ਇਨਸਾਨੀਅਤ ਦੇ ਦੀਵੇ ਚੋਂ ਮੁੱਕਿਆ ਤੇਲ, ਡਾਕਟਰਾਂ ਨੇ ਲਾਈ ਕੱਫਣਾਂ ਦੀ ਸੇਲ

ਜਲੰਧਰ — ਨਿੱਜੀ ਹਸਪਤਾਲ ‘ਚ ਮਰੀਜ਼ ਦੀ ਮੌਤ ਹੋਣ ਤੋਂ ਬਾਅਦ ਪਰਿਵਾਰ ਵਾਲਿਆਂ ਵੱਲੋਂ ਜਮ ਕੇ ਹੰਗਾਮਾ ਕੀਤਾ ਗਿਆ। ਮਿਲੀ ਜਾਣਕਾਰੀ ਮੁਤਾਬਕ ਪਰਿਵਾਰ ਵਾਲਿਆਂ ਨੇ ਪੁਲਸ ਨੂੰ ਦੱਸਿਆ ਕਿ ਮਨੀ (21) ਨਾਂ ਦੇ ਨੌਜਵਾਨ (21) ਦਾ ਚੁੰਨਮੁੰਨ ਚੌਕ ‘ਚ 13 ਸਤੰਬਰ ਨੂੰ ਹਾਦਸੇ ਦਾ ਸ਼ਿਕਾਰ ਹੋ ਗਿਆ ਸੀ। ਇਸ ਹਾਦਸੇ ‘ਚ ਉਹ ਗੰਭੀਰ ਰੂਪ ਨਾਲ ਜ਼ਖਮੀ ਹੋ ਗਿਆ ਸੀ। ਉਸ ਨੂੰ ਇਲਾਜ ਲਈ ਗਲੋਬਲ ਹਸਪਤਾਲ ‘ਚ ਲਿਜਾਇਆ ਗਿਆ, ਜਿੱਥੇ ਉਸ ਨੂੰ ਵੈਂਟੀਲੇਟਰ ‘ਤੇ ਰੱਖਿਆ ਗਿਆ ਸੀ। ਪਰਿਵਾਰ ਵੱਲੋਂ ਹੋਰ ਹਸਪਤਾਲ ‘ਚ ਵੀ ਡਾਕਟਰਾਂ ਨੂੰ ਉਸ ਦੀ ਰਿਪੋਰਟ ਦਿਖਾਈ ਗਈ ਸੀ। ਉਨ੍ਹਾਂ ਨੇ ਮਨੀ ਦੇ ਬ੍ਰੇਨ ਦਾ ਆਪਰੇਸ਼ਨ ਕਰਨ ਦੀ ਗੱਲ ਕਹੀ ਸੀ ਪਰ ਗਲੋਬਲ ਹਸਪਤਾਲ ਦੇ ਡਾਕਟਰਾਂ ਨੇ ਲਾਪਰਵਾਹੀ ਦਿਖਾਉਂਦੇ ਹੋਏ ਉਸ ਦਾ ਆਪਰੇਸ਼ਨ ਨਹੀਂ ਕੀਤਾ। ਮਰੀਜ਼ ਦੀ ਮੌਤ ਤੋਂ ਬਾਅਦ ਵੀ ਉਸ ਦੇ ਇਲਾਜ ਦੇ ਨਾਂ ‘ਤੇ ਹਸਪਤਾਲ ਵਾਲੇ ਉਨ੍ਹਾਂ ਕੋਲੋਂ ਰੋਜ਼ਾਨਾ 35 ਹਜ਼ਾਰ ਰੁਪਏ ਲੈ ਰਹੇ ਸਨ। ਇਸ ਸਬੰਧੀ ਪਹਿਲਾਂ ਵੀ ਪੁਲਸ ਨੂੰ ਸ਼ਿਕਾਇਤ ਦਿੱਤੀ ਗਈ ਸੀ। ਮੌਕੇ ‘ਤੇ ਪਹੁੰਚੀ ਪੁਲਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

Share with Friends

Leave a Reply