ਭਾਰਤ ‘ਚ 22 ਲੱਖ ਰੁਪਏ ਵਾਲੀ ਬਾਈਕ ਹੋਈ ਲਾਂਚ, ਜਾਣੋ ਖੂਬੀਆਂ

ਆਟੋ ਡੈਸਕ- BMW ਨੇ ਭਾਰਤੀ ਬਾਜ਼ਾਰ ‘ਚ 2019 ਬੀ. ਐਮ. ਡਬਲਿਊ. ਆਰ 1250 ਜੀ ਐੱਸ ਤੇ ਆਰ 1250 ਜੀ ਐੱਸ ਐਡਵੇਂਚਰ ਲਾਂਚ ਕਰ ਦਿੱਤੀ। ਦੋਨਾਂ ਬਾਈਕਸ ਦੋ- ਦੋ ਵੇਰੀਐਂਟ ‘ਚ ਪੇਸ਼ ਕੀਤੀ ਗਈਆਂ ਹਨ। ਇਨ੍ਹਾਂ ਦੀ ਕੀਮਤ 16.85 ਲੱਖ ਤੋਂ 21.95 ਲੱਖ ਰੁਪਏ ਦੇ ਵਿਚਕਾਰ ਹੈ। ਕੰਪਨੀ ਦੀ ਡੀਲਰਸ਼ਿਪ ‘ਤੇ ਇਨ੍ਹਾਂ ਬਾਈਕਸ ਦੀ ਬੁਕਿੰਗ ਕੀਤੀ ਜਾ ਸਕਦੀ ਹੈ। ਬੁਕਿੰਗ ਰਾਸ਼ੀ ਪੰਜ ਲੱਖ ਰੁਪਏ ਰੱਖੀ ਗਈ ਹੈ।ਬੀ. ਐੱਮ. ਡਬਲਿਊ ਦੀ ਇਨ੍ਹਾਂ ਨਵੀਂ ਬਾਈਕਸ ‘ਚ ਸਭ ਤੋਂ ਵੱਡਾ ਬਦਲਾਅ ਇੰਜਣ ‘ਚ ਹੋਇਆ ਹੈ। ਇਹ ਬਾਈਕਸ ਪਹਿਲਾਂ ਦੀ ਤੁਲਨਾ ‘ਚ ਜ਼ਿਆਦਾ ਪਾਵਰਫੁੱਲ ਹਨ। ਨਾਲ ਹੀ ਇਨ੍ਹਾਂ ‘ਚ ਨਵੇਂ ਫੀਚਰਸ ਵੀ ਜੋੜੇ ਗਏ ਹਨ। ਨਵੀਂ ਬਾਈਕਸ ‘ਚ 254cc ਟਵਿਨ-ਸਿਲੰਡਰ, ਬਾਕਸਰ ਇੰਜਣ ਦਿੱਤਾ ਗਿਆ ਹੈ। ਇਹ ਇੰਜਣ 7750 rpm ‘ਤੇ 136hp ਦਾ ਪਾਵਰ ਤੇ 6250 rpm ‘ਤੇ 143 Nm ਪੀਕ ਟਾਰਕ ਜਨਰੇਟ ਕਰਦਾ ਹੈ। ਪੁਰਾਣੇ ਮਾਡਲ ਦੀ ਤੁਲਨਾ ‘ਚ ਨਵੀਂ ਬਾਈਕਸ ‘ਚ 11hp ਜ਼ਿਆਦਾ ਪਾਵਰ ਤੇ 18Nm ਜ਼ਿਆਦਾ ਟਾਰਕ ਮਿਲੇਗਾ।
ਬੀ. ਐੱਮ. ਡਬਲਿਊ ਦੀ ਇਸ ਬਾਈਕਸ ‘ਚ ਨਵੀਂ ਐੱਲ. ਈ. ਡੀ ਹੈੱਡਲਾਈਟ ਤੇ ਐੱਲ. ਈ. ਡੀ. ਡੀ. ਆਰ. ਐੱਲ ਦਿੱਤੀ ਗਈ ਹੈ। ਬਾਈਕ ‘ਚ 6.5-ਇੰਚ ਟੀ. ਐੱਫ. ਟੀ ਸਕ੍ਰੀਨ ਹੈ, ਜੋ ਬਾਈਕ ਦੀ ਇੰਫਰਮੇਸ਼ਨ ਦੇਣ ਤੋਂ ਇਲਾਵਾ ਮਿਊਜਿਕ ਤੇ ਨੈਵੀਗੇਸ਼ਨ ਲਈ ਸਮਾਰਟਫੋਨ ਨਾਲ ਵੀ ਕੁਨੈੱਕਟ ਕੀਤੀ ਜਾ ਸਕਦੀ ਹੈ। ਇਨ੍ਹਾਂ ਬਾਈਕਸ ‘ਚ ਆਟੋਮੈਟਿਕ ਸਟੇਬੀਲਿਟੀ ਕੰਟਰੋਲ ਤੇ ਹਿੱਲ ਸਟਾਰਟ ਕੰਟਰੋਲ ਫੀਚਰਸ ਸਟੈਂਡਰਡ ਦਿੱਤੇ ਗਏ ਹਨ।

Leave a Reply

Your email address will not be published. Required fields are marked *