ਹੁਣ 19 ਨਹੀਂ 23 ਮਾਰਚ ਨੂੰ ਹੋਵੇਗਾ 8ਵੀਂ ਕਲਾਸ ਦਾ ਪੰਜਾਬੀ ਦਾ ਪੇਪਰ

ਲੁਧਿਆਣਾ— ਵੀਰਵਾਰ ਨੂੰ 8ਵੀਂ ਕਲਾਸ ਦੇ ਸਮਾਜਕ ਵਿਗਿਆਨ ਦੇ ਪੇਪਰ ਦੌਰਾਨ ਪੈਕੇਟ ‘ਚੋਂ ਪੰਜਾਬੀ ਵਿਸ਼ੇ ਦੇ ਪ੍ਰਸ਼ਨ-ਪੱਤਰ ਨਿਕਲ ਜਾਣ ਦੇ ਮਾਮਲੇ ਤੋਂ ਬਾਅਦ 19 ਮਾਰਚ ਨੂੰ ਹੋਣ ਵਾਲੀ ਪੰਜਾਬੀ ਦੀ ਪ੍ਰੀਖਿਆ ਨੂੰ ਅੱਗੇ ਪਾ ਦਿੱਤਾ ਗਿਆ ਹੈ। ਐੱਸ. ਸੀ. ਈ. ਆਰ. ਟੀ. ਵਲੋਂ ਇਸ ਸਬੰਧੀ ਜਾਰੀ ਪੱਤਰ ਮੁਤਾਬਕ ਹੁਣ ਪੰਜਾਬੀ ਵਿਸ਼ੇ ਦਾ ਪੇਪਰ 23 ਮਾਰਚ ਨੂੰ ਹੋਵੇਗਾ।
ਜਾਣਕਾਰੀ ਦੇ ਮੁਤਾਬਕ ਵੀਰਵਾਰ ਨੂੰ 8ਵੀਂ ਕਲਾਸ ਦੀ ਪ੍ਰੀਖਿਆ ਦੌਰਾਨ ਕਈ ਜ਼ਿਲਿਆਂ ਦੇ ਪ੍ਰੀਖਿਆ ਕੇਂਦਰਾਂ ‘ਚੋਂ ਬੱਚਿਆਂ ਨੂੰ ਵੰਡੇ ਜਾਣ ਵਾਲੇ ਸਮਾਜਕ ਵਿਗਿਆਨ ਦੇ ਪ੍ਰਸ਼ਨ-ਪੱਤਰਾਂ ‘ਚ ਸਾਰੇ ਪ੍ਰਸ਼ਨ-ਪੱਤਰ ਪੰਜਾਬੀ ਵਿਸ਼ੇ ਦੇ ਨਿਕਲੇ। ਕੁਝ ਪ੍ਰੀਖਿਆ ਕੇਂਦਰਾਂ ‘ਚੋਂ ਵਿਦਿਆਰਥੀਆਂ ਨੂੰ ਸਟਾਫ ਵਲੋਂ ਪੰਜਾਬੀ ਵਿਸ਼ੇ ਦੇ ਪ੍ਰਸ਼ਨ-ਪੱਤਰ ਹੀ ਵੰਡ ਦਿੱਤੇ ਗਏ। ਹਾਲਾਂਕਿ ਵਿਦਿਆਰਥੀਆਂ ਨੇ ਉਕਤ ਪ੍ਰਸ਼ਨ-ਪੱਤਰ ਵਾਪਸ ਤਾਂ ਕਰ ਦਿੱਤੇ ਪਰ ਵਿਭਾਗ ਦੇ ਧਿਆਨ ‘ਚ ਮਾਮਲਾ ਆਉਣ ਤੋਂ ਬਾਅਦ ਐੱਸ. ਸੀ. ਈ. ਆਰ. ਟੀ. ਨੇ ਪੰਜਾਬੀ ਦੇ ਪ੍ਰਸ਼ਨ-ਪੱਤਰ ਬਦਲਣ ਦਾ ਫੈਸਲਾ ਕੀਤਾ। ਸਕੂਲ ਸਿੱਖਿਆ ਵਿਭਾਗ ਦੇ ਸਕੱਤਰ ਕ੍ਰਿਸ਼ਨ ਕੁਮਾਰ ਵਲੋਂ ਜਾਰੀ ਆਦੇਸ਼ਾਂ ‘ਚ ਕਿਹਾ ਗਿਆ ਹੈ ਕਿ ਪੰਜਾਬੀ ਵਿਸ਼ੇ ਦਾ ਪੇਪਰ ਹੁਣ 19 ਦੀ ਬਜਾਏ ਸਾਰੇ ਪ੍ਰੀਖਿਆ ਕੇਂਦਰਾਂ ‘ਚ 23 ਮਾਰਚ ਨੂੰ ਹੋਵੇਗਾ। ਸੈਕਟਰੀ ਦੇ ਉਕਤ ਆਦੇਸ਼ ਸਾਰੇ ਜ਼ਿਲਿਆਂ ਦੇ ਡੀ. ਈ. ਓਜ਼ ਨੂੰ ਭੇਜ ਦਿੱਤੇ ਗਏ ਹਨ।

Leave a Reply

Your email address will not be published. Required fields are marked *