ਲੋਕ ਸਭਾ ਚੋਣਾਂ ਤੋਂ ਪਹਿਲਾਂ ਬਦਲਣਗੇ ਫੇਸਬੁੱਕ ਦੇ ਨਿਯਮ

ਨਵੀ ਦਿਲੀ –ਭਾਰਤ ’ਚ ਅਪ੍ਰੈਲ-ਮਈ ’ਚ ‘ਲੋਕ ਸਭਾ ਚੋਣਾਂ 2019’ ਹੋਣ ਵਾਲੀਆਂ ਹਨ, ਉਥੇ ਹੀ ਕਈ ਦੇਸ਼ਾਂ ਦੀਆਂ ਚੋਣਾਂ ’ਚ ਇਕ ਤੋਂ ਬਾਅਦ ਇਕ ਕਈ ਸਮੱਸਿਆਵਾਂ ਅਤੇ ਘੋਟਾਲੇ ਸਾਹਮਣੇ ਆਉਣ ਤੋਂ ਬਾਅਦ ਫੇਸਬੁੱਕ ਨੇ ਚੋਣਾਂ ਨੂੰ ਲੈ ਕੇ ਆਪਣੇ ਨਿਯਮ ਸਖਤ ਕਰਨ ਦੀ ਗੱਲ ਕਹੀ ਹੈ। ਕੰਪਨੀ ਨੇ ਕਿਹਾ ਹੈ ਕਿ ਅਮਰੀਕਾ, ਬ੍ਰਿਟੇਨ ਅਤੇ ਬ੍ਰਾਜ਼ੀਲ ’ਚ ਰਾਜਨੀਤਿਕ ਵਿਗਿਆਪਨਾਂ ’ਚ ਪਾਰਦਰਸ਼ਿਤਾਂ ਲਿਆਉਣ ਦੀਆਂ ਉਸ ਦੀਆਂ ਕੋਸ਼ਿਸ਼ਾਂ ਪਹਿਲਾਂ ਤੋਂ ਹੀ ਚੱਲ ਰਹੀਆਂ ਹਨ। ਇਸ ਸਾਲ ਦੁਨੀਆ ਭਰ ’ਚ ਕਈ ਥਾਵਾਂ ’ਤੇ ਆਮ ਚੋਣਾਂ ਦੀਆਂ ਤਿਆਰੀਆਂ ਚੱਲ ਰਹੀਆਂ ਹਨ। ਅਸੀਂ ਬਾਹਰੀ ਦਖਲਅੰਦਾਜ਼ੀ ਨੂੰ ਰੋਕਣ ’ਤੇ ਲਗਾਤਾਰ ਧਿਆਨ ਦੇ ਰਹੇ ਹਾਂ। ਸਾਡੇ ਪਲੇਟਫਾਰਮ ’ਤੇ ਜੋ ਵੀ ਵਿਗਿਆਪਨ ਹੋਵੇਗਾ ਉਸ ਵਿਚ ਲੋਕਾਂ ਨੂੰ ਜ਼ਿਆਦਾ ਸੂਚਨਾ ਦਿੱਤੀ ਜਾਵੇਗੀ।
ਵਿਗਿਆਪਨ ਲਾਈਬ੍ਰੇਰੀ
ਕੰਪਨੀ ਨੇ ਕਿਹਾ ਹੈ ਕਿ ਭਾਰਤ ’ਚ ਫੇਸਬੁੱਕ ਇਕ ਵਿਗਿਆਪਨ ਲਾਈਬ੍ਰੇਰੀ ਸ਼ੁਰੂ ਕਰੇਗੀ ਅਤੇ ਆਮ ਚੋਣਾਂ ਤੋਂ ਪਹਿਲਾਂ ਵਿਗਿਆਪਨਾਂ ਦੀ ਪੁੱਸ਼ਟੀ ਦਾ ਨਿਯਮ ਲਾਗੂ ਕਰੇਗਾ। ਇਸ ਵਿਚ ਵਿਗਿਆਪਨ ਦੇਣ ਵਾਲਿਆਂ ਦੀ ਪੂਰੀ ਜਾਣਕਾਰੀ ਹੋਵੇਗੀ। ਨਾਲ ਹੀ ਜੋ ਵਿਗਿਆਪਨ ਦੇਵੇਗਾ ਉਸ ਨੂੰ ਆਪਣਾ ਪਛਾਣ ਪੱਤਰ ਦੇਵੇਗਾ ਹੋਵੇਗਾ। ਉਦਾਹਰਣ ਦੇ ਤੌਰ ’ਤੇ ਜੇਕਰ ਕੋਈ ਵਿਅਕਤੀ ਚੁਣਾਵੀ ਵਿਗਿਆਪਨ ਦੇਣਾ ਚਾਹੁੰਦਾ ਹੈ ਤਾਂ ਉਸ ਨੂੰ ਪਛਾਣ ਦੇ ਤੌਰ ’ਤੇ ਸਰਕਾਰ ਦੁਆਰਾ ਜਾਰੀ ਆਈ.ਕਾਰਡ ਦੀ ਕਾਪੀ ਦੇਣਾ ਪਵੇਗੀ। ਦੇਸ਼ ਦੇ ਬਾਹਰੋਂ ਚੁਣਾਵੀ ਵਿਗਿਆਪਨ ਨਹੀਂ ਚਲਾਏ ਜਾ ਸਕਣਗੇ।ਇਸ ਤੋਂ ਪਹਿਲਾਂ ਲੱਗ ਚੁੱਕੇ ਦੋਸ਼
ਦੱਸ ਦੇਈਏ ਕਿ ਇਸ ਤੋਂ ਪਹਿਲਾਂ ਰੂਸ ’ਤੇ ਦੋਸ਼ ਲੱਗ ਰਹੇ ਹਨ ਕਿ ਉਸ ਨੇ ਫੇਸਬੁੱਕ ਰਾਹੀਂ 2016 ’ਚ ਅਮਰੀਕਾ ’ਚ ਰਾਸ਼ਟਰਪਤੀ ਚੋਣਾਂ ਨੂੰ ਪ੍ਰਭਾਵਿਤ ਕੀਤਾ। ਰੂਸੀ ਸਰਕਾਰ ਦੀ ਇੰਟਰਨੈੱਟ ਰਿਸਰਚ ਏਜੰਸੀ ਨੇ ਫੇਕ ਅਕਾਊਂਟ ਰਾਹੀਂ ਸੋਸ਼ਲ ਮੀਡੀਆ ਦਾ ਇਸਤੇਮਾਲ ਕੀਤਾ ਸੀ। ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਰੂਸ ਦੇ ਰਾਸ਼ਟਰਪਤੀ ਪੁਤਿਨ ਵਿਚਾਲੇ ਇਸ ਬਾਰੇ ਗੱਲਬਾਤ ਦੀਆਂ ਵੀ ਖਬਰਾਂ ਹਨ। ਅਜਿਹੇ ’ਚ ਦੇਖਣਾ ਹੋਵੇਗਾ ਕਿ ਆਉਣ ਵਾਲੇ ਸਮੇਂ ’ਚ ਫੇਸਬੁੱਕ ਨੂੰ ਕਿੰਨੀ ਸਫਲਤਾ ਮਿਲਦੀ ਹੈ।

Leave a Reply

Your email address will not be published. Required fields are marked *