ਸੁਪਨਿਆਂ ਦੀ ਦੁਨੀਆਂ ਨੂੰ ਚਾਰ ਚੰਨ ਲਾਉਣ ਰਿਹਾ ਇਹ ਜੋੜਾ

0
197

ਵਾਸ਼ਿੰਗਟਨ:ਕਿਸੇ ਨੇ ਸੱਚ ਹੀ ਕਿਹਾ ਹੈ ਕਿ ਹਿੰਮਤ ਕਰਨ ਵਾਲਿਆਂ ਦੀ ਕਦੇ ਹਾਰ ਨਹੀਂ ਹੁੰਦੀ। ਅਮਰੀਕਾ ਵਿਚ ਕੋਲੋਰਾਡੋ ਦੇ ਮੈਲਨੀ ਨੈਕਟ ਅਤੇ ਟ੍ਰੇਵਰ ਹਾਨ ਨੇ ਇਸ ਗੱਲ ਨੂੰ ਸਹੀ ਸਾਬਤ ਕਰ ਦਿਖਾਇਆ। ਅਸਲ ਵਿਚ ਮੈਲਨੀ ਚੱਲ ਨਹੀਂ ਸਕਦੀ ਅਤੇ ਟ੍ਰੇਵਰ ਦੇਖ ਨਹੀਂ ਸਕਦੇ। ਇਸ ਦੇ ਬਾਵਜੂਦ ਦੋਵੇਂ ਕੋਲੋਰਾਡੋ ਦਾ ਪਹਾੜ ਚੜ੍ਹ ਗਏ। ਹੁਣ ਦੋਵੇਂ 14000 ਫੁੱਟ ਦਾ ਪਹਾੜ ਚੜ੍ਹਨ ਦੀ ਯੋਜਨਾ ਬਣਾ ਰਹੇ ਹਨ।
ਮੈਲਨੀ ਨੇ ਆਪਣੀ ਪੋਸਟ ਵਿਚ ਲਿਖਿਆ,”ਮੇਰੇ ਸਾਥੀ ਟ੍ਰੇਵਰ ਕੋਲ ਪੈਰ ਹਨ ਅਤੇ ਮੇਰੇ ਕੋਲ ਅੱਖਾਂ। ਇਹ ਸਾਡੀ ਡਰੀਮ ਟੀਮ ਹੈ।” ਪਿਛਲੇ ਦਿਨੀਂ ਦੋਵੇਂ ਕੋਲੋਰਾਡੋ ਦਾ ਪਹਾੜ ਘੁੰਮੇ। ਇਸ ਯਾਤਰਾ ਵਿਚ ਟ੍ਰੇਵਰ ਮੈਲਨੀ ਨੂੰ ਇਕ ਚੀਅਰ ਦੇ ਸਹਾਰੇ ਪਿੱਠ ‘ਤੇ ਬਿਠਾਏ ਹੋਏ ਸਨ।
ਮੈਲਨੀ ਦੱਸਦੀ ਹੈ,”ਸਾਡੇ ਦੋਹਾਂ ਵਿਚ ਗਜਬ ਦਾ ਤਾਲਮੇਲ ਹੈ। ਮੈਂ ਟ੍ਰੇਵਰ ਨੂੰ ਦ੍ਰਿਸ਼ ਦਾ ਵਰਣਨ ( scene describe) ਕਰਦੀ ਹਾਂ ਅਤੇ ਉਹ ਅੱਗੇ ਵੱਧਦੇ ਰਹਿੰਦੇ ਹਨ। ਮੈਂ ਜ਼ਿੰਦਗੀ ਭਰ ਵ੍ਹੀਲਚੇਅਰ ‘ਤੇ ਰਹੀ। ਇਸ ਤਰ੍ਹਾਂ ਪਹਾੜ ‘ਤੇ ਆ ਕੇ ਮੈਨੂੰ ਚੰਗਾ ਲੱਗਦਾ ਹੈ। ਇਹ ਮੇਰੇ ਜ਼ਿੰਦਗੀ ਦਾ ਸਭ ਤੋਂ ਵਧੀਆ ਅਨੁਭਵ ਹੈ।”

ਇੱਥੇ ਦੱਸ ਦਈਏ ਕਿ ਮੈਲਨੀ ਨੂੰ ਬਚਪਨ ਤੋਂ ਹੀ ਰੀੜ੍ਹ ਦੀ ਹੱਡੀ ਵਿਕਸਿਤ ਨਾ ਹੋ ਪਾਉਣ (Spina bifida) ਦੀ ਸਮੱਸਿਆ ਹੈ। ਇਸ ਕਾਰਨ ਉਹ ਆਪਣੇ ਸਾਰੇ ਕੰਮ ਵ੍ਹੀਲਚੇਅਰ ਦੇ ਸਹਾਰੇ ਕਰਦੀ ਹੈ। ਉੱਧਰ 5 ਸਾਲ ਪਹਿਲਾਂ ਟ੍ਰੇਵਰ ਦੀ ਅੱਖਾਂ ਦੀ ਰੋਸ਼ਨੀ ਗਲੂਕੋਮਾ ਕਾਰਨ ਚਲੀ ਗਈ। ਹੁਣ ਦੋਵੇਂ ਇਕੱਠੇ ਹਾਈਕਿੰਗ ਕਰਦੇ ਹਨ।

ਉਹ ਕਹਿੰਦੇ ਹਨ ਕਿ ਅਸੀਂ ਦੋ ਹਾਂ, ਸਾਡੀਆਂ ਦੋ ਅੱਖਾਂ ਹਨ ਅਤੇ ਦੋ ਪੈਰ ਹਨ। ਦੋਹਾਂ ਦੀ ਮੁਲਾਕਾਤ ਐਡੈਪਟਿਵ ਐਕਸਰਸਾਈਜ਼ ਕਲਾਸ ਵਿਚ ਹੋਈ ਸੀ। ਦੋਵੇਂ ਜਲਦੀ ਹੀ ਚੰਗੇ ਦੋਸਤ ਬਣ ਗਏ। ਇਸ ਮਗਰੋਂ ਦੋਹਾਂ ਨੇ ਇਕੱਠੇ ਟਰੈਕਿੰਗ ਕਰਨ ਦਾ ਫੈਸਲਾ ਲਿਆ ਅਤੇ ਇਸ ਵਿਚ ਸਫਲ ਵੀ ਰਹੇ।