ਸਵੇਰ ਦਾ ਇਹ ਨਿਯਮ 60 ਸਾਲ ਤੱਕ ਨਹੀਂ ਵੱਧਣ ਦੇਵੇਗਾ ਭਾਰ ਤੇ ਬੁਢਾਪਾ

ਜਲੰਧਰ— ਚੰਗੀ ਸਿਹਤ ਲਈ ਪੂਰਾ ਦਿਨ ਘੱਟੋ-ਘੱਟ 10 ਗਿਲਾਸ ਪਾਣੀ ਪੀਣਾ ਫਾਇਦੇਮੰਦ ਸਾਬਤ ਹੁੰਦਾ ਹੈ ਪਰ ਠੰਡੇ ਪਾਣੀ ਦੀ ਬਜਾਏ ਗਰਮ ਪਾਣੀ ਨਾਲ ਜ਼ਿਆਦਾ ਫਾਇਦੇ ਮਿਲਦੇ ਹਨ। ਖਾਸ ਕਰਕੇ ਖਾਲੀ ਪੇਟ ਪਾਣੀ ਪੀਣ ਨਾਲ ਸਰੀਰ ਸਿਹਤਮੰਦ ਰਹਿੰਦਾ ਹੈ। ਕਈ ਰਿਸਰਚ ‘ਚ ਇਸ ਗੱਲ ਦਾ ਖੁਲਾਸਾ ਹੋਇਆ ਹੈ ਕਿ ਗਰਮ ਪਾਣੀ ਪੀਣ ਨਾਲ ਸਰੀਰ ਦੇ ਅੰਦਰ ਜਮਾਂ ਜ਼ਹਿਰੀਲੇ ਤੱਤ ਬਾਹਰ ਆ ਜਾਂਦੇ ਹਨ। ਇਸ ਦੇ ਨਾਲ ਹੀ ਗਰਮ ਪਾਣੀ ਭਾਰ ਘਟਾਉਣ ‘ਚ ਵੀ ਮਦਦ ਕਰਦਾ ਹੈ। ਅੱਜ ਅਸੀਂ ਤੁਹਾਨੂੰ ਸਵੇਰ ਦੇ ਸਮੇਂ ਇਕ ਗਿਲਾਸ ਗਰਮ ਪਾਣੀ ਖਾਲੀ ਪੇਟ ਪੀਣ ਦੇ ਕਈਫਾਇਦਿਆਂ ਬਾਰੇ ਦੱਸਣ ਜਾ ਰਹੇ ਹਾਂ, ਜਿਸ ਨਾਲ ਤੁਹਾਡਾ ਸਰੀਰ ਸਿਹਤਮੰਦ ਰਹੇਗਾ।
ਸਿਹਤ ਲਈ ਫਾਇਦੇਮੰਦ ਹੈ ਗਰਮ ਪਾਣੀ: ਐਕਸਪਰਟ
ਹੈਲਥ ਐਕਸਪਰਟ ਦੇ ਮੁਤਾਬਕ ਸਰੀਰਕ ਕਿਰਿਆ ਨੂੰ ਦੁਰੱਸਤ ਰੱਖਣ ਲਈ ਗਰਮ ਪਾਣੀ ਦੀ ਖਾਸ ਭੂਮਿਕਾ ਹੈ। ਇਸ ਨਾਲ ਡਾਈਜੇਸ਼ਨ ਸਿਸਟਮ ਵੀ ਠੀਕ ਰਹਿੰਦਾ ਹੈ ਅਤੇ ਬਲੱਡ ਸਰਕੂਲੇਸ਼ਨ ਵੀ ਠੀਕ ਰਹਿੰਦਾ ਹੈ।
ਇੰਝ ਕਰੋਂ ਪਾਣੀ ਦਾ ਸੇਵਨ
ਜੇਕਰ ਤੁਸੀਂ ਆਪਣਾ ਭਾਰ ਘੱਟ ਕਰਨਾ ਚਾਹੁੰਦੇ ਹੋ ਤਾਂ ਗਰਮੀ ਹੋਵੇ ਜਾਂ ਸਰਦੀ ਹਰ ਮੌਸਮ ‘ਚ ਖਾਲੀ ਪੇਟ ਤੁਹਾਨੂੰ ਹਲਕਾ ਗਰਮ ਪਾਣੀ ਪੀਣਾ ਚਾਹੀਦਾ ਹੈ। ਸਵੇਰੇ-ਸਵੇਰੇ ਠੰਡਾ ਪਾਣੀ ਪੀਣ ਨਾਲ ਕਈ ਵਾਰ ਸਾਹ ਲੈਣ ‘ਚ ਵੀ ਤਕਲੀਫ ਹੋ ਸਕਦੀ ਹੈ। ਇਸ ਦੇ ਨਾਲ ਹੀ ਇਨਫੈਕਸ਼ਨ ਦਾ ਖਤਰਾ ਵੀ ਵੱਧ ਜਾਂਦਾ ਹੈ। ਅਜਿਹੇ ‘ਚ ਵਧੀਆ ਹੋਵੇਗਾ ਕਿ ਤੁਸੀਂ ਜ਼ਿਆਦਾ ਗਰਮ ਪਾਣੀ ਪੀਣ ਦੀ ਬਜਾਏ ਗੁਣਗੁਣਾ ਪਾਣੀ ਪੀਓ।
ਜਾਣੋ ਕੀ ਹਨ ਗਰਮ ਪਾਣੀ ਪੀਣ ਦੇ ਫਾਇਦੇ
ਸਰਦੀ-ਜ਼ੁਕਾਮ ਤੋਂ ਰਾਹਤ
ਗਰਮ ਪਾਣੀ ਸਰਦੀ-ਜ਼ੁਕਾਮ ਤੋਂ ਵੀ ਰਾਹਤ ਦਿਵਾਉਂਦਾ ਹੈ। ਇਸ ਦੇ ਸੇਵਨ ਨਾਲ ਗਲੇ ‘ਚ ਹੋ ਰਹੀ ਖਾਰਸ਼ ਵੀ ਦੂਰ ਹੋ ਜਾਂਦੀ ਹੈ। ਗਰਮ ਪਾਣੀ ਪੀਣ ਨਾਲ ਸਰੀਰ ਦਾ ਤਾਪਮਾਨ ਵੱਧ ਜਾਂਦਾ ਹੈ, ਜਿਸ ਨਾਲ ਪਸੀਨਾ ਆਉਣ ਲੱਗਦਾ ਹੈ ਅਤੇ ਇਸ ਦੇ ਜ਼ਰੀਏ ਸਰੀਰ ‘ਚ ਮੌਜੂਦਾ ਜ਼ਹਿਰੀਲੇ ਤੱਤ ਬਾਹਰ ਨਿਕਲ ਜਾਂਦੇ ਹਨ।
ਭਾਰ ਨੂੰ ਘਟਾਉਣਾ
ਜੇਕਰ ਤੁਸੀਂ ਵੀ ਭਾਰ ਘੱਟ ਕਰਨਾ ਚਾਹੁੰਦੇ ਹੋ ਤਾਂ ਸਵੇਰੇ ਖਾਲੀ ਪੇਟ 1 ਗਿਲਾਸ ਗਰਮ ਪਾਣੀ ਦਾ ਸੇਵਨ ਕਰੋ। ਗਰਮ ਪਾਣੀ ਪੀਣ ਨਾਲ ਸਰੀਰ ‘ਚ ਜਮਾਂ ਵਾਧੂ ਚਰਬੀ ਜਲਦੀ ਪਿਘਲਦੀ ਹੈ, ਜਿਸ ਨਾਲ ਭਾਰ ਘੱਟ ਹੁੰਦਾ ਹੈ।
ਵਾਲਾਂ ਲਈ ਵੀ ਫਾਇਦੇਮੰਦ ਹੁੰਦਾ ਹੈ ਗਰਮ ਪਾਣੀ
ਸਵੇਰੇ ਖਾਲੀ ਪੇਟ ਗਰਮ ਪਾਣੀ ਦਾ ਸੇਵਨ ਵਾਲਾਂ ਲਈ ਵੀ ਬਹੁਤ ਹੀ ਫਾਇਦੇਮੰਦ ਸਾਬਤ ਹੁੰਦਾ ਹੈ। ਇਸ ਨਾਲ ਖੋਪੜੀ ‘ਚ ਖੂਨ ਦਾ ਪ੍ਰਸਾਰਣ ਵੱਧਦਾ ਹੈ, ਜਿਸ ਨਾਲ ਇਨ੍ਹਾਂ ਦੀ ਗਰੋਥ ਵਧੀਆ ਹੁੰਦੀ ਹੈ ਅਤੇ ਵਾਲ ਚਮਕਦਾਰ ਵੀ ਬਣਦੇ ਹਨ।
ਜੋੜਾਂ ਦੇ ਦਰਦ ਨੂੰ ਕਰੇ ਦੂਰ
ਸਾਡੇ ਸਰੀਰ ਦੀਆਂ ਮਾਸਪੇਸ਼ੀਆਂ ਦਾ 80 ਫੀਸਦੀ ਹਿੱਸਾ ਪਾਣੀ ਨਾਲ ਭਰਿਆ ਹੋਇਆ ਹੈ, ਇਸ ਲਈ ਗਰਮ ਪਾਣੀ ਪੀਣ ਨਾਲ ਮਾਸਪੇਸ਼ੀਆਂ ਦਾ ਖਿਚਾਅ ਵੀ ਦੂਰ ਹੁੰਦਾ ਹੈ ਅਤੇ ਜੋੜਾਂ ਦੇ ਦਰਦ ਨੂੰ ਦੂਰ ਕਰਦਾ ਹੈ।
ਭੁੱਖ ਵਧਾਉਣ ‘ਚ ਸਹਾਇਕ
ਜਿਹੜੇ ਲੋਕਾਂ ਨੂੰ ਭੁੱਖ ਨਾ ਲੱਗਣ ਦੀ ਸਮੱਸਿਆ ਹੈ, ਉਨ੍ਹਾਂ ਨੂੰ ਇਕ ਗਿਲਾਸ ਗਰਮ ਪਾਣੀ ‘ਚ ਕਾਲੀ ਮਿਰਚ, ਨਮਕ ਅਤੇ ਨਿੰਬੂ ਦਾ ਰਸ ਪਾ ਕੇ ਪੀਣਾ ਚਾਹੀਦਾ ਹੈ।
ਪੀਰੀਅਡਜ਼ ਦੌਰਾਨ ਹੋਣ ਵਾਲੀ ਸਮੱਸਿਆ ਤੋਂ ਨਿਜਾਤ
ਪੀਰੀਅਡਜ਼ ਦੌਰਾਨ ਜ਼ਿਆਦਾਤਰ ਮਹਿਲਾਵਾਂ ਨੂੰ ਸਿਰ ਦਰਦ ਸਮੇਤ ਖਿਚਾਅ ਅਤੇ ਦਰਦ ਦੀ ਸ਼ਿਕਾਇਤ ਰਹਿੰਦੀ ਹੈ। ਅਜਿਹੇ ‘ਚ ਉਨ੍ਹਾਂ ਦੇ ਲਈ ਗਰਮ ਪਾਣੀ ਫਾਇਦੇਮੰਦ ਸਾਬਤ ਹੁੰਦਾ ਹੈ।
ਕਬਜ਼ ਦੀ ਸ਼ਿਕਾਇਤ ਨੂੰ ਦੂਰ ਕਰਨਾ
ਜੇਕਰ ਤੁਹਾਨੂੰ ਕਬਜ਼ ਦੀ ਸ਼ਿਕਾਇਤ ਰਹਿੰਦੀ ਹੈ ਤਾਂ ਗਰਮ ਪਾਣੀ ਤੁਹਾਡੇ ਲਈ ਫਾਇਦੇਮੰਦ ਸਾਬਤ ਹੋਵੇਗਾ। ਸਵੇਰ ਦੇ ਸਮੇਂ ਗਰਮ ਪਾਣੀ ਪੀਣ ਨਾਲ ਕਬਜ਼, ਪੇਟ ‘ਚ ਗੈਸ ਦੀ ਸਮੱਸਿਆ ਵਰਗੀਆਂ ਸਮੱਸਿਆਵਾਂ ਦੂਰ ਹੁੰਦੀਆਂ ਹਨ।
ਵੱਧਦੀ ਉਮਰ ਲਈ ਫਾਇਦੇਮੰਦ
ਚਿਹਰੇ ਦੀਆਂ ਝੂਰੀਆਂ ਲਈ ਵੀ ਗਰਮ ਪਾਣੀ ਕਾਫੀ ਫਾਇਦੇਮੰਦ ਸਾਬਤ ਹੁੰਦਾ ਹੈ। ਇਸ ਨਾਲ ਸਕਿਨ ‘ਚ ਕਸਾਵ ਆਉਣ ਲੱਗਦਾ ਹੈ ਅਤੇ ਸਕਿਨ ਚਮਕਦਾਰ ਹੁੰਦੀ ਹੈ।

Leave a Reply

Your email address will not be published. Required fields are marked *