ਜਿੱਥੇ ਰੁਪਇਆ ਵੀ ‘ਸਰਦਾਰ’ ਹੈ

ਨਵੀ ਦਿੱਲੀ : ਉਝ ਤਾਂ ਡਾਲਰ ਦੇ ਮੁਕਬਲੇ ਰੁਪਇਆ ਲਗਾਤਾਰ ਗਲੋਟਣੀਆਂ ਖਾ ਰਿਹਾ ਹੈ । ਪਰ ਕਈ ਅਜਿਹੇ ਮੁਲਕ ਵੀ ਹਨ ਜਿੱਥੇ ਰੁਪਏ ਦੀ ਸਰਦਾਰੀ ਹੈ ।ਭਾਰਤ ਦੇ ਗੁਆਂਢੀ ਦੇਸ ਨੇਪਾਲ ਜਾਣ ਲਈ ਕਿਸੇ ਵੀਜ਼ੇ ਜਾਂ ਪਾਸਪੋਰਟ ਦੀ ਜਰੂਰ ਨਹੀਂ ਇੱਥੇ ਇੱਕ ਰੁਪਇਆ 1.6 ਨੇਪਾਲੀ ਰੁਪਏ ਦੇ ਬਰਾਬਰ ਹੈ। ਮੰਗੋਲੀਆ ਨੂੰ ਵਣਜ਼ਾਰਿਆ ਦਾ ਦੇਸ ਵੀ ਕਿਹਾ ਜਾਂਦਾ ਹੈ । ਇੱਥੇ ਰੁਪਏ ਦੀ ਕੀਮਤ 29.83ਤੁਗਰਿਕ ਹੈ। ਸ਼੍ਰੀਲੰਕਾ ਅਪਣੇ ਸਮੁੰਦਰੀ ਬੀਚਾ ਲਈ ਜਾਣਿਆ ਜਾਂਦਾ ਹੈ । ਇੱਥੇ ਭਾਰਤ ਦਾ ਰੁਪਇਆ 2.08 ਸ਼੍ਰੀਲੰਕਾ ਰੁਪਏ ਦੇ ਬਰਾਬਰ ਹੈ। ਕੰਬੋਡੀਆ ਅਪਣੇ ਮੰਦਰਾਂ ਕਰਕੇ ਪੁਰੀ ਦੁਨੀਆਂ ਵਿੱਚ ਜਾਣਿਆ ਜਾਂਦਾ ਹੈ ।ਇੱਥੇ ਇੱਕ ਭਾਰਤੀ ਰੁਪਏ ਦੀ ਕੀਮਤ 56 ਰਿਲ ਹੈ।ਯਾਨੀ ਕਿ ਤੁਸੀ ਇੱਥੇ 56 ਗੁਣਾ ਅਮੀਰ ਹੋ ਜਾਉਂਗੇ

Share with Friends

Leave a Reply