ਬੈਂਕ ‘ਚ ਰਜਿਸਟਰ ਨਹੀਂ ਹੈ ਨੰਬਰ, ਤਾਂ 1 ਦਸੰਬਰ ਨੂੰ ਬੰਦ ਹੋ ਜਾਵੇਗੀ ਇਹ ਸਰਵਿਸ

ਨਵੀਂ ਦਿੱਲੀ— ਜੇਕਰ ਤੁਸੀਂ ਭਾਰਤੀ ਸਟੇਟ ਬੈਂਕ (ਐੱਸ. ਬੀ. ਆਈ.) ਦੀ ਇੰਟਰਨੈੱਟ ਬੈਂਕਿੰਗ ਇਸਤੇਮਾਲ ਕਰਦੇ ਹੋ, ਤਾਂ ਤੁਹਾਨੂੰ 1 ਦਸੰਬਰ ਤੋਂ ਪਹਿਲਾਂ ਆਪਣਾ ਮੋਬਾਇਲ ਨੰਬਰ ਬੈਂਕ ‘ਚ ਰਜਿਸਟਰ ਕਰਾਉਣਾ ਹੋਵੇਗਾ। ਜੇਕਰ ਤੁਸੀਂ ਅਜਿਹਾ ਨਹੀਂ ਕਰਦੇ ਹੋ ਤਾਂ ਤੁਸੀਂ ਇੰਟਰਨੈੱਟ ਬੈਂਕਿੰਗ ਦਾ ਇਸਤੇਮਾਲ ਨਹੀਂ ਕਰ ਸਕੋਗੇ। ਇਹ ਸਰਵਿਸ ਬਲਾਕ ਹੋ ਜਾਵੇਗੀ। ਐੱਸ. ਬੀ. ਆਈ. ਨੇ ਆਪਣੀ ਆਨਲਾਈਨ ਬੈਂਕਿੰਗ ਵੈੱਬਸਾਈਟ ਜ਼ਰੀਏ ਗਾਹਕਾਂ ਨੂੰ ਇਹ ਮੈਸੇਜ ਦਿੱਤਾ ਹੈ।ਬੈਂਕ ਨੇ ਇੰਟਰਨੈੱਟ ਬੈਂਕਿੰਗ ਯੂਜ਼ਰਾਂ ਨੂੰ ਕਿਹਾ ਹੈ ਕਿ ਉਹ ਜਲਦ ਹੀ ਆਪਣਾ ਮੋਬਾਇਲ ਨੰਬਰ ਬੈਂਕ ਨਾਲ ਰਜਿਸਟਰ ਕਰਾ ਲੈਣ। ਜੇਕਰ ਇਹ ਗਾਹਕ 1 ਦਸੰਬਰ 2018 ਤੋਂ ਪਹਿਲਾਂ ਨੰਬਰ ਰਜਿਸਟਰ ਨਹੀਂ ਕਰਾਉਂਦੇ ਹਨ ਤਾਂ ਉਨ੍ਹਾਂ ਦੀ ਇੰਟਰਨੈੱਟ ਬੈਂਕਿੰਗ ਬਲਾਕ ਹੋ ਸਕਦੀ ਹੈ।ਭਾਰਤੀ ਸਟੇਟ ਬੈਂਕ ਦੇ ਗਾਹਕਾਂ ਨੂੰ ਮੋਬਾਇਲ ਨੰਬਰ ਰਜਿਸਟਰ ਕਰਾਉਣ ਲਈ ਉਸ ਬਰਾਂਚ ‘ਚ ਜਾਣਾ ਹੋਵੇਗਾ ਜਿੱਥੇ ਉਨ੍ਹਾਂ ਦਾ ਖਾਤਾ ਹੈ। ਐੱਸ. ਬੀ. ਆਈ. ਦੇ ਗਾਹਕ ਆਨਲਾਈਨ ਐੱਸ. ਬੀ. ਆਈ. ਡਾਟ ਕਾਮ ‘ਤੇ ਲਾਗਿਨ ਕਰਕੇ ਪ੍ਰੋਫਾਈਲ ਸੈਕਸ਼ਨ ‘ਚ ਇਹ ਪਤਾ ਕਰ ਸਕਦੇ ਹਨ ਕਿ ਉਨ੍ਹਾਂ ਦਾ ਮੋਬਾਇਲ ਨੰਬਰ ਬੈਂਕ ‘ਚ ਰਜਿਸਟਰ ਹੈ ਜਾਂ ਨਹੀਂ। ਜੇਕਰ ਤੁਹਾਡਾ ਮੋਬਾਇਲ ਨੰਬਰ ਐੱਸ. ਬੀ. ਆਈ. ਖਾਤੇ ਨਾਲ ਰਜਿਸਟਰ ਨਹੀਂ ਹੈ, ਤਾਂ ਇਹ ਬਿਹਤਰ ਹੋਵੇਗਾ ਕਿ ਤੁਸੀਂ ਜਿੰਨੀ ਜਲਦ ਹੋ ਸਕੇ ਇਹ ਕੰਮ ਕਰ ਲਓ। ਬੈਂਕ ਮੁਤਾਬਕ, ਇਹ ਜ਼ਰੂਰੀ ਹੈ ਕਿ ਬਰਾਂਚ ‘ਚ ਜਾ ਕੇ ਹੀ ਮੋਬਾਇਲ ਨੰਬਰ ਰਜਿਸਟਰ ਕਰਾਇਆ ਜਾਵੇ, ਯਾਨੀ ਤੁਹਾਨੂੰ ਬੈਂਕ ‘ਚ ਖੁਦ ਜਾਣਾ ਹੋਵੇਗਾ।

Share with Friends

Leave a Reply