ਸ਼ੱਕੀ ਹਾਲਤ ਵਿੱਚ ਲੜਕੀ ਦੀ ਲਾਸ ਬਰਾਮਦ

0
125

ਜੀਰਕਪੁਰ : ਜੀਰਕਪੁਰ ਪੁਲਿਸ ਨੇ ਮੁੱਖ ਸੜਕ ਤੇ ਸਥਿਤ ਪੈਰਾਮਾਉਂਟ ਸੁਸਾਇਟੀ ਨੇੜੇ ਇੱਕ ਕਰੀਬ 30 ਸਾਲਾ ਲੜਕੀ ਦੀ ਲਾਸ਼ ਮਿਲੀ ਹੈ। ਲੜਕੀ ਦੀ ਲਾਸ਼ ਵੇਖਣ ਨੂੰ ਚਾਰ ਪੰਜ ਦਿਨ ਪੁਰਾਣੀ ਲੱਗ ਰਹੀ ਹੈ ਜਿਸ ਵਿੱਚ ਕੀੜੇ ਚੱਲ ਰਹੇ ਹਨ। ਜੀਰਕਪੁਰ ਥਾਣਾ ਮੁਖੀ ਸੁਖਵਿੰਦਰ ਸਿੰਘ ਨੇ ਦਸਿਆਂ ਕਿ ਪੁਲਿਸ ਨੂੰ ਪੈਰਾਮਾਉਂਟ ਸੁਸਾਇਟੀ ਦੇ ਨੇੜੇ ਕਿਸੇ ਲੜਕੀ ਦੀ ਲਾਸ਼ ਪਈ ਹੋਣ ਦੀ ਸੂਚਨਾ ਮਿਲੀ ਸੀ। ਜਦੋਂ ਪੜਤਾਲੀਆ ਅਫਸਰ ਸਤਨਾਮ ਸਿੰਘ ਨੇ ਜਾ ਵੇਖਿਆ ਤਾਂ ਲੜਕੀ ਦੀ ਲਾਸ਼ ਦੀ ਹਾਲਤ ਬਹੁਤ ਤਰਸਯੋਗ ਸੀ ਅਤੇ ਲਾਸ਼ ਵਿੱਚੋਂ ਬੁਦਬੂ ਮਾਰ ਰਹੀ ਸੀ। ਲੜਕੀ ਨੇ ਕਾਲੇ ਨੀਲੇ ਰੰਗ ਦੀ ਟੀ ਸ਼ਰਟ ਅਤੇ ਮਿਲਟਰੀ ਰੰਗ ਦਾ ਪਜਾਮਾ ਪਾਇਆ ਹੋਇਆ ਹੈ। ਲੜਕੀ ਕੋਲ ਅਜਿਹਾ ਕੋਈ ਦਸਤਾਵੇਜ ਨਹੀ ਮਿਲਿਆ ਹੈ ਜਿਸ ਤੋਂ ਲੜਕੀ ਦੀ ਪਛਾਣ ਹੋ ਸਕੇ। ਪੁਲਿਸ ਨੇ ਲੜਕੀ ਦੀ ਲਾਸ਼ ਨੂੰ ਪਛਾਣ ਲਈ 72 ਡੇਰਾਬਸੀ ਸਿਵਲ ਹਸਪਤਾਲ ਵਿਖੇ ਰਖਵਾ ਕੇ ਅਗਲੀ ਕਾਰਵਾਈ ਆਰੰਬ ਕਰ ਦਿੱਤੀ ਹੈ।