ਸੈਮਸੰਗ ਲਾਂਚ ਕਰੇਗਾ ਗਲੈਕਸੀ A9S ਸਮਾਰਟਫੋਨ

0
127

ਦਿੱਲੀ: ਸੈਮਸੰਗ ਨੇ ਹਾਲ ਹੀ ‘ਚ ਭਾਰਤ ‘ਚ ਆਪਣਾ ਨਵਾਂ ਸਮਾਰਟਫੋਨ ਗਲੈਕਸੀ A9 (2018) ਲਾਂਚ ਕੀਤਾ ਸੀ ਅਤੇ ਹੁਣ ਸੈਮਸੰਗ ਗਲੈਕਸੀ A9S ਨੂੰ ਚੀਨ ‘ਚ ਲਾਂਚ ਕਰਨ ਵਾਲਾ ਹੈ। ਕੰਪਨੀ ਦੁਆਰਾ ਲਾਂਚ ਕੀਤੇ ਗਏ ਆਫੀਸ਼ਿਅਲ ਪੋਸਟਰ ਮੁਤਾਬਕ ਇਹ ਸਮਾਰਟਫੋਨ 24 ਅਕਤੂਬਰ ਭਾਵ ਅੱਜ 7 ਵਜੇ (ਭਾਰਤੀ ਸਮੇਂ ਮੁਤਾਬਾਕ 4:30 ਵਜੇ) ਸ਼ਿਆਨ ‘ਚ ਇਕ ਈਵੈਂਟ ਦੌਰਾਨ ਲਾਂਚ ਕੀਤਾ ਜਾਵੇਗਾ। ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਇਸ ‘ਚ 4 ਰੀਅਰ ਕੈਮਰੇ ਦਿੱਤੇ ਗਏ ਹਨ।