ਪੰਜਾਬੀ ਤੇ ਉਰਦੂ ਸ਼ਾਇਰ ਬਖਸੀ ਰਾਮ ਕੌਸ਼ਲ ਦਾ ਦਿਹਾਂਤ

ਜਲੰਧਰ—ਦੇਸ਼ ਦੀ ਵੰਡ ਤੋਂ ਪਹਿਲਾਂ ਲਾਹੌਰ ਦੀਆਂ ਪੰਜਾਬੀ ਫਿਲਮਾਂ ਦੇ ਗੀਤਕਾਰ, ਉਰਦੂ ਤੇ ਪੰਜਾਬੀ ਕਵੀ ਬਖਸ਼ੀ ਰਾਮ ਕੌਸ਼ਲ ਜੀ ਦਾ ਲੁਧਿਆਣਾ ‘ਚ ਬੀਤੇ ਦਿਨ ਦਿਹਾਂਤ ਹੋ ਗਿਆ ਹੈ। ਦੱਸ ਦਈਏ ਕਿ ਬਖਸ਼ੀ ਰਾਮ ਕੌਸ਼ਲ 99 ਸਾਲਾਂ ਦੇ ਸੁਚੇਤ ਕਲਮਕਾਰ ਸਨ। ‘ਮਿੱਟੀ ਦਿਆ ਘੜਿਆ’ ਲਿਖਣ ਵਾਲੇ ਅਮਰ ਗੀਤਕਾਰ ਦੇ ਇਸ ਗੀਤ ਨੂੰ ਬਹੁਤੇ ਸੱਜਣ ਲੋਕ ਗੀਤ ਹੀ ਸਮਝਦੇ ਸਨ। ਬਖਸ਼ੀ ਰਾਮ ਕੌਸ਼ਲ ਜੀ ਦੇ ਹੋਣਹਾਰ ਬੇਟੇ ਤੇ ਗੌਰਮਿੰਟ ਕਾਲਜ ਫਾਰ ਗਰਲਜ਼ ਲੁਧਿਆਣਾ ‘ਚ ਸੰਗੀਤ ਅਧਿਆਪਕ ਪੰਜਾਬੀ ਗਜ਼ਲ ਗਾਇਕ ਸੁਧੀਰ ਕੌਸ਼ਲ ਦੀ ਕਈ ਸਾਲ ਪਹਿਲਾਂ ਜਵਾਨ ਉਮਰੇ ਮੌਤ ਨੇ ਝੰਜੋੜ ਕੇ ਰੱਖ ਦਿੱਤਾ ਸੀ ਪਰ ਫਿਰ ਵੀ ਉਹ ਅਡੋਲ ਰਹਿ ਕੇ ਸਾਹਿਤ ਸਿਰਜਣਾ ਕਰਦੇ ਰਹੇ।
ਦੱਸ ਦਈਏ ਕਿ ਲੁਧਿਆਣਾ ਦੀਆਂ ਅਦਬੀ ਮਹਿਫਲਾਂ ‘ਚ ਉਹ ਇੰਦਰਜੀਤ ਹਸਨਪੁਰੀ, ਅਜਾਇਬ ਚਿੱਤਰਕਾਰ ਤੇ ਸਰਦਾਰ ਪੰਛੀ ਜੀ ਨਾਲ ਅਕਸਰ ਸ਼ਾਮਲ ਹੁੰਦੇ ਸਨ।

Leave a Reply

Your email address will not be published. Required fields are marked *