ਸਾਬਕਾ ਰਾਸ਼ਟਰਪਤੀ ਓਬਾਮਾ ਨੇ ਬੀਮਾਰ ਬੱਚਿਆਂ ਨਾਲ ਮਨਾਈ ਕ੍ਰਿਸਮਸ

0
82

ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਬੱਚਿਆਂ ‘ਚ ਵੀ ਬਹੁਤ ਪ੍ਰਸਿੱਧ ਹਨ। ਰਾਸ਼ਟਰਪਤੀ ਰਹਿਣ ਦੌਰਾਨ ਕਈ ਵਾਰ ਉਨ੍ਹਾਂ ਨੂੰ ਬੱਚਿਆਂ ਨਾਲ ਖੁੱਲ੍ਹ ਕੇ ਸਹਿਜ ਵਿਵਹਾਰ ਕਰਦੇ ਹੋਏ ਦੇਖਿਆ ਗਿਆ ਹੈ। ਇਸ ਸਮੇਂ ਜਦ ਪੂਰੀ ਦੁਨੀਆ ਕ੍ਰਿਸਮਸ ਦੇ ਜਸ਼ਨ ‘ਚ ਬਿਜ਼ੀ ਹੈ, ਉਸ ਸਮੇਂ ਉਹ ਬੀਮਾਰ ਬੱਚਿਆਂ ਨਾਲ ਤਿਉਹਾਰ ਮਨਾ ਰਹੇ ਹਨ। ਓਬਾਮਾ ਵਾਸ਼ਿੰਗਟਨ ਦੇ ਇਕ ਹਸਪਤਾਲ ‘ਚ ਸਾਂਤਾ (ਸੈਂਟਾ) ਕਲਾਜ਼ ਬਣ ਕੇ ਪੁੱਜੇ ਅਤੇ ਬੱਚਿਆਂ ਨੂੰ ਤੋਹਫੇ ਦਿੱਤੇ। ਉਨ੍ਹਾਂ ਨੇ ਸਾਂਤਾ ਵਾਲੀ ਟੋਪੀ ਅਤੇ ਕੈਜ਼ੁਅਲ ਕੱਪੜੇ ਪਹਿਨੇ ਸਨ ਅਤੇ ਉਹ ਗਿਫਟ ਦਾ ਬੈਗ ਮੋਢਿਆਂ ‘ਤੇ ਲਟਕਾ ਕੇ ਹਸਪਤਾਲ ਪੁੱਜੇ।
ਬੀਮਾਰ ਬੱਚੇ ਆਪਣੇ ਕੋਲ ਸਾਬਕਾ ਰਾਸ਼ਟਰਪਤੀ ਨੂੰ ਦੇਖ ਕੇ ਬਹੁਤ ਖੁਸ਼ ਹੋਏ ਅਤੇ ਉਨ੍ਹਾਂ ਨੇ ਉਨ੍ਹਾਂ ਨਾਲ ਤਸਵੀਰਾਂ ਵੀ ਖਿੱਚੀਆਂ। ਉਨ੍ਹਾਂ ਨੇ ਝੂਮਦੇ ਹੋਏ ਕ੍ਰਿਸਮਸ ਦਾ ਗਾਣਾ ਵੀ ਗਾਇਆ ਅਤੇ ਸਭ ਨੇ ਤਾੜੀਆਂ ਨਾਲ ਉਨ੍ਹਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਬੱਚਿਆਂ ਨਾਲ ਆਪਣਾ ਕਾਫੀ ਸਮਾਂ ਬਤੀਤ ਕੀਤਾ ਅਤੇ ਬੱਚਿਆਂ ਨੇ ਵੀ ਖੁੱਲ੍ਹ ਕੇ ਮਸਤੀ ਕੀਤੀ। ਇਸ ਹਸਪਤਾਲ ਦਾ ਦੌਰਾ ਕਰਨ ਮਗਰੋਂ ਉਨ੍ਹਾਂ ਆਪਣੇ ਵਿਜ਼ਿਟ ਦਾ ਵੀਡੀਓ ਵੀ ਸਾਂਝਾ ਕੀਤਾ। ਸਾਬਕਾ ਰਾਸ਼ਟਰਪਤੀ ਨੇ ਹਸਪਤਾਲ ਪ੍ਰਸ਼ਾਸਨ ਅਤੇ ਸਟਾਫ ਨੂੰ ਬੱਚਿਆਂ ਨਾਲ ਸਮਾਂ ਬਤੀਤ ਕਰਨ ਦਾ ਮੌਕਾ ਦੇਣ ਲਈ ਧੰਨਵਾਦ ਕੀਤਾ ਅਤੇ ਸਭ ਨੂੰ ਕ੍ਰਿਸਮਸ ਦੀ ਵਧਾਈ ਦਿੱਤੀ।