ਹੁਣ ਬੈਂਕ ਖਾਤੇ ਲਈ ਨਹੀਂ ਹੋਵੇਗਾ ਆਧਾਰ ਜ਼ਰੂਰੀ

0
114

ਨਵੀ ਦਿੱਲੀ: ਅਧਾਰ ਕਾਰਡ ਬਾਰੇ ਸੁਪਰੀਪਕੋਰਟ ਦਾ ਇੱਕ ਵੱਡਾ ਫੈਸਲਾ ਸਾਹਮਣੇ ਆਇਆ ਹੈ। ਅਦਾਲਤ ਨੇ ਅਧਾਰ ਕਾਰਡ ਦੀ ਕਾਨੰੰੂੰਨੀ ਮਾਨਤਾ ਨੂੰ ਬਰਕਰਾਰ ਰੱਖਿਆ ਹੈ ।ਅਦਾਲਤ ਦੇ ਪੰਜ ਜੱਜਾ ਦੇ ਬੈਂਚ ਨੇ ਕੁੱਝ ਸ਼ਰਤਾ ਸਮੇਤ ਅਧਾਰ ਦੇ ਹੱਕ ਵਿੱਚ ਫੈਸਲਾ ਸੁਣਾਇਆ ਹੈ ।ਅਦਾਲਤ ਨੇ ਕਿਹਾ ਕਿ ਸੀ.ਬੀ. ਐਸ.ਸੀ ,ਨੀਟ, ਯੂ.ਜੀ.ਸੀ ਦੇ ਦਾਖਲੇ ਲਈ ਅਧਾਰ ਜ਼ਰੂਰੀ ਨਹੀਂ ਹੋਵੇਗਾ । ਇਸ ਤੋਂ ਇਲਾਵਾ ਬੈਂਕ ਖਾਤੇ ਅਤੇ ਸਿਮ ਲੈਣ ਲਈ ਵੀ ਅਧਾਰ ਜ਼ਰੂਰੀ ਨਹੀਂ ਹੋਵੇਗਾ। ਹਲਾਕਿ ਅਦਾਲਤ ਨੇ ਪੈਂਨ ਕਾਰਡ ਲਈ ਅਧਾਰ ਨੂੰ ਜ਼ਰੂਰੀ ਕਿਹਾ ਹੈ ।ਹੁਣ ਪਰਾਈਵੇਟ ਕੰਪਨੀਆਂ ਅਧਾਰ ਦੀ ਮੰਗ ਨਹੀਂ ਕਰ ਸਕਦੀਆਂ।