ਹੁਣ ਆਵੇਗੀ ਈ-ਸਿਮ, ਆਪਣੀ ਮਰਜ਼ੀ ਨਾਲ ਕਦੇ ਵੀ ਬਦਲ ਸਕੋਗੇ ਸਿਮ ਆਪ੍ਰੇਟਰ

ਨਵੀਂ ਦਿੱਲੀ-ਜੇਕਰ ਤੁਸੀਂ ਆਪਣੀ ਮੋਬਾਇਲ ਸਿਮ ਆਪ੍ਰੇਟਰ ਕੰਪਨੀ ਤੋਂ ਨਾਖੁਸ਼ ਹੋ ਅਤੇ ਕਿਸੇ ਹੋਰ ਆਪ੍ਰੇਟਰ ਦੀ ਸਰਵਿਸ ‘ਤੇ ਸਵਿੱਚ ਕਰਨਾ ਚਾਹੁੰਦੇ ਹੋ ਤਾਂ ਛੇਤੀ ਹੀ ਇਹ ਆਸਾਨ ਹੋਣ ਵਾਲਾ ਹੈ। ਟੈਲੀਕਾਮ ਸਰਵਿਸ ਪ੍ਰੋਵਾਈਡਰਸ ਛੇਤੀ ਹੀ ਬਾਜ਼ਾਰ ‘ਚ ਈ-ਸਿਮ ਕਾਰਡ ਉਤਾਰਨ ਜਾ ਰਹੇ ਹਨ। ਇਹ ਇਕ ਡਿਜੀਟਲ ਸਿਮ ਕਾਰਡ ਹੋਵੇਗਾ, ਜੋ ਬਿਨਾਂ ਫਿਜ਼ੀਕਲ ਸਿਮ ਕਾਰਡ ਦੇ ਵੀ ਕੰਮ ਕਰੇਗਾ। ਸਬਸਕ੍ਰਾਈਬਰਸ ਈ-ਸਿਮ ਦੀ ਵਰਤੋਂ ਨਾਲ ਕਿਸੇ ਕੰਪਨੀ ਦੇ ਮੋਬਾਇਲ ਟੈਰਿਫ ਪਲਾਨ ਨੂੰ ਐਕਟੀਵੇਟ ਕਰ ਸਕਣਗੇ, ਇਸ ਦੇ ਲਈ ਉਨ੍ਹਾਂ ਨੂੰ ਫਿਜ਼ੀਕਲ ਸਿਮ ਕਾਰਡ ਦੀ ਜ਼ਰੂਰਤ ਨਹੀਂ ਪਵੇਗੀ। ਈ-ਸਿਮ ਜ਼ਰੀਏ ਗਾਹਕਾਂ ਲਈ ਬਿਨਾਂ ਆਪਣਾ ਨੰਬਰ ਬਦਲਿਆਂ ਇਕ ਤੋਂ ਦੂਜੇ ਆਪ੍ਰੇਟਰ ‘ਤੇ ਸਵਿੱਚ ਕਰਨਾ ਬੇਹੱਦ ਆਸਾਨ ਹੋਵੇਗਾ। ਫਿਲਹਾਲ ਇਹ ਕਾਰਡ ਇੰਟਰਨੈੱਟ ਆਫ ਥਿੰਗਸ (ਆਈ. ਓ. ਟੀ.) ‘ਚ ਅਤੇ ਮਸ਼ੀਨ-2-ਮਸ਼ੀਨ ਸਾਲਿਊਸ਼ਨਜ਼ ‘ਚ ਹੁੰਦਾ ਹੈ।

ਈ-ਸਿਮ ਅਪਣਾਉਣ ‘ਚ ਚੁਣੌਤੀਆਂ
ਹੁਣ ਤੱਕ ਜ਼ਿਆਦਾਤਰ ਕੰਪਨੀਆਂ ਦੇ ਹੈਂਡਸੈਟ ਈ-ਸਿਮ ਲਈ ਤਿਆਰ ਨਹੀਂ ਹਨ। ਸਿਰਫ ਆਈਫੋਨ ਐਕਸ ਐੱਸ, ਐਕਸ ਐੱਸ ਮੈਕਸ, ਐਕਸ ਆਰ ਅਤੇ ਗੂਗਲ ਪਿਕਸਲ-3 ਵਰਗੇ ਪ੍ਰੀਮੀਅਮ ਡਿਵਾਈਸਿਜ਼ ਹੀ ਈ-ਸਿਮ ਕਾਰਡ ਨੂੰ ਸਪੋਰਟ ਕਰਦੇ ਹਨ। ਇਹੀ ਵਜ੍ਹਾ ਹੈ ਕਿ ਖਪਤਕਾਰ ਇਸ ਨੂੰ ਲੈ ਕੇ ਸਹਿਜ ਨਹੀਂ ਹਨ। ਨਾਲ ਹੀ ਕਰੀਅਰਸ ਨੂੰ ਆਪਣੇ ਪੁਰਾਣੇ ਗਾਹਕ ਬਣਾਈ ਰੱਖਣ ਅਤੇ ਨਵੇਂ ਗਾਹਕ ਜੋੜਨ ਲਈ ਜ਼ਿਆਦਾ ਮਿਹਨਤ ਕਰਨੀ ਪਵੇਗੀ। ਇਸ ਕਾਰਣ ਮੁਕਾਬਲੇਬਾਜ਼ੀ ਵਧਣ ਦੀ ਉਮੀਦ ਹੈ, ਜਿਸ ਨਾਲ ਕੰਪਨੀਆਂ ਦਾ ਲਾਭ ਘਟੇਗਾ।
2025 ਤੱਕ 25 ਫ਼ੀਸਦੀ ਤੱਕ ਵਰਤੋਂ ਹੋਣ ਦੀ ਉਮੀਦ
ਫਿਲਹਾਲ ਦੇਸ਼ ‘ਚ ਈ-ਸਿਮ ਦੀ ਵਰਤੋਂ 1 ਫ਼ੀਸਦੀ ਤੋਂ ਵੀ ਘੱਟ ਹੈ, ਇਸ ਦੇ 2025 ਤੱਕ ਵਧ ਕੇ 25 ਫ਼ੀਸਦੀ ਤੱਕ ਹੋਣ ਦੀ ਉਮੀਦ ਹੈ। ਕੌਮਾਂਤਰੀ ਰੂਪ ਨਾਲ ਈ-ਸਿਮ ਬਾਜ਼ਾਰ 2023 ਤੱਕ 97.83 ਕਰੋੜ ਡਾਲਰ ਹੋਣ ਦੀ ਉਮੀਦ ਹੈ। ਫਿਲਹਾਲ ਇਸ ਬਾਜ਼ਾਰ ਦਾ ਆਕਾਰ 25.38 ਕਰੋੜ ਡਾਲਰ ਹੈ। ਜਿੱਥੋਂ ਤੱਕ ਗੱਲ ਹੈ ਟੈਲੀਕਾਮ ਆਪ੍ਰੇਟਰਾਂ ਦੀ ਤਾਂ ਵੋਡਾਫੋਨ-ਆਈਡੀਆ ਅਤੇ ਭਾਰਤੀ ਏਅਰਟੈੱਲ ਈ-ਸਿਮ ਦੇ ਨਾਲ ਕੰਮ ਕਰਨ ਨੂੰ ਤਿਆਰ ਹਨ। ਏਅਰਟੈੱਲ ਅਤੇ ਜਿਓ ਨੇ ਈ-ਸਿਮ ਐਨੇਬਲਡ ਐਪਲ ਵਾਚਿਜ਼ ਵੇਚਣ ਲਈ ਐਪਲ ਨਾਲ ਪਾਰਟਨਰਸ਼ਿਪ ਵੀ ਕੀਤੀ ਹੈ।

Leave a Reply

Your email address will not be published. Required fields are marked *