ਸਧੀਰ ਕੋਲ ਨਹੀਂ ਸੀ ਦੁਬਾਈ ਜਾਣ ਦਾ ‘ਪਰਚਾ’ ਪਕਿਸਤਾਨ ਚਾਚੇ ਨੇ ਚੁੱਕਿਆ ਖਰਚਾ।

0
147

ਦੁਬਈ:  ਸਚਿਨ ਤੇਂਦੁਲਕਰ ਦਾ ਪ੍ਰਸੰਸਕ ਸਧੀਰ ਗੋਤਮ ਹਰੇਕ ਮੈਚ ਵਿੱਚ ਤਰੰਗਾ ਲਹਿਰਾਉਦਾ ਨਜ਼ਰ ਆਉਂਦਾ ਹੈ ।ਇਸ ਵਾਰ ਵੀ ਏਸ਼ੀਆ ਕੱਪ ਵਿੱਚ ਭਾਰਤੀ ਟੀਮ ਦੀ ਹਿਮਾਤ ਕਰਨ ਲਈ ਯੂ ਏ ਈ ਪੁਹੰਚਿਆ ਹੈ ,ਹਲਾਕਿ ਉਸ ਦੇ ਉੱਥੇ ਪੁੱਜਣ ਦੇ ਪਿੱਛੇ ਪਾਕਿਸਤਾਨੀ ਟੀਮ ਦੇ ਪ੍ਰਸੰਸਕ ਚਾਚਾ ਸ਼ਿਕਾਗੋ ਦਾ ਹੱਥ ਹੈ।ਦਰਾਸਲ ਸੁਧੀਰ ਕੋਲ ਦੁਬਈ ਜਾਣ ਲਈ ਅਤੇ ਉੱਥੇ ਰਹਿਣ ਲਈ ਪੈਸੇ ਨਹੀਂ ਸਨ ਭਾਰਤ ਦੇ ਗੁਆਢੀ ਦੇਸ਼ ਪਕਿਸਤਾਨ ਤੋਂ ਚਾਚਾ ਸ਼ਿਕਾਗੋ ਨੇ ਫੋਨ ਤੇ ਗੱਲਬਾਤ ਕੀਤੀ ਅਤੇ ਸੁਧੀਰ ਤੋਂ ਏਸ਼ੀਆ ਕੱਪ ਦੀ ਯੋਜਨਾ ਪਤਾ ਕਰਨ ਬਾਰੇ ਸੋਚਿਆ।ਜਦੋਂ ਉਹਨਾਂ ਨੂੰ ਪਤਾ ਲੱਗਾ ਕਿ ਸੁਧਿਰ ਕੋਲ ਯੂ ਏ ਈ ਜਾਣ ਲਈ ਪੈਸੇ ਨਹੀਂ ਹਨ ਤਾਂ ਉਹਨਾਂ ਨੇ ਆਪ ਸੁਧੀਰ ਲਈ ਜਹਾਜ਼ ਦੀ ਟਿਕਟ ਅਤੇ ਹੋਟਲ ਬੁੱਕ ਕਰਵਾਇਆ।ਸ਼ਿਕਾਗੋ ਦਾ ਕਹਿਣਾ ਹੈ ਕਿ ਮੈਂ ਜਿਆਦਾ ਅਮੀਰ ਨਹੀਂ ਹਾਂ ਪਰ ਮੇਰਾ ਦਿਲ ਬਹੁਤ ਵੱਡਾ ਹੈ।ਫੋਨ ਤੇ ਉਹਨਾਂ ਸੁਧੀਰ ਨੂੰ ਬੁਲਾਇਆ ਤੇ ਨਾਲ ਹੀ ਹਰ ਇੱਕ ਜਰੂਰਤ ਦਾ ਪ੍ਰਬੰਧ ਕੀਤਾ।