ਪਲਟਨ ਦਾ ਰਾਣਾ, ‘ਰੋਜ਼ ਸੁਣਦਾ ਰੱਬ ਦਾ ਗਾਣਾ’।

ਹੈਦਰਾਬਾਦ : ਆਮ ਕਰਕੇ ਕਿਹਾ ਜਾਂਦਾ ਹੈ ਕਿ ਐਕਟਰ ਤੇ ਟ੍ਰੈਕਟਰ ਹਮੇਸ਼ਾ ਲੱਦ ਕੇ ਤੁਰਦੇ ਹਨ । ਪਰ ਫਿਲਮੀ ਦੁਨੀਆਂ ਵਿੱਚ ਇੱਕ ਅਜਿਹਾ ਐਕਟਰ ਵੀ ਹੈ। ਜਿਹੜਾ ਕਾਰਾ ਕੋਠੀਆਂ ਦੀ ਥਾਂ ਰੱਬ ਦੇ ਨੇੜੇ ਰਹਿਣਾ ਜਿਆਦਾ ਪਸੰਦ ਕਰਦਾ ਹੈ।ਐਕਟਰ ਹਰਸ਼ਵਰਧਨ ਰਾਣੇ ਜਿਹੜਾ ਕਿ ਜੰਗਲ ਦੀ ਸੈਰ ਦਾ ਸ਼ੌਕੀਨ ਹੈ।ਉਸ ਕੋਲ ਇੱਕ ਲੰਡੀ ਜੀਪ ਹੈ । ਜਿਸ ਵਿੱਚ ਕੋਈ ਸਟੀਰਿਉ ,ਰੇਡੀਓ ਨਹੀਂ ਹੈ। ਉਸ ਨੇ ਪਿਛਲੀ ਸੀਟ ਵੀ ਹਟਾ ਦਿੱਤੀ ਹੈ ਤੇ ਉਹ ਜੀਪ ਵਿੱਚ ਹੀ ਸੋ ਜਾਂਦਾ ਹੈ।ਉਸ ਨੇ ਮੁੰਬਈ ਤੋਂ ਬਾਹਰ ਇੱਕ ਟ੍ਰੀ-ਹਾਉਸ ਬਣਾਇਆ ਹੈ ਉਹ ਹੀ ਉਸ ਦਾ ਘਰ ਹੈ, ਉਸ ਦਾ ਕਹਿਣਾ ਹੈ ਕਿ ਉਹ ਘੱਟ ਤੋਂ ਘੱਟ ਵਸਤੂਆਂ ਦੀ ਵਰਤੋਂ ਕਰਨਾ ਚਾਹੁੰਦਾ ਹੈ। ਉਸ ਨੇ ਐਕਟਰ ਬਣਨ ਲਈ 16 ਸਾਲ ਦੀ ਉਮਰ ਵਿੱਚ ਘਰ ਛੱਡ ਦਿੱਤਾ ਸੀ। ਉਸ ਨੇ ਕੋਰੀਅਰ ਕੰਪਨੀ ਨਾਲ ਹਰਕਾਰੇ ਦੇ ਤੌਰ ਤੇ ਵੀ ਕੰਮ ਕੀਤਾ ਹੈ।ਉਸ ਫਿਲਮ ਪਲਟਨ ਕੁੱਝ ਦਿਨ ਪਹਿਲਾ ਲੱਗੀ ਹੈ।

Share with Friends

Leave a Reply