ਐਵੇਂ ਨਾ ਸਮਝਿਉ ਕੁੱਤੇ ਦਾ ਪੁੱਤ , ਸਟੇਸ਼ਨ ‘ਤੇ ਲੱਗਾ ਤਾਂਬੇ ਦਾ ਬੁੱਤ

ਤੁਸੀਂ ਕਦੇ ਵੀ ਹਿਚਕੋ ਕੁੱਤੇ ਬਾਰੇ ਸੁਣਿਆ ਹੈ ? ਜੇ ਤੁਸੀਂ ਕਦੀ ਟੋਕੀਉ (ਜਪਾਨ) ਜਾਉ ਤਾਂ ਹਰ ਕੋਈ ਉਸ ਬਾਰੇ ਗੱਲ ਕਰਦਾ ਮਿਲੇਗਾ ।ਹਿਚਕੋ ਨੂੰ ਜਪਾਨ ਦਾ ਕੌਮੀ ਸੂਰਮਾ ਵੀ ਕਿਹਾ ਜਾਂਦਾ ਹੈ । ਉਹ ਬਹੁਤ ਹੀ ਮਸ਼ਹੂਰ ਹੈ ਤੇ ਹੁਣ ਤੱਕ ਉਸਤੇ ਕਾਫੀ ਫਿਲਮਾਂ ਵੀ ਬਣ ਚੁੱਕੀਆਂ ਹਨ ।ਸ਼ੀਬੁਆ ਸਟੇਸ਼ਨ ਤੇ ਉਸ ਦਾ ਤਾਂਬੇ ਦਾ ਬੁੱਤ ਬਣਾਇਆ ਗਿਆ ਹੈ ,ਜਿਸ ਨਾਲ ਲੋਕ ਹਜ਼ਾਰਾਂ ਦੀ ਗਿਣਤੀ ਵਿਚ ਫੋਟੋਆਂ ਖਿੱਚਵਾਉਂਦੇ ਹਨ ।ਹਾਲੀਵੁੱਡ ਨੇ ਵੀ ਹਿਚਕੋ ਬਾਰੇ ਫਿਲਮ ਬਣਾਈ ਜਿੱਥੇ ਇਹ ਫਿਲਮ ਬਣੀ ਸੀ ਉੱਥੇ ਵੀ ਹਿਚਕੋ ਦਾ ਬੁੱਤ ਲੱਗਿਆ ਹੋਇਆ ਹੈ।
ਹਿਜ਼ਾ ਬਿਉਰੋ ਟੋਕੀਉ ਯੂਨੀਵਰਸਿਟੀ ਵਿਚ ਪ੍ਰੋਫੈਸਰ ਸੀ।ਉਹ ਅਕੀਤਾ ਨਸਲ ਦਾ ਵਧੀਆ ਕੁੱਤਾ ਰੱਖਣਾ ਚਾਹੁੰਦਾ ਸੀ। ਫਿਰ ਉਸ ਨੂੰ ਇਕ ਵਿਦਿਆਰਥੀ ਨੇ ਹਿਚਕੋ ਰੱਖਣ ਦੀ ਸਲਾਹ ਦਿੱਤੀ। ਛੇਤੀ ਹੀ ਹਿਚੋ ਤੇ ਉਸਦਾ ਮਾਲਕ ਦੋਸਤ ਬਣ ਗਏ ਤੇ ਉਹਨਾਂ ਵਿਚ ਬਹੁਤ ਪਿਆਰ ਪੈ ਗਿਆ।ਜਦੋ ਹਿਚਕੋ ਦਾ ਮਾਲਕ ਕੰਮ ਤੇ ਜਾਂਦਾ ਸੀ ਤਾਂ ਹਿਚਕੋ ਉਸ ਨੂੰ ਸਵੇਰ ਦੇ ਸਮੇਂ ਸਟੇਸ਼ਨ ਤੇ ਛੱਡਣ ਜਾਂਦਾ ਸੀ ਤੇ ਦੁਪਿਹਰ ਦੇ ਸਮੇਂ ਉਸਨੂੰ ਸਟੇਸ਼ਨ ਤੇ ਲੈਣ ਜਾਂਦਾ ਸੀ। 21 ਮਈ 1925 ਨੂੰ ਜਦੋਂ ਹਿਚਕੋ 2 ਸਾਲ ਦਾ ਸੀ ਤਾਂ ਉਹ ਸਟੇਸ਼ਨ ਦੇ ਬਾਹਰ ਬੈਠਾ ਅਪਣੇ ਮਾਲਿਕ ਦੀ ਉਡੀਕ ਕਰ ਰਿਹਾ ਸੀ ਪਰ ਉਸਦਾ ਮਾਲਕ ਨਹੀਂ ਆਇਆ ।ਕੰਮ ਤੇ ਅਚਾਨਕ ਹੀ ਉਸਦੇ ਮਾਲਕ ਦੀ ਮੌਤ ਹੋ ਗਈ ਸੀ।ਅਪਣੀ ਬਚੀ ਹੋਈ ਦਸ ਸਾਲਾ ਦੀ ਜ਼ਿੰਦਗੀ ਵਿਚ ਹਿਚਕੋ ਰੋਜ਼ ਸਟੇਸ਼ਨ ਤੇ ਜਾਂਦਾ ਰਿਹਾ ਤੇ ਕਈ ਘੰਟੇ ਉੱਥੇ ਬੈਠਕੇ ਅਪਣੇ ਮਾਲਕ ਦੇ ਆਉਣ ਦੀ ਉਡੀਕ ਕਰਦਾ ਰਿਹਾ। 1932 ਵਿਚ ਹਿਚਕੋ ਦੀ ਜਪਾਨ ਦੇ ਅਖ਼ਬਾਰਾਂ ਦੇ ਵਿੱਚ ਕਹਾਣੀ ਛਪੀ ਤੇ ਉਹ ਜਪਾਨ ਦਾ ਹੀਰੋ ਬਣ ਗਿਆ। 1934 ਵਿਚ ਹਿਚਕੋ ਦਾ ਸਿਬੂਆ ਸਟੇਸ਼ਨ ਤੇ ਬੁੱਤ ਲਗਾਇਆ ਗਿਆ ਤੇ ਇਸ ਮੌਕੇ ਹਿਚਕੋ ਆਪ ਉੱਥੇ ਚੀਫ ਗੈਸਟ ਵਜੋਂ ਹਾਜ਼ਰ ਸੀ। 8 ਮਾਰਚ 1935 ਨੂੰ ਸਿਬੂਆ ਸਟੇਸ਼ਨ ਨੇੜੇ ਹਿਚਕੋ ਦੀ ਮੌਤ ਹੋ ਗਈ।

Leave a Reply

Your email address will not be published. Required fields are marked *