ਸਮਾਜ ਸੇਵੀਆਂ ਵਲੋਂ ”ਵੀਟ ਗਰਾਸ” ਦੀ ਮੁਫਤ ਸੇਵਾ ਸ਼ੁਰੂ

0
137

ਲੁਧਿਆਣਾ: ਲੁਧਿਆਣਾ ਦੇ ਪਿੰਡ ਥਰੀਕੇ ‘ਚ ਸਮਾਜ ਸੇਵੀ ਲੋਕਾਂ ਵਲੋਂ ‘ਵੀਟ ਗਰਾਸ’ ਸੇਵਾ ਸੋਸਾਇਟੀ ਬਣਾ ਕੇ ਲੋਕਾਂ ਨੂੰ ਤੰਦਰੁਸਤ ਬਣਾਉਣ ਲਈ ‘ਵ੍ਹੀਟ ਗਰਾਸ’ (ਅੰਕੁਰਿਤ ਕਣਕ ਦਾ ਜੂਸ) ਦੀ ਮੁਫਤ ਸੇਵਾ ਸ਼ੁਰੂ ਕੀਤੀ ਗਈ ਹੈ। ਇਸ ਦੇ ਵਧੀਆ ਨਤੀਜੇ ਵੀ ਸਾਹਮਣੇ ਆ ਰਹੇ ਹਨ। ਸਮਾਜ ਸੇਵੀ ਸੁਖਦੀਪ ਸਿੰਘ ਗਰੇਵਾਲ ਨੇ ਦੱਸਿਆ ਕਿ ਉਨ੍ਹਾਂ ਨੇ ਆਪਣੇ ਸਾਥੀਆਂ ਦੇ ਸਹਿਯੋਗ ਨਾਲ ਪਿਛਲੇ 3 ਮਹੀਨਿਆਂ ਤੋਂ ਕੈਂਸਰ ਵਰਗੀਆਂ ਬੀਮਾਰੀਆਂ ਤੋਂ ਪੀੜਤ ਵਿਅਕਤੀਆਂ ਲਈ ‘ਵੀਟ ਗਰਾਸ’ ਦੀ ਸੇਵਾ ਸ਼ੁਰੂ ਕੀਤੀ ਹੈ। ਸਵੇਰੇ 6 ਵਜੇ ਤੋਂ 7 ਵਜੇ ਤੱਕ ਰੋਜ ਕੈਂਸਰ, ਕਾਲਾ ਪੀਲੀਆ, ਸ਼ੂਗਰ, ਚਮੜੀ ਰੋਗ, ਖੂਨ ਦੀ ਕਮੀ, ਪੇਟ ਗੈਸ, ਪਾਚਨ ਅਤੇ ਹੋਰ ਵੱਖ-ਵੱਖ ਤਰ੍ਹਾਂ ਦੀਆਂ ਬੀਮਾਰੀਆਂ ਨਾਲ ਪੀੜਤ 150 ਤੋਂ ਜ਼ਿਆਦਾ ਵਿਅਕਤੀ ‘ਵੀਟ ਗਰਾਸ’ ਦਾ ਜੂਸ ਪੀਣ ਲਈ ਆਉਂਦੇ ਹਨ। ਸੇਵਕਾਂ ਨੇ ਕਿਹਾ ਕਿ ਉਨ੍ਹਾਂ ਦਾ ਮਕਸਦ ਲੋਕਾਂ ਨੂੰ ‘ਵੀਟ ਗਰਾਸ’ ਦਾ ਜੂਸ ਪਿਲਾ ਕੇ ਇਸ ਦੇ ਫਾਇਦਿਆਂ ਤੋਂ ਜਾਣੂੰ ਕਰਾਉਣਾ ਹੈ। ਸੁਖਦੀਪ ਸਿੰਘ ਗਰੇਵਾਲ ਨੇ ‘ਵੀਟ ਗਰਾਸ’ ਉਗਾਉਣ ਦੀ ਵਿਧੀ ਵੀ ਦੱਸੀ। ਕੈਂਸਰ ਤੋਂ ਪੀੜਤ ਲੋਕਾਂ ਨੇ ਕਿਹਾ ਕਿ ਉਹ ਆਪਣਾ ਕੈਂਸਰ ਦਾ ਇਲਾਜ ਵੀ ਕਰਵਾ ਰਹੇ ਪਰ ਨਾਲ-ਨਾਲ ਲਗਾਤਾਰ ‘ਵੀਟ ਗਰਾਸ’ ਦਾ ਸੇਵਨ ਵੀ ਕਰ ਰਿਹਾ ਹੈ, ਜਿਸ ਨਾਲ ਉਸ ਨੂੰ ਕਾਫੀ ਰਾਹਤ ਮਹਿਸੂਸ ਹੋ ਰਹੀ ਹੈ।