ਅਲਜੀਅਰਸ (ਵਾਰਤਾ)— ਅਲਜੀਰੀਆ ਵਿਚ ਅਧਿਕਾਰੀਆਂ ਨੇ ਮਨੁੱਖੀ ਤਸਕਰਾਂ ਦੀ ਕੈਦ ਵਿਚੋਂ ਵੱਖ-ਵੱਖ ਅਫਰੀਕੀ ਦੇਸ਼ਾਂ ਦੇ 93 ਬੱਚੇ ਮੁਕਤ ਕਰਵਾਏ ਹਨ। ਅਲਜੀਰੀਆ ਦੇ ਪੁਲਸ ਵਿਭਾਗ ਤੇ ਸੋਸ਼ਲ ਸਹਾਇਕ ਬਿਊਰੋ ਦੇ ਸੂਤਰਾਂ ਨੇ ਦੱਸਿਆ,”ਅਲਜੀਰੀਆ ਦੇ ਸੁਰੱਖਿਆ ਬਲਾਂ ਨੇ ਇਕ ਹਫਤੇ ਵਿਚ ਵੱਖ-ਵੱਖ ਅਫਰੀਕੀ ਦੇਸ਼ਾਂ ਦੇ 93 ਬੱਚਿਆਂ ਨੂੰ ਮੁਕਤ ਕਰਵਾਇਆ। ਇਨ੍ਹਾਂ ਵਿਚ ਨਾਈਜਰ ਦੇ 60 ਬੱਚੇ ਹਨ। ਇਨ੍ਹਾਂ ਬੱਚਿਆਂ ਤੋਂ ਅਲਜੀਅਰਸ ਵਿਚ ਭੀਖ ਮੰਗਣ ਦਾ ਕੰਮ ਕਰਵਾਇਆ ਜਾਂਦਾ ਸੀ।” ਸੂਤਰਾਂ ਨੇ ਦੱਸਿਆ ਕਿ ਪਹਿਲੀ ਮੁਹਿੰਮ 5 ਦਿਨ ਚਲਾਈ ਗਈ ਜਿਸ ਵਿਚ ਮਨੁੱਖੀ ਤਸਕਰਾਂ ਦੀ ਕੈਦ ਵਿਚੋਂ 39 ਬੱਚਿਆਂ ਨੂੰ ਛੁਡਵਾਇਆ ਗਿਆ। ਬੀਤੇ ਵੀਰਵਾਰ ਨੂੰ ਦੂਜੀ ਮੁਹਿੰਮ ਵਿਚ 54 ਬੱਚਿਆਂ ਨੂੰ ਮੁਕਤ ਕਰਵਾਇਆ ਗਿਆ। ਇਨ੍ਹਾਂ ਵਿਚੋਂ 28 ਬੱਚੇ ਆਪਣੇ ਪਰਿਵਾਰ ਵਾਲਿਆਂ ਦੇ ਨਾਲ ਨਹੀਂ ਸਨ। ਇਨ੍ਹਾਂ ਬੱਚਿਆਂ ਨੂੰ ਨਾਈਜਰ ਤੋਂ ਲਿਆਇਆ ਗਿਆ ਸੀ। ਮੁਕਤ ਕਰਵਾਏ ਗਏ ਇਨ੍ਹਾਂ ਬੱਚਿਆਂ ਨੂੰ ਉੱਪਰੀ ਅਲਜੀਅਰਸ ਵਿਚ ਸੋਸ਼ਲ ਸਹਾਇਕ ਦੇ ਯਤੀਮਖਾਨੇ ਵਿਚ ਰੱਖਿਆ ਗਿਆ ਹੈ ਅਤੇ ਸਾਰੇ ਬੱਚਿਆਂ ਦੀ ਸਰੀਰਕ ਅਤੇ ਮਾਨਸਿਕ ਹਾਲਤ ਬਿਹਤਰ ਹੈ। ਵਰਨਣਯੋਗ ਹੈ ਕਿ ਅਲਜੀਰੀਆ ਨੇ ਇਸ ਸਾਲ 7 ਹਜ਼ਾਰ ਬੱਚਿਆਂ ਸਮੇਤ 10 ਹਜ਼ਾਰ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਨਾਈਜਰ ਨੂੰ ਸੌਂਪਿਆ ਹੈ।
Related Posts
ਪੰਜਾਬੀ ਨੋਜਵਾਨ ਪੀੜ੍ਹੀ ਦੇ ਦਿਲਾਂ ਤੇ ਰਾਜ ਕਰਨ ਵਾਲੇ ,ਜਾਣੋ ਕਦੋਂ ਜਨਮੇ ਸਨ?
– ਗੀਤਕਾਰੀ ਦੇ ਨਾਲ-ਨਾਲ ਗਾਇਕੀ ‘ਚ ਸਫਲ ਹੋਏ ਤਰਸੇਮ ਜੱਸੜ ਅੱਜ ਆਪਣਾ 33ਵਾਂ ਜਨਮਦਿਨ ਮਨ੍ਹਾਂ ਰਹੇ ਹਨ। ਉਨ੍ਹਾਂ ਦਾ ਜਨਮ…
ਇਸ ਭਾਰਤੀ ਕੰਪਨੀ ਨੇ ਲਾਂਚ ਕੀਤੇ 3 ਸਸਤੇ ਸਮਾਰਟਫੋਨ
ਮਬੰਈ–ਭਾਰਤੀ ਸਮਾਰਟਫੋਨ ਨਿਰਮਾਤਾ ਕੰਪਨੀ Jivi Mobiles ਨੇ Xtreme ਸੀਰੀਜ਼ ਤਹਿਤ 3 ਨਵੇਂ ਸਮਾਰਟਫੋਨ ਲਾਂਚ ਕੀਤੇ ਹਨ। ਇਨ੍ਹਾਂ ’ਚ Xtreme 3,…
ਪੰਜਾਬ ਦੇ ਨਾਲ ਨਾਲ ਹੁਣ ਅਸਟ੍ਰੇਲੀਆ ਅਤੇ ਨਿਉਜੀਲੈਡ ਵਿੱਚ ਵੀ ਦੇਖਣ ਨੂੰ ਮਿਲੇਗੀ ਫਿਲਮ ‘ਰਾਂਝਾ ਰਫਿਊਜੀ’
ਜਲੰਧਰ — ‘ਰਾਂਝਾ ਰਫਿਊਜੀ’ ਫਿਲਮ ਦੁਨੀਆ ਭਰ ‘ਚ 26 ਅਕਤੂਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਫਿਲਮ ‘ਚ ਰੌਸ਼ਨ ਪ੍ਰਿੰਸ,…