ਹੁਣ ਮਰਿਆ ਹੋਇਆ ਸੱਪ ਡੰਗ ਨਹੀਂ ਮਾਰ ਸਕੇਗਾ !

0
121

ਨਵੀਂ ਦਿੱਲੀ— ਸਰਕਾਰ ਹੁਣ ਦਵਾ ਕਾਰੋਬਾਰੀਆਂ ‘ਤੇ ਨਕੇਲ ਕੱਸਣ ਜਾ ਰਹੀ ਹੈ। ਜੇਕਰ ਦੁਕਾਨਦਾਰ ਨੇ ਇਕ ਵੀ ਤਰੀਕ ਲੰਘ ਚੁੱਕੀ ਹੋਈ ਗੋਲੀ ਵੇਚੀ ਤਾਂ ਪੂਰੇ ਬੈਚ ‘ਤੇ ਜੁਰਮਾਨਾ ਲਗਾਇਆ ਜਾਵੇਗਾ। ਇਸ ਲਈ ਸਰਕਾਰ ਜਲਦ ਹੀ ਦਵਾ ਕਾਨੂੰਨ ‘ਚ ਬਦਲਾਅ ਕਰਨ ਜਾ ਰਹੀ ਹੈ। ਰਿਪੋਰਟਾਂ ਮੁਤਾਬਕ ਡਰੱਗਜ਼ ਤੇ ਕਾਸਮੈਟਿਕ ਐਕਟ ‘ਚ ਇਸ ਵਿਵਸਥਾ ਨੂੰ ਸ਼ਾਮਲ ਕੀਤੇ ਜਾਣ ਦਾ ਪ੍ਰਸਤਾਵ ਮਨਜ਼ੂਰ ਹੋ ਗਿਆ ਹੈ। ਸੈਂਟਰਲ ਡਰੱਗ ਸਟੈਂਡਰਡ ਕੰਟਰੋਲ ਸੰਸਥਾ (ਸੀ. ਡੀ. ਐੱਸ. ਸੀ. ਓ.) ਨੇ ਇਹ ਪ੍ਰਸਤਾਵ ਮਨਜ਼ੂਰ ਕੀਤਾ ਹੈ। ਅੰਤਿਮ ਮੋਹਰ ਲਈ ਇਸ ਨੂੰ ਸਿਹਤ ਮੰਤਰਾਲਾ ਨੂੰ ਭੇਜਿਆ ਗਿਆ ਹੈ। ਇਸ ਦਾ ਮਕਸਦ ਗਾਹਕਾਂ ਦੀ ਹਿੱਤਾਂ ਦੀ ਸੁਰੱਖਿਆ ਕਰਨਾ ਹੈ।