ਘਰੇਲੂ ਔਰਤਾਂ ਲਈ ਇਨਕਮ ਟੈਕਸ ਰਿਟਰਨ ਭਰਨਾ ਹੋਇਆ ਜਰੂਰੀ

ਨਵੀਂ ਦਿੱਲੀ— ਤੁਹਾਡੀ ਪਤਨੀ ਦੇ ਨਾਮ ‘ਤੇ ਬੈਂਕ ਖਾਤਾ ਹੈ ਅਤੇ ਉਹ ਵਰਕਿੰਗ ਨਹੀਂ ਹੈ ਤਾਂ ਤੁਸੀਂ ਖਾਤੇ ‘ਚ ਜਮ੍ਹਾ ਰਕਮ ਨੂੰ ਨਜ਼ਰਅੰਦਾਜ ਕਰਨ ਦੀ ਗਲਤੀ ਨਹੀਂ ਕਰ ਸਕਦੇ ਹੋ। ਇਨਕਮ ਟੈਕਸ ਰਿਟਰਨ ਭਰਨ ‘ਚ ਜੇਕਰ ਤੁਸੀਂ ਇਸ ਖਾਤੇ ਦੀ ਜਾਣਕਾਰੀ ਨਹੀਂ ਦਿੰਦੇ ਹੋ ਤਾਂ ਇਨਕਮ ਟੈਕਸ ਵਿਭਾਗ ਆਮਦਨ ਲੁਕਾਉਣ ਦੇ ਮਾਮਲੇ ‘ਚ ਤੁਹਾਡੇ ‘ਤੇ ਕਾਰਵਾਈ ਕਰ ਸਕਦਾ ਹੈ। ਜੇਕਰ ਤੁਹਾਡੀ ਸਾਲਾਨਾ ਆਮਦਨ 2.5 ਲੱਖ ਰੁਪਏ ਤੋਂ ਜ਼ਿਆਦਾ ਹੈ ਤਾਂ ਨਿਯਮਾਂ ਮੁਤਾਬਕ ਤੁਹਾਡੇ ਲਈ ਰਿਟਰਨ ਭਰਨਾ ਜ਼ਰੂਰੀ ਹੈ। ਰਿਟਰਨ ਨਾ ਭਰਨ ‘ਤੇ ਤੁਹਾਨੂੰ ਜਾਂਚ ਅਤੇ ਜੁਰਮਾਨੇ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਨਕਮ ਟੈਕਸ ਰਿਟਰਨ ‘ਚ ਤੁਹਾਨੂੰ ਆਪਣੇ ਸਾਰੇ ਬੈਂਕ ਖਾਤਿਆਂ ਦੇ ਨਾਲ ਪਤਨੀ ਦੇ ਨਾਮ ‘ਤੇ ਚੱਲ ਰਹੇ ਬੈਂਕ ਖਾਤੇ ਬਾਰੇ ਦੱਸਣਾ ਵੀ ਜ਼ਰੂਰੀ ਹੈ। ਇਕ ਚਾਰਟਡ ਲੇਖਾਕਾਰ ਮੁਤਾਬਕ, ਜੇਕਰ ਤੁਸੀਂ ਅਜਿਹਾ ਨਹੀਂ ਕਰਦੇ ਹੋ ਤਾਂ ਇਨਕਮ ਟੈਕਸ ਵਿਭਾਗ ਤੁਹਾਡੀ ਪਤਨੀ ਜਾਂ ਤੁਹਾਡੇ ਕੋਲੋਂ ਖਾਤੇ ‘ਚ ਜਮ੍ਹਾ ਰਕਮ ਦਾ ਸਰੋਤ ਪੁੱਛ ਸਕਦਾ ਹੈ।

Share with Friends

Leave a Reply