ਸੀ. ਬੀ. ਐੱਸ. ਈ. 10ਵੀਂ ਜਮਾਤ ਦੇ ਨਤੀਜੇ : ਪੰਜਾਬ ਦੀ ਮਾਨਿਆ ਸਮੇਤ 13 ਵਿਦਿਆਰਥੀ ਬਣੇ ਟਾਪਰ

0
102

ਨਵੀਂ ਦਿੱਲੀ, 6 ਮਈ- ਸੀ. ਬੀ. ਐੱਸ. ਈ. ਨੇ ਅੱਜ 10ਵੀਂ ਜਮਾਤ ਦਾ ਨਤੀਜਾ ਐਲਾਨ ਦਿੱਤਾ ਹੈ। ਇਸ ਸਾਲ 91.1 ਫ਼ੀਸਦੀ ਵਿਦਿਆਰਥੀ ਪਾਸ ਹੋਏ ਹਨ। ਇੰਨਾ ਹੀ ਨਹੀਂ, ਇਸ ਸਾਲ 10ਵੀਂ ਜਮਾਤ ਦੀ ਪ੍ਰੀਖਿਆ ‘ਚ 13 ਵਿਦਿਆਰਥੀਆਂ ਨੇ 500 ‘ਚੋਂ 499 ਅੰਕ ਹਾਸਲ ਕੀਤੇ ਹਨ। ਇਨ੍ਹਾਂ ‘ਚ ਟਾਪਰ ਭਾਵਨਾ ਦੇ ਨਾਲ ਹੀ ਪੰਜਾਬ ਦੇ ਬਠਿੰਡਾ ਸ਼ਹਿਰ ਦੀ ਮਾਨਿਆ ਵੀ ਸ਼ਾਮਲ ਹੈ।