ਹਿਮਾਲਿਅਨ ਡ੍ਰਾਈਵ ਜੇਤੂਆਂ ਨੇ ਇਨਾਮੀ ਰਾਸ਼ੀ ਪੁਲਵਾਮਾ ਦੇ ਸ਼ਹੀਦਾਂ ਨੂੰ ਕੀਤੀ ਸਮਰਪਿਤ

0
116

ਸਿਲੀਗੁੜੀ— ਦੇਸ਼ ਦੀ ਇਕਲੌਤੀ ਇੰਟਰਨੈਸ਼ਨਲ ਟੀ. ਐੱਸ. ਡੀ. ਰੈਲੀ-ਜੇ. ਕੇ. ਟਾਇਰ ਹਿਮਾਲਿਅਨ ਡ੍ਰਾਈਵ 7 ਦੇ ਜੇਤੂਆਂ ਨੇ ਪੁਲਵਾਮਾ ਅੱਤਵਾਦੀ ਹਮਲੇ ਵਿਚ ਸ਼ਹੀਦ ਹੋਏ ਜਵਾਨਾਂ ਨੂੰ ਸ਼ਰਧਾਂਜਲੀ ਭੇਟ ਕਰਦੇ ਹੋਏ ਆਪਣੀ ਇਨਾਮੀ ਰਾਸ਼ੀ ਉਨ੍ਹਾਂ ਨੂੰ ਸਮਰਪਿਤ ਕੀਤੀ, ਨਾਲ ਹੀ ਇਨ੍ਹਾਂ ਜੇਤੂਆਂ ਨੇ ਆਪਣੀ ਟਰਾਫ ਦੇਸ਼ ਦੀਆਂ ਸੈਨਾਵਾਂ ਨੂੰ ਸਮਰਪਿਤ ਕੀਤੀ ਹੈ।
ਚਾਰ ਵਾਰ ਦੇ ਚੈਂਪੀਅਨ ਅਜਗਰ ਅਲੀ ਤੇ ਉਸ ਦੇ ਸਹਿ-ਚਾਲਕ ਮੁਹੰਮਦ ਮੁਸਤਫਾ ਨੇ ਇਸ ਪਹਿਲ ਦੀ ਅਗਵਾਈ ਕਰਦੇ ਹੋਏ ਆਪਣੇ ਹਿੱਸੇ ਆਈ ਇਕ ਲੱਖ ਰੁਪਏ ਦੀ ਇਨਾਮੀ ਰਾਸ਼ੀ ਅੱਤਦਾਵੀ ਹਮਲੇ ‘ਚ ਸ਼ਹੀਦ ਹੋਏ ਜਵਾਨਾਂ ਦੇ ਪਰਿਵਾਰਾਂ ਲਈ ਬਣੇ ਫੰਡ ਨੂੰ ਸਮਰਪਿਤ ਕਰ ਦਿੱਤੀ।