ਜਿੰਮ ਵਿੱਚ ਕਸਰਤ ਕਰਨ ਆਏ ਨੌਜਵਾਨ ਦਾ ਮੋਟਰਸਾਈਕਲ ਚੋਰੀ

ਜੀਰਕਪੁਰ : ਅਣਪਛਾਤੇ ਚੋਰ ਜ਼ੀਰਕਪੁਰ ਦੀ ਕਲਗੀਧਰ ਇਨਕਲੇਵ ਮਾਰਕੀਟ ਵਿੱਚ ਸਥਿਤ ਜਿੰਮ ਵਿੱਚ ਕਸਰਤ ਕਰਨ ਆਏ ਇੱਕ ਨੌਜਵਾਨ ਦਾ ਮੋਟਰਸਾਈਕਲ ਚੋਰੀ ਕਰਕੇ ਲੈ ਗਏ। ਮਾਮਲੇ ਦੀ ਸ਼ਿਕਾਇਤ ਪੁਲਿਸ ਨੂੰ ਦਿੱਤੀ ਗਈ ਹੈ। ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਪ੍ਰਤੀਕ ਲਾਂਬਾ ਪੁੱਤਰ ਰਾਜ ਕੁਮਾਰ ਲਾਭਾ ਵਾਸੀ ਮਕਾਨ ਨੰਬਰ 1234 ਸੈਕਟਰ 19 ਪੰਚਕੁਲਾ ਨੇ ਦਸਿਆ ਕਿ ਉਹ ਅਪਣੇ ਆਰ 1-5 ਮੋਟਰਸਾਈਕਲ ਤੇ ਸਵਾਰ ਹੋ ਕੇ ਕਲਗੀਧਰ ਇਨਕਲੇਵ ਮਾਰਕੀਟ ਵਿੱਚ ਸਥਿਤ ਜਿੰਮ ਵਿੱਚ ਕਸਰਤ ਕਰਨ ਲਈ ਆਇਆ ਸੀ ਜਦ ਉਹ ਵਾਪਿਸ ਜਾਣ ਲਗਿਆ ਤਾਂ ਉਸ ਦਾ ਮੋਟਰਸਾਈਕਲ ਚੋਰੀ ਹੋ ਚੁਕਿਆ ਸੀ।ਪੁਲਿਸ ਨੇ ਪ੍ਰਤੀਕ ਲਾਂਬਾ ਦੀ ਸ਼ਿਕਾਇਤ ਦੇ ਅਧਾਰ ਤੇ ਮਾਮਲਾ ਦਰਜ ਕਰਕੇ ਅਣਪਛਾਤੇ ਚੋਰਾਂ ਦੀ ਭਾਲ ਆਰੰਭ ਕਰ ਦਿੱਤੀ ਹੈ।

Share with Friends

Leave a Reply