ਅੰਮ੍ਰਿਤਪਾਲ ਸਿੰਘ ਮਠਾਰੂ ਐਡਮਿੰਟਨ ਤੋਂ ਅਲਬਰਟਾ ਪਾਰਟੀ ਦੇ ਉਮੀਦਵਾਰ ਬਣੇ

ਐਡਮਿੰਟਨ  : ਹਲਕਾ ਐਡਮਿੰਟਨ-ਮੈਡੋਜ਼ ਤੋਂ ਸ. ਅੰਮ੍ਰਿਤਪਾਲ ਸਿੰਘ ਮਠਾਰੂ ਅਲਬਰਟਾ ਪਾਰਟੀ ਦੇ ਉਮੀਦਵਾਰ ਚੁਣੇ ਗਏ ਹਨ। ਸਾਉਥਵੁਡ ਕਮਿਊਨਿਟੀ ਹਾਲ ਵਿਚ ਇਕ ਭਰਵੇਂ ਇਕੱਠ ਦੌਰਾਨ ਅਲਬਰਟਾ ਪਾਰਟੀ ਆਗੂ ਸਟੀਫ਼ਨ ਮੈਂਡਲ ਨੇ ਉਨ੍ਹਾਂ ਦੇ ਨਾਮ ਦਾ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਮੈਨੂੰ ਇਸ ਪੜ੍ਹੇ-ਲਿਖੇ, ਹੋਣਹਾਰ ਨੌਜਵਾਨ ਨੂੰ ਆਪਣਾ ਉਮੀਦਵਾਰ ਬਣਾਉਣ ‘ਤੇ ਬਹੁਤ ਖ਼ੁਸ਼ੀ ਹੋ ਰਹੀ ਹੈ। ਪਾਰਟੀ ਨੂੰ ਅਜਿਹੇ ਨੌਜਵਾਨਾਂ ਦੀ ਬਹੁਤ ਲੋੜ ਹੈ। ਆਪਣੇ ਸੰਬੋਧਨ ਦੌਰਾਨ ਸ. ਮਠਾਰੁ ਨੇ ਦੱਸਿਆ ਕਿ ਉਹ ਇਸ ਇਲਾਕੇ ਵਿਚ ਜੰਮਿਆ-ਪਲ਼ਿਆ ਹੈ ਇਸ ਲਈ ਉਹ ਇਸ ਇਲਾਕੇ ਦੀਆਂ ਸਮੱਸਿਆਵਾਂ ਤੋਂ ਚੰਗੀ ਤਰ੍ਹਾਂ ਜਾਣੂ ਹੈ। ਉਨ੍ਹਾਂ ਕਿਹਾ ਕਿ ਮੈਂ ਭਾਈਚਾਰੇ ਦੀਆਂ ਉਮੀਦਾਂ ‘ਤੇ ਖ਼ਰਾ ਉਤਰਾਂਗਾ। ਕਾਮਰਸ ਅਤੇ ਮਾਰਕੀਟਿੰਗ ਵਿਚ ਵਿਦਿਆ ਹਾਸਲ ਕਰਨ ਵਾਲੇ 24 ਸਾਲਾ ਮਠਾਰੂ, ਗੁਰਦੁਆਰਾ ਮਿਲਵੁਡਜ਼ ਵਿਖੇ ਜਨਰਲ ਸੈਕਟਰੀ, ਰਾਮਗੜ੍ਹੀਆ ਖ਼ਾਲਸਾ ਸਕੂਲ ਦੇ ਚੇਅਰਮੈਨ ਹੋਣ ਦੇ ਨਾਲ-ਨਾਲ ਇਕ ਸਫ਼ਲ ਕਾਰੋਬਾਰੀ ਵੀ ਹਨ। ਇਸ ਸਮੇਂ ਭਾਈਚਾਰੇ ਵਿਚੋਂ ਪਹੁੰਚੇ ਵੱਡੀ ਗਿਣਤੀ ਵਿਚ ਲੋਕਾਂ ਨੇ ਸ. ਮਠਾਰੂ ਨੂੰ ਸਹਿਯੋਗ ਦੇਣ ਦਾ ਭਰੋਸਾ ਦਿੱਤਾ।

Share with Friends

Leave a Reply