੁਆਫੀ ਮੰਗੀ । ਦੇਸ਼ ਦੇ ਰੱਖਿਆ ਮੰਤਰੀ ਕ੍ਰਿਸਟੋਫਰ ਪਾਈਨ ਨੇ ਕਿਹਾ,”ਮੈਂ ਸਦਨ ਵਲੋਂ ਮਿਸ ਪੈਟ੍ਰੀਸ਼ੀਆ ਕਾਰਵੇਲਾਸ ਨੂੰ ਪ੍ਰੈੱਸ ਗੈਲਰੀ ‘ਚੋਂ ਬਾਹਰ ਕੱਢਣ ਲਈ ਮੁਆਫੀ ਮੰਗਦਾ ਹਾਂ।” ਸਪੀਕਰ ਟੋਨੀ ਸਮਿੱਥ ਨੇ ਮਾਮਲੇ ਦੀ ਜਾਂਚ ਕਰਨ ਦੀ ਗੱਲ ਆਖੀ ਹੈ।
ਪੈਟ੍ਰੀਸ਼ੀਆ ਨੇ ਸਰਕਾਰ ਵਲੋਂ ਮੁਆਫੀ ਮੰਗੇ ਜਾਣ ਮਗਰੋਂ ਕਿਹਾ,”ਸੰਸਦ ‘ਚ ਡਰੈੱਸ ਕੋਡ ਦੇ ਰੀਵਿਊ ਕੀਤੇ ਜਾਣ ਦੀ ਪਹਿਲ ਨਾਲ ਕਾਫੀ ਖੁਸ਼ ਹਾਂ। ਅਖੀਰ ਹੁਣ ਮਹਿਲਾ ਪੱਤਰਕਾਰਾਂ ਨੂੰ ਪ੍ਰੋਫੈਸ਼ਨਲ ਕੱਪੜੇ ਪਾਉਣ ਦੀ ਆਜ਼ਾਦੀ ਮਿਲੇਗੀ।”

Share with Friends

Leave a Reply