ਬੰਦ ਮਕਾਨਾਂ ਦੇ ਤਾਲੇ ਤੋੜ ਕੇ ਨਕਦੀ ਅਤੇ ਲੱਖਾ ਰੁਪਏ ਦਾ ਕੀਮਤੀ ਸਮਾਨ ਚੋਰੀ

ਜੀਰਕਪੁਰ: ਅਣਪਛਾਤੇ ਚੋਰ ਜੀਰਕਪੁਰ ਪੁਲਿਸ ਸਟੇਸ਼ਨ ਅਧੀਨ ਪੈਂਦੀਆਂ ਦੋ ਵੱਖ ਵੱਖ ਕਾਲੋਨੀਆ ਤੋਂ ਦੋ ਬੰਦ ਮਕਾਨਾ ਦੇ ਤਾਲੇ ਤੋੜ ਕੇ ਹਜਾਰਾਂ ਰੁਪਏ ਦੀ ਨਕਦੀ ਅਤੇ ਲੱਖਾਂ ਰੁਪਏ ਦਾ ਸਮਾਨ ਚੋਰੀ ਕਰਕੇ ਲੈ ਗਏ। ਦੋਵੇਂ ਮਾਮਲਿਆ ਵਿੱਚ ਪੀੜਤਾਂ ਨੇ ਪੁਲਿਸ ਤੇ ਢਿੱਲੀ ਕਾਰਵਾਈ ਦਾ ਦੋਸ਼ ਲਾਇਆ ਹੈ। ਹਾਸਲ ਜਾਣਕਾਰੀ ਅਨੁਸਾਰ ਦੀਪਕ ਕੁਮਾਰ ਪੁੱਤਰ ਨੰਨਾ ਰਾਮ ਵਾਸੀ ਮਕਾਨ ਨੰਬਰ 233 ਗੁਰਦੇਵ ਨਗਰ ਭਬਾਤ ਬੀਤੇ ਇੱਕ ਹਫਤੇ ਤੋਂ ਕਿਸੇ ਰਿਸ਼ਤੇਦਾਰ ਦੀਮੌਤ ਹੋ ਜਾਣ ਕਾਰਨ ਕਰਨਾਲ ਗਿਆ ਹੋਇਆਂ ਸੀ ਇਸ ਦੌਰਾਨ ਜਦ ਬੀਤੀ ਰਾਤ ਉਸ ਨੇ ਵਾਪਿਸ ਆ ਕੇ ਵੇਖਿਆ ਤਾਂ ਉਸ ਦੇ ਘਰ ਦਾ ਤਾਲਾ ਟੁਟਿਆ ਪਿਆ ਸੀ ਅਤੇ ਅਮਦਰ ਸਾਰਾ ਸਮਾਨ ਖਿਲਰਿਆ ਪਿਆ ਸੀ। ਉਸ ਨੇ ਦੋਸ਼ ਲਾਇਆਂ ਕਿ ਚੋਰ ਘਰ ਵਿੱਚ ਪਏ 20 ਹਜਾਰ ਰੁਪਏ ਨਕਦ­ ਇੱਕ ਸਿਲੰਡਰ­ ਕਪੜੇ ਅਤੇ ਹੋਰ ਕੀਮਤੀ ਸਮਾਨ ਚੋਰੀ ਕਰਕੇ ਲੈ ਗਏ। ਚੋਰੀ ਗਏ ਸਮਾਨ ਦੀ ਕੀਮਤ ਕਰੀਬ ਇੱਕ ਲੱਖ ਰੁਪਏ ਦੱਸੀ ਜਾ ਰਹੀ ਹੈ। ਉਸ ਨੇ ਦੋਸ਼ ਲਾਇਆਂ ਕਿ ਵਾਰ ਵਾਰ ਪੁਲਿਸ ਨੂੰ ਫੋਨ ਕਰਨ ਦੇ ਬਾਵਜੂਦ ਕਰੀਬ ਢਾਈ ਘੰਟੇ ਤੱਕ ਪੁਲਿਸ ਨਹੀ ਪੁੱਜੀ। ਇਸ ਤੋਂ ਇਲਾਵਾ ਚੋਰ ਪੁਲਿਸ ਥਾਣੇ ਨੇੜੇ ਹੀ ਪੈਂਦੀ ਪੰਚਸ਼ੀਲ ਇਨਕਲੇਵ ਕਾਲੋਨੀ ਦੇ ਇੱਕ ਮਕਾਨ ਦੇ ਤਾਲੇ ਤੋੜ ਕੇ 70 ਹਜਾਰ ਰੁਪਏ ਨਕਦ­ ਸੋਨੇ ਚਾਂਦੀ ਦੇ ਗਹਿਣੇ ਅਤੇ ਹੋਰ ਕੀਮਤੀ ਸਮਾਨ ਚੋਰੀ ਕਰਕੇ ਲੈ ਗਏ। ਪੁਲਿਸ ਨੇ ਸ਼ਿਕਾਇਤਾਂ ਮਿਲਣ ਤੋਂ ਬਾਅਦ ਚੋਰਾਂ ਦੀ ਭਾਲ ਆਰੰਬ ਕਰ ਦਿੱਤੀ ਹੈ।

Share with Friends

Leave a Reply