ਹਰ ਦਿਨ 1 ਮਿੰਟ ਲਈ ਰੁਕ ਜਾਂਦਾ ਇਹ ਸ਼ਹਿਰ

0
128

ਤੇਲੰਗਾਨਾ— ਤੇਲੰਗਾਨਾ ਦੇ ਇਕ ਕਸਬੇ ਜੰਮੀਕੁੰਟਾ ‘ਚ ਜੀਵਨ ਹਰ ਦਿਨ ਸਵੇਰੇ 8 ਵਜੇ ਇਕ ਮਿੰਟ ਰੁਕ ਜਾਂਦਾ ਹੈ, ਕਿਉਂਕਿ ਇਥੇ ਲੋਕ ਰਾਸ਼ਟਰੀ ਗੀਤ ਗਾਉਣ ਲਈ 1 ਮਿੰਟ ਰੁਕਦੇ ਹਨ। ਹੈਦਰਾਬਾਦ ਤੋਂ 140 ਕਿਲੋਮੀਟਰ ਦੂਰ ਸਥਿਤ ਕਰੀਮਨਗਰ ਜ਼ਿਲੇ ‘ਚ ਸਥਿਤ ਇਸ ਕਸਬੇ ‘ਚ 15 ਅਗਸਤ 2017 ਤੋਂ ਇਹ ਲੋਕਾਂ ਦੀ ਰੁਟੀਨ ਦਾ ਇਕ ਹਿੱਸਾ ਬਣ ਗਿਆ ਹੈ। ਇਕ ਸਥਾਨਕ ਪੁਲਸ ਇੰਸਪੈਕਟਰ ਦੀ ਇਹ ਇਕ ਪਹਿਲ ਹੈ, ਜਿਸ ਦਾ ਟੀਚਾ ਲੋਕਾਂ ‘ਚ ਦੇਸ਼ ਭਗਤੀ ਦੀ ਭਾਵਨਾ ਜਗਾਉਣਾ ਹੈ।
ਅਸਵੇਰੇ 7.58 ਵਜੇ ਲੋਕਾਂ ਨੂੰ ਚੌਕਸ ਕਰਨ ਲਈ ਸ਼ਹਿਰ ਦੇ 16 ਸਥਾਨਾਂ ‘ਤੇ ਜਨਤਕ ਸੰਬੋਧਨ ਦੀ ਵਿਵਸਥਾ ਨਾਲ ਤੇਲਗੂ ਅਤੇ ਹਿੰਦੀ ‘ਚ ਐਲਾਨ ਕੀਤਾ ਜਾਂਦਾ ਹੈ ਅਤੇ 2 ਸਕਿੰਟ ਬਾਅਦ ਰਾਸ਼ਟਰੀ ਗੀਤ ਵੱਜਣਾ ਸ਼ੁਰੂ ਹੋ ਜਾਂਦਾ ਹੈ। ਵਾਹਨਾਂ ਦੀ ਆਵਾਜਾਈ ਰੁਕ ਜਾਂਦੀ ਹੈ ਅਤੇ ਲੋਕ ਪੈਦਲ ਚੱਲਣਾ ਬੰਦ ਕਰ ਦਿੰਦੇ ਹਨ। ਰਾਸ਼ਟਰੀ ਝੰਡੇ ਨੂੰ ਸਲਾਮੀ ਦੇਣ ਲਈ ਆਫਿਸ ਜਾਣ ਵਾਲੇ ਲੋਕ, ਮਜ਼ਦੂਰ ਅਤੇ ਸਕੂਲੀ ਬੱਚੇ 52 ਸਕਿੰਟ ਤੱਕ ਰੁਕਦੇ ਹਨ। ਰਾਸ਼ਟਰੀ ਗੀਤ ਤੋਂ ਬਾਅਦ ਦੇਸ਼ ਭਗਤੀ ਵਾਲੇ ਗੀਤ ਵਜਾਏ ਜਾਂਦੇ ਹਨ ਪਰ ਲੋਕ ਫਿਰ ਅੱਗੇ ਵੱਧ ਜਾਂਦੇ ਹਨ ਅਤੇ ਆਪਣੀ ਰੁਟੀਨ ‘ਚ ਰੁਝ ਜਾਂਦੇ ਹਨ।