ਚੜ੍ਹ ਗਿਆ ਨਵਾਂ ਚੰਦ , ਹੁਣ ਕਨੇਡਾ ‘ਚ ਸਮਾਨ ਭੇਜਣਾ ਹੋਇਆ ਬੰਦ

ਓਟਾਵਾ— ਕੈਨੇਡਾ ਦੇ ਡਾਕ ਸੇਵਾ ਵਿਭਾਗ ਨੇ ਸ਼ੁੱਕਰਵਾਰ ਨੂੰ ਦੁਨੀਆ ਅੱਗੇ ਅਪੀਲ ਕੀਤੀ ਹੈ ਕਿ ਲੋਕ ਫਿਲਹਾਲ ਡਾਕ ਰਾਹੀਂ ਕੋਈ ਵੀ ਸਾਮਾਨ ਜਾਂ ਚਿੱਠੀ ਉਨ੍ਹਾਂ ਦੇ ਦੇਸ਼ ‘ਚ ਨਾ ਭੇਜਣ । ਇਸ ਦਾ ਭਾਵ ਹੈ ਕਿ ਸਾਰੀ ਦੁਨੀਆ ਦੇ ਲੋਕ ਹੁਣ ਕੈਨੇਡਾ ਵੱਸਦੇ ਆਪਣੇ ਰਿਸ਼ਤੇਦਾਰਾਂ ਤੇ ਦੋਸਤਾਂ ਨੂੰ ਕੋਈ ਵੀ ਸਾਮਾਨ ਜਾਂ ਚਿੱਠੀਆਂ ਨਹੀਂ ਭੇਜ ਸਕਣਗੇ। ਇਸ ਦਾ ਕਾਰਨ ਡਾਕ ਕਰਮਚਾਰੀਆਂ ਦੀ ਹੜਤਾਲ ਹੈ। ਕਰਮਚਾਰੀਆਂ ਨੇ ਪਿਛਲੇ 5 ਹਫਤਿਆਂ ਤੋਂ ਹੜਤਾਲ ਜਾਰੀ ਰੱਖੀ ਹੋਈ ਹੈ। ਇਸ ਕਾਰਨ ‘ਕੈਨੇਡਾ ਪੋਸਟ’ ਕੋਲ ਸਾਮਾਨ, ਪਾਰਸਲ ਅਤੇ ਚਿੱਠੀਆਂ ਦੇ ਢੇਰ ਲੱਗੇ ਹੋਏ ਹਨ। ਇੱਥੋਂ ਤਕ ਕਿ ਵਿਭਾਗ ਨੇ ਹੜਤਾਲ ਖਤਮ ਕਰਵਾਉਣ ਲਈ ਹਾਲ ਹੀ ‘ਚ ਆਖਰੀ ਕੋਸ਼ਿਸ਼ ਦੇ ਰੂਪ ‘ਚ ਕਰਮਚਾਰੀਆਂ ਨੂੰ ਲੁਭਾਉਣ ਦਾ ਪ੍ਰਸਤਾਵ ਵੀ ਦਿੱਤਾ ਸੀ ਪਰ ਕਰਮਚਾਰੀਆਂ ਨੇ ਇਸ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ।ਤੁਹਾਨੂੰ ਦੱਸ ਦਈਏ ਕਿ ਨਵਾਂ ਸਾਲ ਆਉਣ ‘ਚ ਇਕ ਮਹੀਨਾ ਹੀ ਬਚਿਆ ਹੈ ਅਤੇ ਲੋਕ ਆਪਣੇ ਰਿਸ਼ਤੇਦਾਰਾਂ ਨੂੰ ਕਾਰਡ ਜਾਂ ਤੋਹਫੇ ਮੇਲ ਰਾਹੀਂ ਭੇਜ ਰਹੇ ਹਨ। ਅਜਿਹੇ ‘ਚ ਹੜਤਾਲ ਕਾਰਨ ਲੋਕਾਂ ਨੂੰ ਪ੍ਰੇਸ਼ਾਨੀ ਹੋ ਸਕਦੀ ਹੈ।ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਚਿਤਾਵਨੀ ਮਗਰੋਂ ਇਹ ਕਦਮ ਚੁੱਕਿਆ ਗਿਆ ਹੈ ਕਿ ਉਨ੍ਹਾਂ ਦੀ ਸਰਕਾਰ ਆਉਣ ਵਾਲੇ ਛੁੱਟੀਆਂ ਦੇ ਸੀਜ਼ਨ ਤੋਂ ਪਹਿਲਾਂ ਲੇਬਰ ਵਿਵਾਦ ਨੂੰ ਸੁਲਝਾਉਣ ਲਈ ਕਦਮ ਚੁੱਕਣ ਲਈ ਤਿਆਰ ਹੈ। ਆਨਲਾਈਨ ਰਿਟੇਲਰਜ਼ ਦਾ ਸਰਕਾਰ ‘ਤੇ ਦਬਾਅ ਹੈ ਕਿ ਉਹ 23 ਨਵੰਬਰ ਨੂੰ ਸ਼ੁਰੂ ਹੋਣ ਵਾਲੇ ਕਾਲੇ ਸ਼ੁੱਕਰਵਾਰ ਅਤੇ ਸਾਈਬਰ ਸੋਮਵਾਰ ਦੀ ਸੇਲ ਤੋਂ ਪਹਿਲਾਂ ਹੜਤਾਲ ਖਤਮ ਕਰਵਾਈ ਜਾਵੇ ਪਰ ‘ਕੈਨੇਡੀਅਨ ਯੂਨੀਅਨ ਆਫ ਪੋਸਟਲ ਵਰਕਰਜ਼’ ਦੀ ਇਕ ਮਹਿਲਾ ਬੁਲਾਰਾ ਨੇ ਸ਼ਨੀਵਾਰ ਨੂੰ ਖਤਮ ਹੋਣ ਵਾਲੇ ਪ੍ਰਸਤਾਵ ਬਾਰੇ ਦੱਸਿਆ ਕਿ ਇਹ ਕਾਫੀ ਨਹੀਂ ਹੈ ਅਤੇ ਯੂਨੀਅਨ ਇਸ ਨੂੰ ਆਪਣੇ ਮੈਂਬਰਾਂ ਸਾਹਮਣੇ ਪੇਸ਼ ਨਹੀਂ ਕਰੇਗੀ।ਇਸ ਦੌਰਾਨ ਕੈਨੇਡਾ ਪੋਸਟ ਦੇ ਸਾਹਮਣੇ ਹੜਤਾਲ ਦੀ ਸ਼ੁਰੂਆਤ ਤੋਂ ਹੀ ਡਿਲਵਰੀ ਬੈਕਲਾਗ ਦੀ ਸਮੱਸਿਆ ਖੜ੍ਹੀ ਹੋ ਗਈ ਹੈ, ਜਿਸ ਦੇ ਚੱਲਦਿਆਂ ਉਨ੍ਹਾਂ ਨੂੰ ਇਹ ਅਪੀਲ ਕਰਨੀ ਪਈ। ਇਕ ਈ-ਮੇਲ ‘ਚ ਕਿਹਾ ਗਿਆ,”ਅਸੀਂ ਯੁਨਾਈਟਡ ਸਟੇਟਸ ਸਰਵਿਸ ਸਮੇਤ ਕੌਮਾਂਤਰੀ ਡਾਕ ਸੇਵਾਵਾਂ ਨੂੰ ਕਹਿਣਾ ਚਾਹੁੰਦੇ ਹਨ ਕਿ ਅਸੀਂ ਬਾਹਰ ਤੋਂ ਆਉਣ ਵਾਲੀਆਂ ਵਸਤਾਂ ਨੂੰ ਅਗਲੇ ਨੋਟਿਸ ਤਕ ਸਵਿਕਾਰ ਕਰਨ ‘ਚ ਅਸਮਰਥ ਹਾਂ।”

Leave a Reply

Your email address will not be published. Required fields are marked *