ਇਟਲੀ ਦੇ ਲੋਕਾਨਾ ਕਸਬੇ ਨੇ ਆਫਰ ਕੀਤੀ ਹੈ ਕਿ ਕਿ ਜੇਕਰ ਕੋਈ ਵਿਦੇਸ਼ੀ ਇਸ ਜਗਾਂ ‘ਤੇ ਆ ਕੇ ਵਸਣਾ ਚਾਹੁੰਦਾ ਹੈ ਤਾਂ ਉਸਨੂੰ 7 ਲੱਖ ਰੁਪਏ ਦਿੱਤੇ ਜਾਣੇ। ਲੋਕਾਨਾ ਦੇ ਮੇਅਰ ਜਿਯੋਵਾਨੀ ਬਰੂਨੋ ਮੇਤੀਏ ਦਾ ਕਹਿਣਾ ਹੈ ਕਿ ਸਾਡੀ ਆਬਾਦੀ ਲਗਾਤਾਰ ਘੱਟ ਹੋ ਰਹੀ ਹੈ। 1900 ਦੀ ਸ਼ੁਰੂਆਤ ‘ਚ 7 ਹਜ਼ਾਰ ਤੋਂ ਜ਼ਿਆਦਾ ਲੋਕ ਰਹਿੰਦੇ ਸੀ। 1500 ਲੋਕ ਬਾਹਰ ਕੰਮ ਕਰਨ ਚਲੇ ਗਏ। ਬੱਚਿਆਂ ਦੀ ਘੱਟ ਗਿਣਤੀ ਕਾਰਨ ਸਕੂਲ ਬੰਦ ਹੋ ਗਏ। ਲੋਕਾਨਾ ‘ਚ ਹਰ ਸਾਲ ਕਰੀਬ 40 ਲੋਕਾਂ ਦੀ ਮੌਤ ਤੇ ਸਿਰਫ 10 ਬੱਚਿਆਂ ਦਾ ਜਨਮ ਹੁੰਦਾ ਹੈ।
ਇੰਝ ਹੀ ਅਲਪਾਈਨ ਕਸਮੇ ਦੇ ਮੇਅਰ ਨੇ ਤਾਂ ਇਹ ਐਲਾਨ ਕੀਤਾ ਹੈ ਕਿ ਉਨ੍ਹਾਂ ਦੇ ਇਲਾਕੇ ‘ਚ ਆਉਣ ਵਾਲਿਆਂ ਨੂੰ ਇਥੇ ਬੱਚਾ ਪੈਦਾ ਕਰਨ ‘ਤੇ 2 ਲੱਖ ਰੁਪਏ ਵੀ ਦਿੱਤੇ ਜਾਣਗੇ। ਨਾਲ ਹੀ ਪਿੰਡਾਂ ਤੋਂ ਸ਼ਹਿਰ ਜਾਣ ਵਾਲਿਆਂ ਨੂੰ ਰੋਜ਼ਾਨਾ ਟ੍ਰਾਂਸਪੋਰਟ ਇੱਕਦਮ ਫ੍ਰੀ ਮਿਲੇਗੀ। ਇਸੇ ਤਰ੍ਹਾਂ ਉਥੋਂ ਦੇ ਇਕ ਕਸਬੇ ਓਲੋਲਾਈ ‘ਚ ਜਾ ਕੇ ਰਹਿਣ ਵਾਲਿਆਂ ਨੂੰ 80 ਰੁਪਏ ‘ਚ ਬਣਿਆ ਬਣਾਇਆ ਘਰ ਦਾ ਆਫਰ ਦਿੱਤਾ ਗਿਆ ਹੈ। ਇਥੇ ਹਰ ਸਾਲ ਜਿੰਨੇ ਵੀ ਬੱਚੇ ਜਨਮ ਲੈ ਰਹੇ ਹਨ, ਉਨ੍ਹਾਂ ਤੋਂ ਕਈ ਜ਼ਿਆਦਾ ਲੋਕਾਂ ਦੀ ਮੌਤ ਹੋ ਰਹੀ ਹੈ, ਜਿਸ ਕਾਰਨ ਅਜਿਹੇ ਆਫਰ ਦੀ ਪੇਸ਼ਕਸ਼ ਕੀਤੀ ਗਈ ਹੈ।