ਸਾਊਥ ਸਰੀ ‘ਚ 17 ਤੇ 16 ਸਾਲਾ ਨੌਜਵਾਨਾਂ ਦਾ ਗੋਲੀਆਂ ਮਾਰ ਕੇ ਕਤਲ

0
122

ਵਿਦੇਸ਼ਾਂ ਵਿਚ ਭਾਰਤੀ ਮੂਲ ਦੇ ਲੋਕਾਂ ਨਾਲ ਹਾਦਸਿਆਂ ਦੀਆਂ ਖ਼ਬਰਾਂ ਅਕਸਰ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ। ਸਾਊਥ ਸਰੀ ‘ਚ ਪੰਜਾਬੀ ਨੌਜਵਾਨਾਂ ਦੇ ਗੋਲੀਆਂ ਮਾਰ ਕੇ ਕਤਲ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸ ਦਈਏ ਕਿ ਇਹ ਦੋਵੇਂ ਨੌਜਵਾਨ ਸਰੀ ਦੇ ਫਰੈਂਕ ਹਰਟ ਸੈਕੰਡਰੀ ਸਕੂਲ ‘ਚ 11ਵੀਂ ਕਲਾਸ ਦੇ ਵਿਦਿਆਰਥੀ ਸਨ।
ਇਨ੍ਹਾਂ ਵਿਦਿਆਰਥੀਆਂ ਨੂੰ ਕੁਝ ਅਣਪਛਾਤੇ ਵਿਅਕਤੀ ਅਪਣੇ ਨਾਲ ਗੱਡੀ ਚ ਬਿਠਾ ਕੈ ਲੈ ਗਏ ਸਨ। ਉਨ੍ਹਾਂ ਦੇ ਸਾਥੀ ਵਿੱਦਿਆਰਥੀਆਂ ਨੇ ਦੱਸਿਆ ਕਿ ਗੱਡੀ ‘ਚ ਜਾਣ ਪਿੱਛੋਂ ਉਹ ਵਾਪਸ ਪਾਰ੍ਟ ਕੇ ਨਹੀਂ ਆਏ। ਮ੍ਰਿਤਕਾਂ ਦੀ ਪਛਾਣ 16 ਸਾਲਾ ਜਸਕਰਨ ਸਿੰਘ ਝੁੱਟੀ ਅਤੇ 17 ਸਾਲਾ ਜਸਕਰਨ ਸਿੰਘ ਭੰਗਲ ਵਜੋਂ ਹੋਈ ਹੈ। ਵਿਦਿਆਰਥੀ ਦੱਸਦੇ ਹਨ ਕਿ ਸਾਡੇ ਨਾਲ ਖੇਡਦੇ ਖੇਡਦੇ ਉਹ ਕਿਸੇ ਨਾਲ ਗੱਡੀ ‘ਚ ਬਹਿ ਕੇ ਗਏ ਸਨ।
ਇਸ ਘਟਨਾ ਤੋਂ ਬਾਅਦ ਬੱਚਿਆਂ ‘ਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਅਤੇ ਉਨ੍ਹਾਂ ਦਾ ਰੋ-ਰੋ ਬੁਰਾ ਹਾਲ ਹੈ ਕਿ ਅਜਿਹਾ ਕਿਸ ਤਰਾਂ ਵਾਪਰ ਸਕਦਾ। ਬੱਚਿਆਂ ਦੇ ਪਰਿਵਾਰਾਂ ਦੀ ਪਰੇਸ਼ਾਨੀ ਵਧਦੀ ਜਾ ਰਹੀ ਹੈ ਕਿ ਇਹ ਘਟਨਾ ਕਿਸੇ ਨਾਲ ਵੀ ਵਾਪਰ ਸਕਦੀ ਹੈ। ਦੋਵਾਂ ਮ੍ਰਿਤਕਾਂ ਦੇ ਪਰਿਵਾਰਾਂ ‘ਚ ਸੋਗ ਦੀ ਲਹਿਰ ਦੌੜ ਗਈ ਹੈ।
ਪੁਲਿਸ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਦੋਵੇਂ ਮ੍ਰਿਤਕ ਮੁੰਡਿਆਂ ਤੋਂ ਉਹ ਜਾਣੂੰ ਨਹੀਂ ਹਨ ਤੇ ਨਾ ਹੀ ਕਦੇ ਪਹਿਲਾਂ ਪੁਲਿਸ ਕਿਸੇ ਮਾਮਲੇ ‘ਚ ਉਨ੍ਹਾਂ ਤੱਕ ਪੁੱਜੀ ਹੈ। ਪੁਲਿਸ ਨੇ ਉਨ੍ਹਾਂ ਲੋਕਾਂ ਅੱਗੇ ਸਹਿਯੋਗ ਦੀ ਅਪੀਲ ਕੀਤੀ ਜਿਨ੍ਹਾਂ ਨੂੰ ਇਸ ਘਟਨਾ ਨੂੰ ਅੰਜਾਮ ਦੇਣ ਵਾਲਿਆਂ ਤੇ ਸ਼ੱਕ ਹੈ।