ਸਮੇਂ ਦੇ ਨਾਲ-ਨਾਲ ਬਦਲਦੇ ਮੋਹ ਪਿਆਰ ਦੇ ਅਰਥ

ਪਿਆਰ ਇੱਕੋ ਇੱਕ ਅਹਿਸਾਸ ਹੈ ਜਿਸ ਨਾਲ ਜਿੰਦਗੀ ਮਾਨਣਯੋਗ ਬਣਦੀ ਹੈ। ਪਰ ਪੱਛਮੀ ਸੱਭਿਆਚਾਰ ਦੇ ਪ੍ਰਭਾਵ ਅਧੀਨ ਪਿਆਰ ਦੇ ਅਰਥ ਬਦਲ ਗਏ ਹਨ ਅਜੌਕੇ ਸਮੇਂ ਵਿੱਚ। ਪਿਆਰ, ਜਿਸ ਤੋਂ ਬਿਨਾਂ ਕਿ ਸਾਡੀ ਜ਼ਿੰਦਗੀ ਅਧੂਰੀ ਹੈ। ਪਿਆਰ ਚਾਹੇ ਸਾਡਾ, ਸਾਡੇ ਮਾਤਾ-ਪਿਤਾ ਨਾਲ ਹੋਵੇ, ਦੋਸਤ ਨਾਲ ਹੋਵੇ, ਰਿਸ਼ਤੇਦਾਰ ਨਾਲ ਹੋਵੇ ਜਾਂ ਸਾਡੇ ਮਹਿਬੂਬ ਨਾਲ ਹੋਵੇ, ਹਮੇਸ਼ਾਂ ਸਾਨੂੰ ਦੂਜਿਆਂ ਨਾਲ ਜੋੜੀ ਰੱਖਦਾ ਹੈ। ਪਿਆਰ ਰੱਬ ਦਾ ਦਿੱਤਾ ਸਾਨੂੰ ਅਨਮੋਲ ਤੋਹਫਾ ਹੈ ਜਿਸ ਦੀ ਕਿ ਅੱਜ ਕੱਲ੍ਹ ਕਦਰ ਘੱਟ ਗਈ ਹੈ। ਅੱਜ ਕੱਲ੍ਹ ਸਾਡਾ ਆਪਣੇ ਮਾਤਾ-ਪਿਤਾ, ਭਾਈ- ਭੈਣ ਨਾਲ ਮੋਹ ਪਿਆਰ ਘੱਟ ਗਿਆ ਹੈ। ਉਹ ਬੱਚੇ ਵੀ ਨਹੀਂ ਰਹੇ ਜੋ ਮਾਂ ਬਾਪ ਦੀ ਗੱਲ ਪਿਆਰ ਨਾਲ ਸੁਣਨ ਤੇ ਅਮਲ ਕਰਨ। ਜੇਕਰ ਮਾਂ ਜਾਂ ਹੋਰ ਕੋਈ ਬੱਚਿਆਂ ਨਾਲ ਰਿਸ਼ਤਿਆਂ ‘ਚ ਮੋਹ ਪਿਆਰ ਦੀ ਗੱਲ ਕਰਦਾ ਹੈ, ਤਾਂ ਉਸ ਨੂੰ ਅਣਗੋਲਿਆ ਕਰ ਦਿੱਤਾ ਜਾਂਦਾ ਹੈ। ਜੇ ਦੋ ਪਿਆਰ ਕਰਨ ਵਾਲਿਆਂ ਦੀ ਗੱਲ ਕਰੀਏ ਤਾਂ ਅੱਜ ਦਾ ਪਿਆਰ ਸਿਰਫ਼ ਜਿਸਮਾਂ ਤੱਕ ਸੀਮਿਤ ਰਹਿ ਗਿਆ ਹੈ। ਕੋਈ ਸਮਾਂ ਸੀ ਜਦੋਂ ਪਿਆਰ ਕਰਨ ਵਾਲੇ ਇੱਕ ਦੂਜੇ ਲਈ ਮਰ ਮਿਟਦੇ ਸਨ ਪਰ ਕੁਝ ਨਾਸਮਝ ਲੋਕ ਪਿਆਰ ਨੂੰ ਸਿਰਫ਼ ਤੇ ਸਿਰਫ ਜਿਸਮਾਨੀ ਖੇਡ ਸਮਝਦੇ ਹਨ, ਜਦਕਿ ਇਹ ਅਸਲ ‘ਚ ਦੋ ਰੂਹਾਂ ਦਾ ਮੇਲ ਹੁੰਦਾ ਹੈ। ਸਾਡੀ ਅੱਜ ਦੀ ਪੀੜ੍ਹੀ ਮੋਬਾਇਲ ਫੋਨ ਨਾਲ ਜੁੜ ਕੇ ਦੂਰ ਬੈਠੇ ਲੋਕਾਂ ਨਾਲ ਤਾਂ ਬਹੁਤ ਮੋਹ ਪਿਆਰ ਦੀਆਂ ਗੱਲਾਂ ਕਰ ਲੈਂਦੇ ਹਨ ਪਰ ਕੋਲ ਬੈਠੇ ਦੀ ਗੱਲ ਨਹੀਂ ਸੁਣਦੇ । ਫੋਨ ਨੇ ਸਾਨੂੰ ਆਪਣਿਆਂ ਦੇ ਮੋਹ ਪਿਆਰ ਤੋਂ ਵਾਝਾਂ ਕਰਕੇ ਗੈਰਾਂ ਨਾਲ ਜੋੜ ਦਿੱਤਾ ਹੈ। ਜੇਕਰ ਅਸੀਂ ਰਿਸ਼ਤੇਦਾਰੀ ‘ਚ ਕਿਸੇ ਨੂੰ ਮਿਲਣ ਜਾਂਦੇ ਹਾਂ ਜਾਂ ਕੋਈ ਸਾਡੇ ਕੋਲ ਆਉਂਦਾ ਹੈ ਤਾਂ ਅਸੀਂ ਹਾਲ ਚਾਲ ਮੋਹ ਪਿਆਰ ਦੀ ਗੱਲ ਬਾਅਦ ‘ਚ ਕਰਦੇ ਹਾਂ ਪਹਿਲਾਂ ‘ਤੁਹਾਡੇ ਕੋਲ ਆ ਫੋਨ ਦਾ ਚਾਰਜਰ ਹੈ?’ ਇਹ ਪਹਿਲਾਂ ਪੁੱਛਦੇ ਹਾਂ। ਸਾਡੀ ਜਿੰਦਗੀ ਵਿੱਚ ਮੋਹ ਪਿਆਰ ਦੀ ਉਹ ਕੀਮਤ ਨਹੀ ਰਹੀ, ਜੋ ਕਿ ਸਾਡੇ ਮਾਤਾ ਪਿਤਾ ਜਾਂ ਦਾਦਾ ਜੀ ਦੇ ਸਮਿਆਂ ਵੇਲੇ ਹੁੰਦੀ ਸੀ। ਜੇਕਰ ਉਸ ਵੇਲੇ ਕਿਸੇ ਕਾਰਨ ਥੋੜ੍ਹਾ ਬਹੁਤ ਮਨ ਮੁਟਾਵ ਹੋ ਜਾਂਦਾ ਸੀ ਤਾਂ ਇਕ ਦੇ ਪਿਆਰ ਨਾਲ ਬੋਲਣ ਤੇ ਗੁੱਸਾ ਢਲ ਜਾਂਦਾ ਸੀ ਪਰ ਹੁਣ ਇਸ ਦੇ ਉਲਟ ਪਿਆਰ ਦੀਆਂ ਗੰਢਾਂ ਢਿੱਲੀਆਂ ਪੈਂਦੀਆਂ ਜਾ ਰਹੀਆਂ ਹਨ। ਜੇਕਰ ਅੱਜ ਅਸੀਂ ਕਿਸੇ ਨਾਲ ਲੜਨ ਤੋਂ ਗੁਰੇਜ਼ ਕਰੀਏ ਤੇ ਰਿਸ਼ਤੇ ਨੂੰ ਬਣਾਈ ਰੱਖਣ ਲਈ ਕੋਈ ਪਿਆਰ ਦੀ ਗੱਲ ਕਰੀਏ ਤਾਂ ਜੋ ਰਿਸ਼ਤੇ ਵੀ ਬਣੇ ਰਹਿਣ ਤੇ ਡਿਪ੍ਰੈੱਸ਼ਨ ਜਿਹੇ ਮਾਮਲੇ ਵੀ ਘਟ ਜਾਣ।ਕਿਸੇ ਨੇ ਸਹੀ ਕਿਹਾ :-ਮੁੱਕ ਗਿਆ ਪਿਆਰ ਰੂਹਾਂ ‘ਚੋ, ਜਿਵੇਂ ਪਾਣੀ ਮੁੱਕਿਆ ਖੂਹਾਂ’ਚੋਂ। ਜਵਾਈਆਂ ‘ਚੋ
ਪੁੱਤ ਲੱਭਦੇ, ਪਰ ਧੀ ਨੀ ਦਿਸਦੀ ਨੂੰਹਾਂ ‘ਚੋਂ

Leave a Reply

Your email address will not be published. Required fields are marked *