ਸ੍ਰੀ ਆਨੰਦਪੁਰ ਸਾਹਿਬ : ‘ਵਿਰਾਸਤ-ਏ-ਖਾਲਸਾ’ ਪੁੱਜਣ ਵਾਲੇ ਸੈਲਾਨੀਆਂ ਲਈ ਅਹਿਮ ਖਬਰ ਹੈ। ਅਸਲ ‘ਚ 25 ਜਨਵਰੀ ਤੋਂ 31 ਜਨਵਰੀ ਤੱਕ ਛਿਮਾਹੀ ਰੱਖ-ਰਖਾਅ ਲਈ ‘ਵਿਰਾਸਤ-ਏ-ਖਾਲਸਾ’ ਨੂੰ ਸੈਲਾਨੀਆਂ ਲਈ ਬੰਦ ਕੀਤਾ ਜਾ ਰਿਹਾ ਹੈ, ਜਦੋਂ ਕਿ ਪਹਿਲੀ ਫਰਵਰੀ ਤੋਂ ‘ਵਿਰਾਸਤ-ਏ-ਖਾਲਸਾ’ ਸੈਲਾਨੀਆਂ ਲਈ ਆਮ ਵਾਂਗ ਹੀ ਖੁੱਲ੍ਹੇਗਾ। ਇਸ ਦੀ ਪੁਸ਼ਟੀ ਕਰਦੇ ਹੋਏ ਇਕ ਬੁਲਾਰੇ ਨੇ ਦੱਸਿਆ ਕਿ ਮੁੱਖ ਕਾਰਜਕਾਰੀ ਅਫਸਰ ‘ਵਿਰਾਸਤ-ਏ-ਖਾਲਸਾ’ ਮਲਵਿੰਦਰ ਸਿੰਘ ਜੱਗੀ, ਆਈ. ਏ. ਐਸ. ਦੀਆਂ ਹਦਾਇਤਾਂ ਮੁਤਾਬਕ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਛਿਮਾਹੀ ਰੱਖ-ਰਖਾਅ ਲਈ ‘ਵਿਰਾਸਤ-ਏ-ਖਾਲਸਾ’ ਬੰਦ ਰੱਖ ਕੇ ਸਾਰੀ ਮੁਰੰਮਤ ਕਰਨ ਲਈ ਕਿਹਾ ਗਿਆ ਹੈ, ਜੋ ਕਿ ਆਮ ਦਿਨਾਂ ‘ਚ ਸੰਭਵ ਨਹੀਂ ਹੁੰਦੀ ਹੈ। ਇਸ ਲਈ ਦੇਸ਼-ਵਿਦੇਸ਼ ਤੋਂ ਆਪਣਾ ਪ੍ਰੋਗਰਾਮ ਬਣਾ ਕੇ ਆਉਣ ਵਾਲੇ ਸੈਲਾਨੀਆਂ ਨੂੰ ਅਗਾਊਂ ਸੂਚਨਾ ਦੇਣ ਦੇ ਮਕਸਦ ਨਾਲ ਇਹ ਦੱਸਿਆ ਜਾ ਰਿਹਾ ਹੈ ਕਿ ਉਹ ਸਾਰੇ ਪਹਿਲੀ ਫਰਵਰੀ, 2019 ਮੁਤਾਬਕ ਹੀ ਪ੍ਰੋਗਰਾਮ ਬਣਾਉਣ।
Related Posts
ਕਿਸਾਨ ਦੇ ਬੇਟੇ ਨੇ ਯੁਵਰਾਜ ਨੂੰ ਛੱਡਿਆ ਪਿੱਛੇ, ਲਗਾਤਾਰ 7 ਗੇਂਦਾਂ ”ਚ ਲਾਏ 7 ਛੱਕੇ
ਮੁਬੰਈ: ਵੀਵਾ ਸੁਪਰ ਮਾਰਕਿਟ ਦੇ ਨਲ 23 ਸਾਲਾ ਵਿਕ੍ਰੇਤਾ ਮਕਰੰਦ ਪਾਟਿਲ ਨੇ ਲਗਾਤਾਰ 7 ਗੇਂਦਾਂ ‘ਚ 7 ਛੱਕੇ ਲਾ ਕੇ…
ਪੁਣੇ ਦੀ ਕੰਪਨੀ ਨੇ ਸਰਕਾਰੀ ਮਦਦ ਨਾਲ ਬਣਾਇਆ ਨਵਾਂ ਸੈਨੇਟਾਈਜ਼ਰ
ਵਿਗਿਆਨ ਤੇ ਤਕਨਾਲੋਜੀ ਵਿਭਾਗ (DST) ਅਤੇ ਜੈਵਿਕ ਤਕਨਾਲੋਜੀ ਵਿਭਾਗ (ਡੀਬੀਟੀ) ਵੱਲੋਂ ਸਾਂਝੇ ਤੌਰ ’ਤੇ ਸਮਰਥਿਤ ਪੁਣੇ ਦੇ ਇੱਕ ਸਟਾਰਟਅਪ ਵੇਈਨੋਵੇਟ…
ਕੋਰੋਨਾ ਵਾਇਰਸ ਦੀ ਲਾਗ ਨੂੰ ਫੈਲਣ ਤੋਂ ਰੋਕਕੇ ਮਿਸ਼ਨ ਫ਼ਤਿਹ ਨੂੰ ਕਾਮਯਾਬ ਕੀਤਾ ਜਾਵੇਗਾ-ਕੁਮਾਰ ਅਮਿਤ
ਸ਼ੰਭੂ/ਰਾਜਪੁਰਾ/ਪਟਿਆਲਾ : ਜ਼ਿਲ੍ਹਾ ਮੈਜਿਸਟਰੇਟ ਕਮ-ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਅਮਿਤ, ਐਸ.ਐਸ.ਪੀ. ਸ. ਮਨਦੀਪ ਸਿੰਘ ਸਿੱਧੂ ਅਤੇ ਆਬਕਾਰੀ ਤੇ ਕਰ ਵਿਭਾਗ ਦੇ ਏ.ਈ.ਟੀ.ਸੀ.…